ਨਸ਼ੇ ਦੇ ਮਾਮਲੇ ''ਚ ਦੋਸ਼ੀ ਨੂੰ 10 ਸਾਲ ਕੈਦ

10/16/2019 12:16:00 AM

ਜਲੰਧਰ (ਜ.ਬ., ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਵਲੋਂ ਰੂਪ ਸਿੰਘ ਉਰਫ ਸੁੱਖਾ ਵਾਸੀ ਪਿੰਡ ਲਾਟੀਆਂਵਾਲ ਜ਼ਿਲਾ ਕਪੂਰਥਲਾ ਨੂੰ ਨਸ਼ੇ ਵਾਲੇ ਪਾਊਡਰ ਦੀ ਸਮੱਗਲਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ, ਇਕ ਲੱਖ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ ਵਿਚ ਥਾਣਾ ਸਦਰ ਨਕੋਦਰ ਪੁਲਸ ਵਲੋਂ ਰੂਪ ਸਿੰਘ ਉਰਫ ਸੁੱਖਾ ਨੂੰ 110 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।


Karan Kumar

Content Editor

Related News