ਪੁਲਸ ਨੇ ਛਾਪਾ ਮਾਰ ਕੇ ਦੜਾ-ਸੱਟਾ ਲਗਾਉਣ ਵਾਲੇ 11 ਲੋਕ ਕੀਤੇ ਕਾਬੂ

04/24/2019 3:11:20 PM

ਜਲੰਧਰ (ਵਿਸ਼ਵਾਸ,ਸੁਧੀਰ)— ਕਮਿਸ਼ਨਰੇਟ ਪੁਲਸ ਨੇ ਲਾਟਰੀ ਦੀ ਆੜ 'ਚ ਭਗਤ ਸਿੰਘ ਚੌਕ ਨੇੜੇ ਚੱਲ ਰਹੀਆਂ ਦੜੇ ਸੱਟੇ ਦੀਆਂ ਦੁਕਾਨਾਂ 'ਤੇ ਛਾਪਾ ਮਾਰਿਆ। ਸੂਚਨਾ ਮਿਲਣ 'ਤੇ ਪੁਲਸ ਨੇ ਲਾਟਰੀ ਦੀ ਦੁਕਾਨ 'ਚੋਂ 11 ਦੇ ਕਰੀਬ ਲੋਕਾਂ ਨੂੰ ਦੜਾ-ਸੱਟਾ ਲਗਾਉਂਦੇ ਕਾਬੂ ਕੀਤਾ ਹੈ। ਥਾਣਾ ਇੰਚਾਰਜ ਭਾਰਤ ਭੂਸ਼ਣ ਨੇ ਭਾਰੀ ਪੁਲਸ ਫੋਰਸ ਦੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਰੇਡ 'ਚ ਪੁਲਸ ਵੱਲੋਂ 10150 ਕੈਸ਼, 11 ਮੋਬਾਇਲ, 1 ਲੈਪਟਾਪ, 2 ਪ੍ਰਿੰਟਰ ਆਦਿ ਇਲੈਕਟ੍ਰਾਨਿਕ ਸਾਮਾਨ ਜ਼ਬਤ ਕੀਤਾ ਗਿਆ ਹੈ।

PunjabKesari

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਾਜਾਇਜ਼ ਰੂਪ ਨਾਲ ਭਗਤ ਸਿੰਘ ਚੌਕ ਪੁਲਸ ਕੋਲ ਸੱਟੇ ਦਾ ਨਾਜਾਇਜ਼ ਕਾਰੋਬਾਰ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਥਾਣਾ ਨੰ. 3 ਦੇ ਇੰਚਾਰਜ ਦੀ ਅਗਵਾਈ 'ਚ ਇਕ ਵਿਸ਼ੇਸ਼ ਪੁਲਸ ਟੀਮ ਦਾ ਗਠਨ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਉਥੋਂ ਛਾਪੇਮਾਰੀ ਕਰਕੇ ਨਾਜਾਇਜ਼ ਰੂਪ ਨਾਲ ਲਾਟਰੀ ਦੀ ਸਰਪ੍ਰਸਤੀ 'ਚ ਸੱਟਾ ਲਗਾ ਰਹੇ 11 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ।

PunjabKesari
ਥਾਣਾ ਨੰ. 3 ਦੇ ਇੰਚਾਰਜ ਨੇ ਦੱਸਿਆ ਕਿ ਭਾਰਤ ਭੂਸ਼ਣ ਨੇ ਦੱਸਿਆ ਕਿ ਫੜੇ ਗਏ ਲੋਕਾਂ ਦੀ ਪਛਾਣ ਭਗਤ ਸਿੰਘ ਨਿਵਾਸੀ ਰਸਤਾ ਮੁਹੱਲਾ, ਸੰਜੀਵ ਕੁਮਾਰ ਨਿਵਾਸੀ ਸ਼ਿਵਰਾਜਗੜ੍ਹ, ਰਾਜੇਸ਼ ਨਿਵਾਸੀ ਖਿੰਗਰਾਂ ਗੇਟ, ਸੁਨੀਲ ਕੁਮਾਰ ਨਿਵਾਸੀ ਚਰਨਜੀਤਪੁਰਾ, ਦੀਪੂ ਨਿਵਾਸੀ ਤੇਜ ਮੋਹਨ ਨਗਰ ਬਸਤੀ ਸ਼ੇਖ, ਮੁਹੰਮਦ ਅਲੀ ਨਿਵਾਸੀ ਨਿਊ ਸੁਰਾਜਗੰਜ, ਪਵਨ ਕੁਮਾਰ ਉਰਫ ਸੋਨੂੰ ਨਿਵਾਸੀ ਮਖਮੂਦਪੁਰ, ਸਰਬਜੀਤ ਸਿੰਘ ਨਿਵਾਸੀ ਨੰਗਲ ਸ਼ਿਆਮਾ,ਓਮ ਪ੍ਰਕਾਸ਼ ਨਿਵਾਸੀ ਸੰਤੋਸ਼ੀ ਨਗਰ, ਗਗਨ-ਜੋਤੀ ਨਿਵਾਸੀ ਸਹਾਰਨਪੁਰ ਯੂ. ਪੀ. ਆਦਿ ਦੇ ਰੂਪ ਹੋਈ ਹੈ। ਥਾਣਾ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਫੜੇ ਗਏ ਲੋਕਾਂ ਤੋਂ ਪੁਲਸ ਨੇ 10 ਹਜ਼ਾਰ ਰੁਪਏ, ਕੰਪਿਊਟਰ ਤੇ ਹੋਰ ਸਾਮਾਨ ਬਰਾਮਦ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ।
ਥਾਣਾ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਸ ਦੀ ਛਾਪੇਮਾਰੀ ਦੌਰਾਨ ਸੱਟੇਬਾਜ਼ਾਂ ਨੇ ਦੁਕਾਨ ਦਾ ਸ਼ਟਰ ਬੰਦ ਕੀਤਾ ਹੋਇਆ ਹੈ ਅਤੇ ਅੰਦਰ ਉਹ ਬਿਨਾਂ ਲਾਇਸੈਂਸ ਦੇ ਨਾਜਾਇਜ਼ ਰੂਪ ਨਾਲ ਸੱਟੇ ਦੀ ਪਰਚੀਆਂ ਤਿਆਰ ਕਰ ਰਹੇ ਸਨ ਤੇ ਨਾਲ ਹੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਕਿ 10 ਰੁਪਏ ਲਗਾਓ ਤੇ 100 ਰੁਪਏ ਪਾਓ ਕਿਉਂਕਿ ਉਹ ਖੁਦ ਹੀ ਖਾਈਵਾਲ ਹੈ।
ਛਾਪੇਮਾਰੀ ਦੌਰਾਨ ਪੁਲਸ ਨਾਲ ਬਹਿਸ ਜਾਰੀ
ਪੁਲਸ ਛਾਪੇਮਾਰੀ ਦੌਰਾਨ ਸੱਟੇਬਾਜ਼ਾਂ 'ਚ ਭਾਜੜ ਮਚ ਗਈ, ਜਿਸ ਨਾਲ ਹੀ ਪੁਲਸ ਨੇ ਮੌਕੇ ਤੋਂ ਕਰੀਬ 11 ਸੱੱਟੇਬਾਜ਼ਾਂ ਨੂੰ ਕਾਬੂ ਕਰ ਲਿਆ। ਸੱਟੇਬਾਜ਼ਾਂ ਨੂੰ ਕਾਬੂ ਕਰਦੇ ਹੀ ਉਨ੍ਹਾਂ ਦੇ ਸਮਰਥਨ 'ਚ ਕੁਝ ਲੋਕ ਪੁਲਸ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗੇ ਜਿਸ ਨਾਲ ਹੀ ਮਾਹੌਲ ਭਖਦਾ ਦੇਖ ਕੇ ਪੁਲਸ ਮੁਲਾਜ਼ਮ ਸਾਰਿਆਂ ਨੂੰ ਕਾਬੂ ਕਰਕੇ ਥਾਣੇ ਲੈ ਆਏ।
ਪੁਲਸ ਨੇ ਜੋੜੀ ਧੋਖਾਦੇਹੀ ਦੀ ਧਾਰਾ
ਸੱਟੇਬਾਜ਼ੀ ਦੇ ਦੋਸ਼ 'ਚ ਫੜੇ ਗਏ ਸਾਰੇ ਸੱਟੇਬਾਜ਼ਾਂ ਖਿਲਾਫ ਪੁਲਸ ਨੇ ਗੈਂਬਲਿੰਗ ਐਕਟ ਦੀ ਧਾਰਾ ਦੇ ਨਾਲ ਧੋਖਾਦੇਹੀ ਦੀ ਧਾਰਾ 420 ਵੀ ਜੋੜੀ ਹੈ। ਥਾਣਾ ਨੰ. 3 ਦੇ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਫੜੇ ਗਏ ਲੋਕ ਨਾਜਾਇਜ਼ ਰੂਪ ਨਾਲ ਬਿਨਾਂ ਲਾਇਸੈਂਸ ਦੇ ਸੱਟੇ ਦਾ ਨਾਜਾਇਜ਼ ਕਾਰੋਬਾਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਸਨ ਜਿਸ ਕਾਰਨ ਉਕਤ ਲੋਕਾਂ ਖਿਲਾਫ 420 ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਨਾਜਾਇਜ਼ ਰੂਪ ਨਾਲ ਕੰਮ ਕਰਨ ਵਾਲਿਆਂ 'ਤੇ ਚੱਲੇਗਾ ਪੁਲਸ ਦਾ ਡੰਡਾ- ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਫ ਕਿਹਾ ਕਿ ਸ਼ਹਿਰ 'ਚ ਨਾਜਾਇਜ਼ ਰੂਪ ਨਾਲ ਕੰਮ ਕਰਨ ਵਾਲਿਆਂ ਖਿਲਾਫ ਕਮਿਸ਼ਨਰੇਟ ਪੁਲਸ ਦਾ ਡੰਡਾ ਚੱਲੇਗਾ। ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਪੁਲਸ ਨੇ ਨਾਜਾਇਜ਼ ਰੂਪ ਨਾਲ ਸੱਟੇ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ 'ਚ ਨਾਜਾਇਜ਼ ਰੂਪ ਨਾਲ ਕਾਰੋਬਾਰ ਕਰਨ ਵਾਲਿਆਂ ਦਾ ਕਮਿਸ਼ਨਰੇਟ ਪੁਲਸ ਵੱਲੋਂ ਸਫਾਇਆ ਕੀਤਾ ਜਾਵੇਗਾ।


shivani attri

Content Editor

Related News