ਦਸੂਹਾ ਵਿਖੇ ਨਸ਼ੇ ਵਾਲੇ ਟੀਕਿਆਂ ਅਤੇ ਤੇਜ਼ਧਾਰ ਹਥਿਆਰ ਸਣੇ 1 ਵਿਅਕਤੀ ਗ੍ਰਿਫ਼ਤਾਰ

03/21/2024 1:21:46 PM

ਦਸੂਹਾ (ਨਾਗਲਾ, ਝਾਵਰ)-ਮਾੜੇ ਅਨਸਰਾਂ ’ਤੇ ਕਾਬੂ ਪਾਉਣ ਲਈ ਚਲਾਈ ਗਈ ਮੁਹਿੰਮ ਵਿਚ ਪੁਲਸ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ, ਜਦੋਂ ਮੁੱਖ ਅਫ਼ਸਰ ਥਾਣਾ ਦਸੂਹਾ ਹਰਪ੍ਰੇਮ ਸਿੰਘ ਦੀ ਅਗਵਾਈ ਹੇਠ ਐੱਸ. ਆਈ. ਹਰਪਾਲ ਸਿੰਘ ਨੇ ਸਾਥੀ ਪੁਲਸ ਕਰਮਚਾਰੀਆਂ ਦੀ ਸਹਾਇਤਾ ਨਾਲ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 9 ਨਸ਼ੇ ਵਾਲੇ ਟੀਕੇ ਅਤੇ ਇਕ ਦਾਤਰ ਬਰਾਮਦ ਕੀਤਾ।

ਨਾਂ-ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਂ ਸ਼ੁਭਮ ਕੁਮਾਰ ਉਰਫ਼ ਘੁੱਗੀ ਪੁੱਤਰ ਸ਼ਸ਼ੀ ਭੂਸ਼ਣ ਵਾਸੀ ਵਾਰਡ ਨੰਬਰ 12 ਕੈਥਾਂ ਮੁਹੱਲਾ ਦਸੂਹਾ ਦੱਸਿਆ। ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 2 ਵੱਖ-ਵੱਖ ਮੁਕੱਦਮੇ ਦਰਜ ਹਨ।

ਇਹ ਵੀ ਪੜ੍ਹੋ: ਕਿਸਾਨੀ ਮਸਲੇ 'ਤੇ ਖੁੱਲ੍ਹ ਕੇ ਬੋਲੇ ਸੁਨੀਲ ਜਾਖੜ, ਕਿਹਾ-ਕਿਸਾਨੀ ਮੁੱਦੇ ਨੂੰ ਗੰਭੀਰਤਾ ਨਾਲ ਘੋਖਣਾ ਪਵੇਗਾ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News