ਉੱਤਰ ਕੋਰੀਆ ਨੂੰ ਸਬਕ ਸਿਖਾਉਣ ਲਈ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਕਰਨਗੇ ਸੰਯੁਕਤ ਅਭਿਆਸ

12/10/2017 5:48:28 PM

ਨਵੀਂ ਦਿੱਲੀ— ਉੱਤਰ ਕੋਰੀਆ ਦੇ ਲਗਾਤਾਰ ਮਿਜ਼ਾਇਲ ਪ੍ਰੀਖਣਾਂ ਤੋਂ ਬਾਅਦ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਮਿਲ ਕੇ 2 ਦਿਨ ਦਾ ਸੰਯੁਕਤ ਅਭਿਆਸ ਕਰਨਗੇ। ਜਾਪਾਨੀ ਸਮੁੰਦਰੀ ਆਤਮਰੱਖਿਆ ਬਲ ਨੇ ਇਹ ਜਾਣਕਾਰੀ ਦਿੱਤੀ। ਸੋਮਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਇਸ ਅਭਿਆਸ 'ਚ ਤਿੰਨ ਦੇਸ਼ ਮਿਜ਼ਾਇਲ ਟ੍ਰੈਕਿੰਗ ਡ੍ਰਿਲ ਕਰਨਗੇ।
ਦੱਸਣਯੋਗ ਹੈ ਕਿ ਉੱਤਰ ਕੋਰੀਆ ਨੇ ਕੁਝ ਦਿਨ ਪਹਿਲਾਂ ਹੁਵਾਸਾਂਗ-15 ਮਿਜ਼ਾਇਲ ਦਾ ਪ੍ਰੀਖਣ ਕੀਤਾ ਸੀ, ਜੋ ਕਿ ਉੱਤਰ ਕੋਰੀਆ ਤੋਂ 1000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਜਾਪਾਨ ਸਾਗਰ 'ਚ ਡਿੱਗਿਆ ਸੀ। ਉੱਤਰ ਕੋਰੀਆ ਦੇ ਇਸ ਕਦਮ ਨਾਲ ਜਾਪਾਨ ਭੜਕਿਆ ਹੋਇਆ ਹੈ।
ਉਥੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੇ ਬਾਵਜੂਦ ਉੱਤਰ ਕੋਰੀਆ ਦਾ ਲਗਾਤਾਰ ਮਿਜ਼ਾਇਲ ਪ੍ਰੀਖਣ ਅਮਰੀਕਾ ਹੀ ਨਹੀਂ ਸਗੋਂ ਸਾਰੀ ਦੁਨੀਆ ਦੇ ਲਈ ਸਿਰਦਰਦ ਬਣਿਆ ਹੋਇਆ ਹੈ। ਅਮਰੀਕਾ ਚੀਨ ਨੂੰ ਉੱਤਰ ਕੋਰੀਆ 'ਤੇ ਦਬਾਅ ਬਣਾ ਕੇ ਉਸ ਦੀ ਹਮਲਾਵਰ ਕਾਰਵਾਈ ਰੁਕਵਾਉਣ ਦੇ ਲਈ ਪਹਿਲਾਂ ਹੀ ਕਹਿ ਚੁੱਕਾ ਹੈ।


Related News