ਬ੍ਰਿਟੇਨ ਨੇ ਭਾਰਤੀ ਡਾਕਟਰਾਂ ਤੇ ਨਰਸਾਂ ਨੂੰ ਵੀਜ਼ਾ ਸਬੰਧੀ ਦਿੱਤਾ ਇਹ ਤੋਹਫਾ
Saturday, Apr 10, 2021 - 03:05 AM (IST)
ਲੰਡਨ - ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿਚ ਸ਼ਾਮਲ ਫਰੰਟ ਲਾਈਨ ਦੇ ਕਰਚਾਰੀਆਂ ਦਾ ਇਕ ਸਾਲ ਲਈ ਬਿਨਾਂ ਕਿਸੇ ਸ਼ੁਲਕ ਦੇ ਵੀਜ਼ੇ ਦੀ ਮਿਆਦ ਵਧਾਉਣ (ਵੀਜ਼ਾ ਐਕਸ਼ਟੈਂਸ਼ਨ) ਦਾ ਫਾਇਦਾ ਦੁਨੀਆ ਭਰ ਦੇ ਜਿਨ੍ਹਾਂ 14 ਹਜ਼ਾਰ ਬਿਨੈਕਾਰਾਂ ਨੂੰ ਮਿਲੇਗਾ, ਉਨ੍ਹਾਂ ਵਿਚ ਭਾਰਤੀ ਡਾਕਟਰ ਅਤੇ ਨਰਸਾਂ ਵੀ ਸ਼ਾਮਲ ਹਨ। ਬ੍ਰਿਟੇਨ ਦੇ ਗ੍ਰਹਿ ਮੰਤਰਾਲਾ ਨੇ ਆਖਿਆ ਕਿ ਬਿਨਾਂ ਕਿਸੇ ਸ਼ੁਲਕ ਦੇ ਇਕ ਸਾਲ ਦੇ ਵੀਜ਼ਾ ਐਕਸਟੈਂਸ਼ਨ ਦਾ ਫਾਇਦਾ ਉਨ੍ਹਾਂ ਪਾਤਰਾਂ ਨੂੰ ਮਿਲੇਗਾ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਇਕ ਅਕਤੂਬਰ ਤੋਂ ਪਹਿਲਾਂ ਖਤਮ ਹੋਣੀ ਸੀ।
ਇਹ ਵੀ ਪੜੋ - ਮਿਆਂਮਾਰ 'ਚ ਫੌਜ ਖਿਲਾਫ ਮੈਦਾਨ 'ਚ ਉਤਰੀ 22 ਸਾਲਾਂ 'ਬਿਊਟੀ ਕੁਇਨ', ਦੁਨੀਆ ਨੂੰ ਕੀਤੀ ਇਹ ਅਪੀਲ
ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.), ਸੁਤੰਤਰ ਸਿਹਤ ਅਤੇ ਦੇਖਭਾਲ ਖੇਤਰ ਵਿਚ ਕੰਮ ਕਰ ਰਹੇ ਮੈਡੀਕਲ ਪੇਸ਼ੇਵਰਾਂ ਨੂੰ ਇਸ ਐਕਸਟੈਂਸ਼ਨ ਦਾ ਫਾਇਦਾ ਮਿਲੇਗਾ। ਇਨ੍ਹਾਂ ਪੇਸ਼ੇਵਰਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਪੇਸ਼ੇਵਰ ਵੀ ਸ਼ਾਮਲ ਹਨ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਆਖਿਆ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਵਿਦੇਸ਼ੀ ਡਾਕਟਰ ਅਤੇ ਦੇਖਭਾਲ ਕਰਮੀਆਂ (ਨਰਸਾਂ) ਦਾ ਸਮਰਪਣ ਅਤੇ ਹੁਨਰ ਅਸਲ ਵਿਚ ਤਾਰੀਫ ਦੇ ਕਾਬਿਲ ਹੈ। ਉਨ੍ਹਾਂ ਵਿਚੋਂ ਹਜ਼ਾਰਾਂ ਨੇ ਇਸ ਮਹਾਮਾਰੀ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਿਚ ਮਦਦ ਕੀਤੀ ਹੈ ਅਤੇ ਹੁਣ ਉਹ ਬੇਹੱਦ ਸਫਲ ਟੀਕਾਕਰਨ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਇਹ ਵੀ ਪੜੋ - ਪਾਕਿਸਤਾਨੀ ਫੌਜ ਦਾ ਉਡਾਇਆ ਮਜ਼ਾਕ ਤਾਂ ਜਾਣਾ ਪੈ ਸਕਦੇ ਇੰਨੇ ਸਾਲ ਲਈ ਜੇਲ ਤੇ ਦੇਣੇ ਹੋਣਗੇ 5 ਲੱਖ ਰੁਪਏ
ਉਨ੍ਹਾਂ ਅੱਗੇ ਆਖਿਆ ਕਿ ਮੁਫਤ ਵੀਜ਼ੇ ਦੀ ਮਿਆਦ ਸਬੰਧੀ ਸਾਡੇ ਫੈਸਲੇ ਤੋਂ ਪਤਾ ਲੱਗਦਾ ਹੈ ਕਿ ਸਾਡਾ ਮੁਲਕ ਇਨ੍ਹਾਂ ਲੋਕਾਂ ਦੇ ਯੋਗਦਾਨ ਨੂੰ ਕਿਵੇਂ ਅਹਿਮੀਅਤ ਦਿੰਦਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਆਖਿਆ ਕਿ ਵਿਦੇਸ਼ਾਂ ਤੋਂ ਆਏ ਉਨਾਂ ਕਰਮਚਾਰੀਆਂ ਦੀ ਮਦਦ ਕਰਨ ਅਤੇ ਅਸੀਂ ਸੁਰੱਖਿਆ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਵਧਾ ਰਹੇ ਹਾਂ ਜਿਹੜੇ ਕਿ ਇਸ ਵਾਇਰਸ ਨਾਲ ਨਜਿੱਠ ਰਹੇ ਹਨ।
ਇਹ ਵੀ ਪੜੋ - ਕਿਮ ਕਰਦਾਸ਼ੀਅਨ ਦੇ ਨਾਂ ਨਾਲ ਜੁੜੀ ਵੱਡੀ ਉਪਲਬਧੀ, ਇਸ ਲਿਸਟ 'ਚ ਹੋਈ ਸ਼ਾਮਲ