PM ਮੋਦੀ ਦੀ ਮੌਜੂਦਗੀ ''ਚ ਭਾਜਪਾ ''ਚ ਸ਼ਾਮਲ ਹੋ ਸਕਦੇ ਹਨ ਮਿਥੁਨ ਚੱਕਰਵਰਤੀ
Saturday, Mar 06, 2021 - 10:56 AM (IST)
ਮੁੰਬਈ- ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ 7 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਸਕਦੇ ਹਨ। ਮਿਥੁਨ ਨੇ ਪਿਛਲੇ ਮਹੀਨੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਉਹ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਦੱਸਣਯੋਗ ਹੈ ਕਿ ਮਿਥੁਨ ਟੀ.ਐੱਮ.ਸੀ. ਵਲੋਂ ਰਾਜ ਸਭਾ ਦੇ ਸੰਸਦ ਮੈਂਬਰ ਵੀ ਰਹਿ ਚੁਕੇ ਹਨ।
ਇਹ ਵੀ ਪੜ੍ਹੋ : ਕੀ ਮੁੜ ਰਾਜਨੀਤੀ ’ਚ ਸਰਗਰਮ ਹੋਣਗੇ ਮਿਥੁਨ ਚਕਰਵਰਤੀ, ਭਾਗਵਤ ਨਾਲ ਮੁਲਾਕਾਤ ਮਗਰੋਂ ਲਗਾਏ ਜਾ ਰਹੇ ਕਿਆਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਮਾਰਚ (ਐਤਵਾਰ) ਨੂੰ ਕੋਲਕਾਤਾ ਦੇ ਬ੍ਰਿਗੇਡ ਗਰਾਊਂਡ 'ਚ ਪਹਿਲੀ ਚੋਣਾਵੀ ਜਨ ਸਭਾ ਨੂੰ ਸੰਬੋਧਨ ਕਰਨਗੇ। ਭਾਜਪਾ ਜਨਰਲ ਸਕੱਤਰ ਅਤੇ ਬੰਗਾਲ ਦੇ ਚੋਣਾਵੀ ਇੰਚਾਰਜ ਕੈਲਾਸ਼ ਵਿਜੇਵਰਗੀਯ ਨੇ ਦਾਅਵਾ ਕੀਤਾ ਹੈ ਕਿ ਇਹ ਬੰਗਾਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ, ਜਿਸ 'ਚ 10 ਲੱਖ ਤੋਂ ਵੱਧ ਜਨਤਾ ਦੇ ਆਉਣ ਦੀ ਉਮੀਦ ਹੈ। ਪੱਛਮੀ ਬੰਗਾਲ ਭਾਜਪਾ ਨੇ ਪੀ.ਐੱਮ. ਮੋਦੀ ਦੀ 25 ਤੋਂ 30 ਰੈਲੀਆਂ ਦੀ ਮੰਗ ਕੀਤੀ ਹੈ ਪਰ ਹੁਣ 20 ਜਨ ਸਭਾਵਾਂ ਦੀ ਮਨਜ਼ੂਰੀ ਮਿਲੀ ਹੈ। ਦੱਸਣਯੋਗ ਹੈ ਕਿ ਬੰਗਾਲ 'ਚ 8 ਪੜਾਵਾਂ 'ਚ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ ਹੋਵੇਗੀ, ਜਦੋਂ ਕਿ ਆਖ਼ਰੀ ਪੜਾਅ ਲਈ 29 ਅਪ੍ਰੈਲ ਨੂੰ ਵੋਟਾਂ ਹੋਣਗੀਆਂ। ਚੋਣਾਂ ਦੇ ਨਤੀਜੇ 2 ਮਈ ਨੂੰ ਐਲਾਨ ਕੀਤੇ ਜਾਣਗੇ।
ਇਹ ਵੀ ਪੜ੍ਹੋ : ਆਜ਼ਾਦੀ ਦੀ 75ਵੀਂ ਵਰ੍ਹੇਗੰਢ: ਜਸ਼ਨ ਲਈ PM ਦੀ ਪ੍ਰਧਾਨਗੀ 'ਚ ਗਠਿਤ ਹੋਈ ਹਾਈ ਲੇਵਲ ਕਮੇਟੀ
ਨੋਟ : ਮਿਥੁਨ ਚੱਕਰਵਰਤੀ ਦੇ ਭਾਜਪਾ 'ਚ ਸ਼ਾਮਲ ਹੋਣ ਬਾਰੇ ਕੀ ਹੈ ਤੁਹਾਡੀ ਰਾਏ