PM ਮੋਦੀ ਤੇ ਰਾਹੁਲ ਨੇ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਲੜਿਆ ਸੀ 2019 ਲੋਕ ਸਭਾ ਚੋਣਾਂ ਦਾ ਯੁੱਧ

09/11/2021 10:09:00 AM

ਵਾਸ਼ਿੰਗਟਨ (ਭਾਸ਼ਾ)- 2019 ਦੀਆਂ ਲੋਕ ਸਭਾ ਚੋਣਾਂ ’ਚ 74 ਦਿਨਾਂ ਦੀ ਪ੍ਰਚਾਰ ਮੁਹਿੰਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵਿੱਟਰ ਦੀ ਵਰਤੋਂ ਕਿਵੇਂ ਕੀਤੀ ਸੀ ਇਸ ਸੰਬੰਧ ’ਚ ਅਮਰੀਕਾ ਦੇ ਮਿਸੌਰੀ ਸਥਿਤ ਪਾਰਕ ਯੂਨੀਵਰਸਿਟੀ ’ਚ ਸਹਾਇਕ ਪ੍ਰੋਫੈਸਰ ਅਤੇ ਖੋਜਕਰਤਾ ਅਭਿਜੀਤ ਮਜੂਮਦਾਰ ਨੇ ਇਕ ਅਧਿਐਨ ਦੇ ਰੌਚਕ ਨਤੀਜੇ ਪੇਸ਼ ਕੀਤੇ ਹਨ। ਇਸ ਅਧਿਐਨ ਦਾ ਸਿਰਲੇਖ ਹੈ- ਟਵੀਟਿੰਗ ਟੂ ਵਿਨ : ਐਨਾਲਿਸਿਸ ਸੋਸ਼ਲ ਮੀਡੀਆ ਯੂਜ਼ ਇਨ ਇੰਡੀਆਜ਼ 2019 ਨੈਸ਼ਨਲ ਇਲੈਕਸ਼ਨ’। ਅਧਿਐਨ ’ਚ ਦੋਵਾਂ ਨੇਤਾਵਾਂ ਮੋਦੀ ਅਤੇ ਗਾਂਧੀ ਦੇ ਟਵੀਟ ਸ਼ਾਮਲ ਕੀਤੇ ਗਏ ਅਤੇ ‘ਐਨਵੀਵੋ’ ਤਕਨੀਕ ਦੀ ਵਰਤੋਂ ਕਰ ਕੇ ਉਨ੍ਹਾਂ ਦਾ ਮਾਤਰਾਤਮਿਕ ਅਤੇ ਗੁਣਾਤਮਕ ਵਿਸ਼ਲੇਸ਼ਣ ਕੀਤਾ ਗਿਆ।

ਮੋਦੀ ਨੇ ਰਾਸ਼ਟਰਵਾਦ ਅਤੇ ਸਭਿਆਚਾਰ ਦਾ ਕੀਤਾ ਗੁਣਗਾਨ, ਰਾਹੁਲ ਨੇ ਵਾਰ-ਵਾਰ ਦੁਹਰਾਇਆ- ਦੇਸ਼ ’ਚ ਸਭ ਠੀਕ ਨਹੀਂ
ਖੋਜਕਰਤਾਵਾਂ ਨੇ ਪਾਇਆ ਕਿ ਮੋਦੀ ਨੇ ਚੋਣ ਪ੍ਰਚਾਰ ਮੁਹਿੰਮ ’ਚ ਸ਼ਹਿਰੀ ਮੱਧ ਵਰਗ ਨੂੰ ਆਕਰਸ਼ਤ ਕਰਨ ਅਤੇ ਆਪਣੇ ਪਾਰਟੀ ਵਰਕਰਾਂ ’ਚ ਜੋਸ਼ ਭਰਨ ਲਈ ਰਾਸ਼ਟਰਵਾਦ ਅਤੇ ਸਭਿਆਚਾਰ ਰੂਪ ਨਾਲ ਮਜ਼ਬੂਤ ਭਾਰਤ ਨੂੰ ਦਰਸਾਉਣ ਲਈ ਟਵਿਟਰ ਦੀ ਵਰਤੋਂ ਕੀਤੀ। ਇਸ ਦੇ ਉਲਟ ਰਾਹੁਲ ਗਾਂਧੀ ਭਾਰਤ ਲਈ ਇਕ ਬਦਲਵੀਂ ਯੋਜਨਾ ਦੱਸਣ ਲਈ ਟਵਿਟਰ ਦੀ ਵਰਤੋਂ ਕਰਨ ’ਚ ਘੱਟ ਸਫਲ ਰਹੇ। ਅੰਕੜਾ ਵਿਸ਼ਲੇਸ਼ਣ ਨਾਲ ਖੋਜਕਰਤਾਵਾਂ ਨੇ 3 ਪ੍ਰਮੁੱਖ ਵਿਸ਼ਿਆਂ ਦੀ ਪਛਾਣ ਕੀਤੀ, ਜਿਨ੍ਹਾਂ ’ਚ ਮੋਦੀ ਨੇ ਰਾਹੁਲ ਤੋਂ ਜ਼ਿਆਦਾ ਟਵੀਟ ਕੀਤੇ ਅਤੇ ਉਹ ਸਨ- ਰਾਸ਼ਟਰਵਾਦ, ਸਭਿਆਚਾਰ ਅਤੇ ਰਾਜਨੀਤਕ ਗਠਜੋੜ। ਰਾਹੁਲ ਗਾਂਧੀ ਨੇ ਭਾਰਤ ਦੀ ਅਰਥਵਿਵਸਥਾ ਦੀ ਨਿਰਾਸ਼ਾਜਨਕ ਸਥਿਤੀ ਬਾਰੇ ਟਵੀਟ ਕੀਤੇ ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਦੇਸ਼ ’ਚ ਸਭ ਠੀਕ ਨਹੀਂ ਹੈ। ਮੋਦੀ ਨੇ ਮੁਹਿੰਮ ਦੌਰਾਨ ਇਕ ਦਿਨ ’ਚ ਔਸਤਨ 10 ਤੋਂ ਜ਼ਿਆਦਾ ਟਵੀਟ ਕੀਤੇ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੀ ਸੰਸਕ੍ਰਿਤੀ ਨੂੰ ਭਾਜਪਾ-ਆਰ.ਐੱਸ.ਐੱਸ. ਕਰ ਰਹੇ ਤੋੜਨ ਦੀ ਕੋਸ਼ਿਸ਼ : ਰਾਹੁਲ ਗਾਂਧੀ

ਮੋਦੀ ਦੇ ਟਵੀਟ
41 ਫ਼ੀਸਦੀ : ਦੇਸ਼ ਭਰ ’ਚ ਭਾਜਪਾ ਦੀਆਂ ਚੋਣ ਰੈਲੀਆਂ ’ਚ ਦੇਸ਼ ਦੇ ਸਭਿਆਚਾਰ ਦੀ ਵਾਰ-ਵਾਰ ਚਰਚਾ ਕੀਤੀ।
17 ਫ਼ੀਸਦੀ : ਰਾਜਨੀਤਕ ਵਿਰੋਧੀਆਂ ਮੁੱਖ ਰੂਪ ’ਚ ਵਿਰੋਧੀ ਕਾਂਗਰਸ ’ਤੇ ਨਿਸ਼ਾਨਾ ਵਿੰੰਨ੍ਹਣ ’ਤੇ ਕੇਂਦਰਿਤ ਸਨ।
13 ਫ਼ੀਸਦੀ : ਰਾਸ਼ਟਰਵਾਦ ਲਈ ਪਾਕਿਸਤਾਨ ’ਚ ਅੱਤਵਾਦੀ ਕੈਂਪਾਂ ’ਤੇ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਹੋਇਆ।

ਪੇਂਡੂ ਵਿਕਾਸ ’ਤੇ ਰਾਹੁਲ ਦੇ ਟਵੀਟ ਜ਼ਿਆਦਾ
ਮੋਦੀ ਅਤੇ ਰਾਹੁਲ ਨੇ ਕਈ ਮੁੱਦਿਆਂ ’ਤੇ ਟਵੀਟ ਕੀਤੇ ਪਰ ਪੇਂਡੂ ਗਰੀਬਾਂ ਦੇ ਵਿਕਾਸ ਦੇ ਮੁੱਦਿਆਂ ’ਤੇ ਘੱਟ ਧਿਆਨ ਕੇਂਦਰਿਤ ਕੀਤਾ। ਮੋਦੀ ਨੇ 3 ਫ਼ੀਸਦੀ ਤਾਂ ਰਾਹੁਲ ਨੇ 5 ਫ਼ੀਸਦੀ ਟਵੀਟ ਵਿਕਾਸ ਦੇ ਸੰਬੰਧ ’ਚ ਕੀਤੇ।

ਇਹ ਵੀ ਪੜ੍ਹੋ : ਮੁੰਬਈ ’ਚ ਜਨਾਨੀ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, ਰੇਪ ਤੋਂ ਬਾਅਦ ਪ੍ਰਾਈਵੇਟ ਪਾਰਟ ’ਚ ਪਾਈ ਰਾਡ, ਹਾਲਤ ਨਾਜ਼ੁਕ

ਧਰਮ ਅਤੇ ਘੱਟ ਗਿਣਤੀ ਮੁੱਦਿਆਂ ਤੋਂ ਦੋਵੇਂ ਰਹੇ ਦੂਰ
ਮੋਦੀ ਅਤੇ ਰਾਹੁਲ ਦੇ ਟਵੀਟ ’ਚ ਧਰਮ ਅਤੇ ਘੱਟ ਗਿਣਤੀਆਂ ਨਾਲ ਜੁਡ਼ੇ ਮੁੱਦਿਆਂ ਦਾ ਘੱਟ ਜ਼ਿਕਰ ਪਾਇਆ ਗਿਆ। ਦੋਵਾਂ ਨੇ ਸੁਰੱਖਿਅਤ ਰਸਤਾ ਚੁਣਿਆ ਅਤੇ ਮੁਹਿੰਮ ਦੌਰਾਨ ਵੰਡ ਪਾਉਣ ਵਾਲੇ ਮੁੱਦਿਆਂ ’ਚ ਜਾਣ ਤੋਂ ਪ੍ਰਹੇਜ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News