ਅਹਿਮ ਖ਼ਬਰ : ਚੀਨ ''ਚ ਪਹਿਲੇ ''ਕੋਵਿਡ'' ਕੇਸ ਦੀ ਤਾਰੀਖ਼ ਬਾਰੇ ਵਿਗਿਆਨੀਆਂ ਨੇ ਕੀਤਾ ਵੱਡਾ ਦਾਅਵਾ
Monday, Jun 28, 2021 - 10:37 AM (IST)
ਨਵੀਂ ਦਿੱਲੀ : ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਕੋਵਿਡ-19 ਦਾ ਪਹਿਲਾ ਕੇਸ ਅਕਤੂਬਰ ਸ਼ੁਰੂਆਤ ਤੋਂ ਮੱਧ ਨਵੰਬਰ-2019 ਵਿਚਕਾਰ ਚੀਨ 'ਚ ਆਇਆ। ਸਭ ਤੋਂ ਜ਼ਿਆਦਾ ਸੰਭਾਵਨਾ ਇਸ ਦੇ 17 ਨਵੰਬਰ ਨੂੰ ਪਾਏ ਜਾਣ ਦੀ ਹੈ। ਅਜੇ ਵੀ ਇਸ 'ਤੇ ਰਹੱਸ ਬਣਿਆ ਹੋਇਆ ਹੈ ਕਿ ਪਹਿਲਾਂ ਕੇਸ ਕਦੋਂ ਆਇਆ ਪਰ ਇਸ ਬਾਰੇ ਕੋਈ ਡਾਟਾ ਉਪਲੱਬਧ ਨਹੀਂ ਹੈ। ਚੀਨ ਨੇ ਕਿਹਾ ਹੈ ਕਿ ਅਧਿਕਾਰਿਤ ਤੌਰ 'ਤੇ ਪਹਿਲਾ ਕੇਸ ਦਸੰਬਰ-2019 ਦੇ ਸ਼ੁਰੂ 'ਚ ਸਾਹਮਣੇ ਆਇਆ ਸੀ ਪਰ ਖ਼ਬਰਾਂ ਤੋਂ ਸੰਕੇਤ ਮਿਲ ਰਿਹਾ ਹੈ ਕਿ ਚੀਨ 'ਚ ਪਹਿਲਾਂ ਕੇਸ ਮੱਧ ਨਵੰਬਰ 'ਚ ਆਇਆ ਸੀ।
ਇਹ ਵੀ ਪੜ੍ਹੋ : 2020 'ਚ JEE Main ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮਿਲੇਗਾ ਇਹ ਮੌਕਾ
ਇਕ ਮੈਗਜ਼ੀਨ 'ਚ ਛਪੇ ਅਧਿਐਨ ਮੁਤਾਬਕ ਯੂ. ਕੇ. 'ਚ ਕੈਂਟ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ ਮਹਾਮਾਰੀ ਦੀ ਉਤਪਤੀ ਦਾ ਮਾਡਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਲਈ ਉਨ੍ਹਾਂ ਨੇ ਕੰਜ਼ਰਵੇਸ਼ਨ ਵਿਗਿਆਨ ਪ੍ਰਣਾਲੀ ਦਾ ਸਹਾਰਾ ਲਿਆ। ਇਸ ਪ੍ਰਣਾਲੀ 'ਚ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਕੋਈ ਪ੍ਰਜਾਤੀ ਕਦੋਂ ਲੁਪਤ ਹੋਈ ਹੋਵੇਗੀ। ਟੀਮ ਨੇ ਇਕ ਗਣਿਤ ਮਾਡਲ ਦਾ ਇਸਤੇਮਾਲ ਕੀਤਾ, ਜਿਸ ਨੂੰ ਕਿਸੇ ਪ੍ਰਜਾਤੀ ਦੇ ਲੁਪਤ ਹੋਣ ਦੀ ਤਾਰੀਖ਼ ਨਿਰਧਾਰਿਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਜੋ ਪ੍ਰਜਾਤੀ ਦੇ ਦਿਖਣ ਦੀ ਗਿਣਤੀ ਦੇ ਰਿਕਾਰਡ 'ਤੇ ਆਧਾਰਿਤ ਹੁੰਦਾ ਹੈ।
ਇਹ ਵੀ ਪੜ੍ਹੋ : ਮੈਡੀਕਲ ਆਕਸੀਜਨ ਉਤਪਾਦਨ 'ਚ 'ਪੰਜਾਬ' ਦੀ ਵੱਡੀ ਪੁਲਾਂਘ, ਜੁਲਾਈ 'ਚ ਸ਼ੁਰੂ ਹੋਣਗੇ 75 'PSA ਪਲਾਂਟ'
ਕਰੀਬ 203 ਦੇਸ਼ਾਂ 'ਚ ਸਾਹਮਣੇ ਆਏ ਕੁੱਝ ਸ਼ੁਰੂਆਤੀ ਮਾਮਲਿਆਂ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੇ ਕੋਵਿਡ-19 ਦੇ ਸ਼ੁਰੂ ਹੋਣ ਦੀ ਤਾਰੀਖ਼ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ। ਕੈਂਟ ਯੂਨੀਵਰਸਿਟੀ ਦੇ ਡੇਵਿਡ ਰਾਬਰਟਸ ਨੇ ਇਕ ਬਿਆਨ 'ਚ ਕਿਹਾ, 'ਅਸੀਂ ਜੋ ਤਰੀਕਾ ਇਸਤੇਮਾਲ ਕੀਤਾ, ਉਸ ਨੂੰ ਮੂਲ ਰੂਪ 'ਚ ਮੈਂ ਅਤੇ ਮੇਰੇ ਇਕ ਸਾਥੀ ਨੇ ਵਿਕਸਿਤ ਕੀਤਾ ਸੀ ਪਰ ਅਸੀਂ ਇਸ ਦਾ ਇਸਤੇਮਾਲ ਕੋਵਿਡ-19 ਦੀ ਉਤਪਤੀ ਅਤੇ ਫੈਲਾਅ ਦੀ ਤਾਰੀਖ਼ ਜਾਨਣ ਲਈ ਕਰ ਰਹੇ ਹਾਂ।' ਮਾਹਿਰਾਂ ਤੋਂ ਸੰਕੇਤ ਮਿਲਦਾ ਹੈ ਕਿ ਚੀਨ 'ਚ ਪਹਿਲਾ ਕੇਸ 2019 ਅਕਤੂਬਰ ਦੇ ਸ਼ੁਰੂ 'ਚ, ਮੱਧ ਨਵੰਬਰ ਵਿਚਕਾਰ ਹੋਇਆ ਸੀ। ਜ਼ਿਆਦਾ ਸੰਭਾਵਨਾ ਇਹ ਹੈ ਕਿ ਇਹ ਪਹਿਲਾ ਕੇਸ 17 ਨਵੰਬਰ ਨੂੰ ਹੋਇਆ ਅਤੇ ਜਨਵਰੀ 2020 ਤੱਕ ਇਹ ਬੀਮਾਰੀ ਦੁਨੀਆ ਭਰ 'ਚ ਫੈਲ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ