ਦਿੱਲੀ ਆਬਕਾਰੀ ਨੀਤੀ ਮਾਮਲਾ : ਈਡੀ ਨੇ ਦੇਸ਼ਭਰ ''ਚ ਕਰੀਬ 40 ਥਾਵਾਂ ''ਤੇ ਕੀਤੀ ਛਾਪੇਮਾਰੀ

Friday, Sep 16, 2022 - 03:37 PM (IST)

ਦਿੱਲੀ ਆਬਕਾਰੀ ਨੀਤੀ ਮਾਮਲਾ : ਈਡੀ ਨੇ ਦੇਸ਼ਭਰ ''ਚ ਕਰੀਬ 40 ਥਾਵਾਂ ''ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ (ਭਾਸ਼ਾ) : ਈ.ਡੀ ਨੇ ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਸ਼ੁੱਕਰਵਾਰ ਨੂੰ ਦੇਸ਼ਭਰ 'ਚ ਕਰੀਬ 40 ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਆਬਕਾਰੀ ਨੀਤੀ ਹੁਣ ਵਾਪਸ ਲੈ ਲਈ ਗਈ ਹੈ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ 'ਚ ਨੇਲੋਰ ਤੇ ਕੁਝ ਹੋਰ ਸ਼ਹਿਰਾਂ ਕਰਨਾਟਕ, ਤਾਮਿਲਨਾਡੂ ਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) 'ਚ ਸ਼ਰਾਬ ਕਾਰੋਬਾਰੀਆਂ, ਵਿਤਰਕਾਂ ਤੇ ਸਪਲਾਈ ਲੜੀ ਦੇ ਨੈਟਵਰਕ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਈ.ਡੀ ਨੇ ਸ਼ੁੱਕਰਵਾਰ ਸਵੇਰੇ ਤਲਾਸ਼ੀ ਦੀ ਕਾਰਵਾਈ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਨਾਲ ਪੁਲਸ ਕਰਮਚਾਰੀ ਵੀ ਹਾਜ਼ਰ ਸਨ। ਕੇਂਦਰੀ ਏਜੰਸੀ ਇਸ ਮਾਮਲੇ 'ਚ ਦੂਜੀ ਵਾਰ ਛਾਪੇਮਾਰੀ ਕਰ ਰਹੀ ਹੈ।

ਇਸ ਤੋਂ ਪਹਿਲਾਂ ਉਨ੍ਹਾਂ 6 ਸਤੰਬਰ ਨੂੰ ਦੇਸ਼ਭਰ 'ਚ 40 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਉਸ ਸਮੇਂ ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਠਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 17 ਨਵੰਬਰ 2021 ਨੂੰ ਲਾਗੂ ਕੀਤੀ ਗਈ ਇਹ ਨੀਤੀ ਇਸ ਸਾਲ ਜੁਲਾਈ 'ਚ ਵਾਪਸ ਲੈ ਲਈ ਗਈ ਸੀ ਜਦੋਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੇਨਾ ਨੇ ਇਸ ਨੂੰ ਅਮਲ 'ਚ ਲਿਆਉਣ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਈ.ਡੀ ਦਾ ਆਬਕਾਰੀ ਨੀਤੀ ਨਾਲ ਜੁੜਿਆ ਖੋਜਨ ਮਾਮਲਾ ਸੀ.ਬੀ.ਆਈ ਦੀ ਪਹਿਲ 'ਤੇ ਅਧਾਰਿਤ ਹੈ, ਜਿਸ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਕੁਝ ਨੌਕਰਸ਼ਾਹਾਂ ਨੂੰ ਮੁਲਜ਼ਮਾਂ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਵਿਦਿਅਕ ਸੰਸਥਾਵਾਂ 'ਚ ਯੂਨੀਫਾਰਮ ਕੋਡ ਲਾਗੂ ਕਰਨ ਦੀ ਜਨਹਿਤ ਪਟੀਸ਼ਨ ਕੀਤੀ ਖਾਰਜ

ਸੀ.ਬੀ.ਆਈ ਨੇ 19 ਅਗਸਤ ਨੂੰ  ਇਸ ਮਾਮਲੇ 'ਚ ਸਿਸੋਦੀਆ, ਆਈ.ਏ.ਐਸ ਤੇ ਦਿੱਲੀ ਦੇ ਸਾਬਕਾ ਆਬਾਕਾਰੀ ਅਫ਼ਸਰ ਆਰਵ ਗੋਪੀ ਦੀ ਦਿੱਲੀ ਸਥਿਤ ਰਿਹਾਇਸ਼ ਤੇ ਸੱਤ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 19 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ 'ਚ ਸਿਸੋਦੀਆ ਦੇ ਕੋਲ ਆਬਕਾਰੀ ਤੇ ਸਿੱਖਿਆ ਸਣੇ ਕੁਝ ਹੋਰ ਵਿਭਾਗ ਹਨ। ਈ.ਡੀ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਪਿਛਲੇ ਸਾਲ ਨਵੰਬਰ 'ਚ ਲਿਆਂਦੀ ਗਈ ਦਿੱਲੀ ਆਬਕਾਰੀ ਨੀਤੀ 'ਚ ਕਥਿਤ ਅਨਿਯਮਿਤਾਵਾਂ ਵਰਤੀਆਂ ਗਈਆਂ।

ਇਹ ਵੀ ਪੜ੍ਹੋ : PM ਦੇ ਜਨਮ ਦਿਨ ’ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ‘56 ਇੰਚ ਮੋਦੀ ਜੀ’ ਥਾਲੀ

ਜਾਂਚ ਏਜੰਸੀ ਨੂੰ ਇਕ ਸਥਾਨਕ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਤੋਂ ਤਿਹਾੜ ਜੇਲ੍ਹ 'ਚ ਪੁੱਛਗਿੱਛ ਕੀਤੀ ਜਾ ਸਕਦੀ ਹੈ। ਈ.ਡੀ ਨੇ ਕਥਿਤ ਹਵਾਲਾ ਲੈਣ-ਦੇਣ ਨਾਲ ਜੁੜੇ ਧਨ ਖੋਜ ਰੋਕੂ ਕਾਨੂੰਨ ਤਹਿਤ ਇਕ ਹੋਰ ਅਪਰਾਧਿਕ ਮਾਮਲੇ 'ਚ 30 ਮਈ ਨੂੰ ਜੈਨ ਨੂੰ ਗ੍ਰਿਫ਼ਤਾਰ ਕੀਤਾ ਸੀ। ਆਬਕਾਰੀ ਨੀਤੀ ਉਸ ਵੇਲੇ ਜਾਂਚ ਦੇ ਘੇਰੇ 'ਚ ਆਈ ਜਦੋਂ ਦਿੱਲੀ ਦੇ ਉਪ ਰਾਜਪਾਲ ਸਕਸੇਨਾ ਨੇ ਇਸ ਦੀਆਂ ਕਿਰਿਆਵਾਂ 'ਚ ਕਥਿਤ ਅਨਿਯਮਿਤਾਵਾਂ ਦੀ ਸੀ.ਬੀ.ਆਈ ਜਾਂਚ ਦਾ ਮੰਗ ਕੀਤੀ ਸੀ। ਭਾਜਪਾ ਨੇ ਵੀਰਵਾਰ ਨੂੰ ਇਕ ਕਥਿਤ ਸਟਿੰਗ ਆਪਰੇਸ਼ਨ ਵਾਲੀ ਵੀਡੀਓ ਨੂੰ ਸਾਂਝਾ ਕਰਦਿਆਂ ਇਹ ਦਾਅਵਾ ਕੀਤਾ ਕਿ 'ਆਪ' ਸਰਕਾਰ ਨੇ ਕੁਝ ਗਿਣੇ-ਚੁਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਆਬਕਾਰੀ ਨੀਤੀ ਬਣਾਈ ਸੀ ਤੇ ਭ੍ਰਿਸ਼ਟਾਤਾਰ ਤੋਂ ਮਿਲੇ ਪੈਸੇ ਦੀ ਵਰਤੋਂ ਗੋਆ ਤੇ ਪੰਜਾਬ ਵਿਧਾਵਸਭਾ ਚੋਣਾਂ ਦੌਰਾਨ ਆਪਣੇ ਪ੍ਰਚਾਰ 'ਚ ਖਰਚ ਕੀਤੇ ਸਨ। ਭਾਜਪਾ ਦੇ ਮੁੱਖ ਦਫ਼ਤਰ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਰਾਸ਼ਟਰੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਸ਼ਰਾਬ ਘਪਲੇ ਦੇ ਦੋਸ਼ੀ ਅਮਿਤ ਅਰੋੜਾ ਦੇ ਇਕ ਕਥਿਤ ਸਟਿੰਗ ਆਪਰੇਸ਼ਨ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜਾਂ ਤਾਂ ਇਸ ਮਾਮਲੇ ਚ ਕਰਵਾਈ ਕਰਨ ਜਾਂ ਫਿਰ ਭ੍ਰਿਸ਼ਟਾਚਾਰ ਦੇ ਖਿਲਾਫ਼ ਕਰਵਾਈ ਕਰਨ ਸਬੰਧੀ ਦਿੱਤੇ ਆਪਣੇ ਬਿਆਨਾਂ ਲਈ ਜਨਤਕ ਮਾਫ਼ੀ ਮੰਗਣ।


author

Anuradha

Content Editor

Related News