ਦੇਸ਼ ''ਚ 28 ਲੱਖ ਰਜਿਸਟਰਡ ਕੰਪਨੀਆਂ ''ਚੋਂ 65 ਫੀਸਦੀ ਹਨ ਕਾਰਜਸ਼ੀਲ : ਸਰਕਾਰੀ ਅੰਕੜੇ

Wednesday, Feb 19, 2025 - 01:48 PM (IST)

ਦੇਸ਼ ''ਚ 28 ਲੱਖ ਰਜਿਸਟਰਡ ਕੰਪਨੀਆਂ ''ਚੋਂ 65 ਫੀਸਦੀ ਹਨ ਕਾਰਜਸ਼ੀਲ : ਸਰਕਾਰੀ ਅੰਕੜੇ

ਨਵੀਂ ਦਿੱਲੀ- ਦੇਸ਼ 'ਚ ਰਜਿਸਟਰਡ 28 ਲੱਖ ਤੋਂ ਵੱਧ ਕੰਪਨੀਆਂ 'ਚੋਂ ਸਿਰਫ਼ 65 ਫੀਸਦੀ ਯਾਨੀ 18 ਲੱਖ ਤੋਂ ਥੋੜ੍ਹੀਆਂ ਜ਼ਿਆਦਾ ਕੰਪਨੀਆਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਅਧਿਕਾਰਤ ਅੰਕੜਿਆਂ ਅਨੁਸਾਰ, ਕੰਪਨੀ ਐਕਟ, 2013 ਦੇ ਤਹਿਤ ਰਜਿਸਟਰਡ ਕੰਪਨੀਆਂ 'ਚੋਂ ਸਿਰਫ਼ 5,216 ਵਿਦੇਸ਼ੀ ਕੰਪਨੀਆਂ ਹਨ ਅਤੇ ਜਨਵਰੀ ਅੰਤ ਤੱਕ ਉਨ੍ਹਾਂ 'ਚੋਂ 63 ਫੀਸਦੀ ਯਾਨੀ 3,281 ਸੰਸਥਾਵਾਂ ਸਰਗਰਮ ਸਨ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਪਿਛਲੇ ਮਹੀਨੇ 16,781 ਕੰਪਨੀਆਂ ਰਜਿਸਟਰਡ ਹੋਈਆਂ ਸਨ ਜਿਨ੍ਹਾਂ ਦੀ ਕੁੱਲ ਅਦਾਇਗੀ ਪੂੰਜੀ 816.14 ਕਰੋੜ ਰੁਪਏ ਸੀ। ਮੰਤਰਾਲੇ ਨੇ ਆਪਣੇ ਮਹੀਨਾਵਾਰ ਸੂਚਨਾ ਬੁਲੇਟਿਨ 'ਚ ਕਿਹਾ,''31 ਜਨਵਰੀ, 2025 ਤੱਕ ਦੇਸ਼ 'ਚ ਕੁੱਲ 28,05,354 ਕੰਪਨੀਆਂ ਰਜਿਸਟਰਡ ਸਨ। ਇਨ੍ਹਾਂ 'ਚੋਂ 65 ਫੀਸਦੀ (18,17,222) ਕੰਪਨੀਆਂ ਸਰਗਰਮ ਹਨ।

ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼

ਦਸੰਬਰ 2024 ਦੀ ਤੁਲਨਾ 'ਚ ਰਜਿਸਟਰਡ ਕੰਪਨੀਆਂ ਦੇ ਮੁਕਾਬਲੇ ਸਰਗਰਮ ਕੰਪਨੀਆਂ ਦੇ ਕੁੱਲ ਅਨੁਪਾਤ 'ਚ 0.14 ਫੀਸਦੀ ਦਾ ਵਾਧਾ ਹੋਇਆ ਹੈ।'' ਰਿਪੋਰਟ ਅਨੁਸਾਰ, 9,49,934 ਕੰਪਨੀਆਂ ਬੰਦ ਹੋ ਚੁੱਕੀਆਂ ਹਨ। ਖੇਤਰਾਂ ਦੇ ਸੰਦਰਭ 'ਚ, ਸਭ ਤੋਂ ਜ਼ਿਆਦਾ 27 ਫੀਸਦੀ ਕੰਪਨੀਆਂ ਵਪਾਰਕ ਸੇਵਾਵਾਂ 'ਚ ਸਨ। ਇਸ ਤੋਂ  ਬਾਅਦ ਨਿਰਮਾਣ (20 ਫੀਸਦੀ), ਵਪਾਰ ਅਤੇ ਭਾਈਚਾਰਕ, ਨਿੱਜੀ ਅਤੇ ਸਮਾਜਿਕ ਸੇਵਾਵਾਂ (13 ਫੀਸਦੀ) ਦਾ ਸਥਾਨ ਸੀ। ਸਭ ਤੋਂ ਵੱਧ ਕੰਮ ਕਰਨ ਵਾਲੀਆਂ ਕੰਪਨੀਆਂ ਮਹਾਰਾਸ਼ਟਰ 'ਚ ਸਨ। ਉਸ ਤੋਂ ਬਾਅਦ ਦਿੱਲੀ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦਾ ਸਥਾਨ ਸੀ। ਰਿਪੋਰਟ ਕਹਿੰਦੀ ਹੈ,''ਦਸੰਬਰ 2024 ਦੀ ਤੁਲਨਾ 'ਚ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ ਹੈ।'' ਮੰਤਰਾਲਾ ਨੇ ਕਿਹਾ,''ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਜੰਮੂ ਕਸ਼ਮੀਰ 'ਚ ਦਸੰਬਰ 2024 ਦੀ ਤੁਲਨਾ 'ਚ 112 ਕੰਪਨੀਆਂ ਦਾ ਵਾਧਾ ਹੋਇਆ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News