Lyf ਨੇ ਭਾਰਤ ਵਿੱਚ ਲਾਂਚ ਕੀਤਾ F1 Plus ਸਮਾਰਟਫੋਨ, ਜਾਣੋਂ ਸਾਰੇ ਸਪੈਸੀਫਿਕੇਸ਼ਨ

Friday, Oct 28, 2016 - 12:18 PM (IST)

Lyf ਨੇ ਭਾਰਤ ਵਿੱਚ ਲਾਂਚ ਕੀਤਾ F1 Plus ਸਮਾਰਟਫੋਨ, ਜਾਣੋਂ ਸਾਰੇ ਸਪੈਸੀਫਿਕੇਸ਼ਨ

ਜਲੰਧਰ - ਰਿਲਾਇੰਸ ਰਿਟੇਲ ਨੇ ਲਾਇਫ ਬਰਾਂਡ ਦੇ ਤਹਿਤ ਨਵਾਂ ਸਮਾਰਟਫੋਨ Lyf F1 Plus ਲਾਂਚ ਕੀਤਾ ਹੈ ਜਿਸ ਦੀ ਕੀਮਤ 13,099 ਰੁਰੁਪਏ ਰੱਖੀ ਗਈ ਹੈ। ਕਾਰਨਿੰਗ ਗੋਰਿੱਲਾ ਗਲਾਸ ਦੇ ਨਾਲ ਇਸ ਸਮਾਰਟਫੋਨ ''ਚ 5 ਇੰਚ ਦੀ ਫੁੱਲ-ਐੱਚ. ਡੀ ਡਿਸਪਲੇ ਮੌਜੂਦ ਹੈ ਜੋ 1920x1080 ਪਿਕਸੇਲ ਰੈਜ਼ਿਲਊਸ਼ਨ ਨੂੰ ਸਪੋਰਟ ਕਰਦੀ ਹੈ ਨਾਲ ਹੀ ਇਸ ''ਚ 1.6GHz ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਐਪਸ ਅਤੇ ਗੇਮਸ ਨੂੰ ਖੇਡਣ ''ਚ ਮਦਦ ਕਰੇਗਾ।

 

ਐਂਡ੍ਰਾਇਡ 6.0 ਮਾਰਸ਼ਮੈਲੌ ''ਤੇ ਆਧਾਰਿਤ ਇਸ 47 ਸਮਾਰਟਫੋਨ ''ਚ 3GB RAM  ਦੇ ਨਾਲ 32 ਜੀ. ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈਜਿਸ ਨੂੰ ਮਾਇਕ੍ਰੋ SD ਕਾਰਡ  ਦੇ ਜ਼ਰੀਏ 128 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ LED ਫਲੈਸ਼ ਦੇ ਨਾਲ ਇਸ ''ਚ 8-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਗੱਲ ਕਰੀਏ ਕਨੈੱਕਟੀਵਿਟੀ ਕੀਤੀ ਤਾਂ 4ਜੀ ਐੱਲ. ਟੀ. ਈ ਦੇ ਇਲਾਵਾ ਇਹ ਫੋਨ ਜੀ. ਪੀ. ਆਰ. ਐੱਸ/ਏਜ਼, ਜੀ. ਪੀ. ਐੱਸ, ਬਲੂਟੁੱਥ, ਵਾਈ-ਫਾਈ ਅਤੇ ਮਾਇਕ੍ਰੋ- ਯੂਐੱਸ. ਬੀ ਨੂੰ ਸਪੋਰਟ ਕਰਦਾ ਹੈ।


Related News