ਵਿਰਾਟ ਕੋਹਲੀ ਤੇ ਅਨੁਸ਼ਕਾ ਦੀ ਧੀ ਦਾ ਪਹਿਲੀ ਵਾਰ ਨਜ਼ਰ ਆਇਆ ਚਿਹਰਾ, ਪਲਾਂ ''ਚ ਤਸਵੀਰਾਂ ਹੋਈਆਂ ਵਾਇਰਲ

Thursday, Dec 16, 2021 - 05:15 PM (IST)

ਵਿਰਾਟ ਕੋਹਲੀ ਤੇ ਅਨੁਸ਼ਕਾ ਦੀ ਧੀ ਦਾ ਪਹਿਲੀ ਵਾਰ ਨਜ਼ਰ ਆਇਆ ਚਿਹਰਾ, ਪਲਾਂ ''ਚ ਤਸਵੀਰਾਂ ਹੋਈਆਂ ਵਾਇਰਲ

ਮੁੰਬਈ (ਬਿਊਰੋ) - ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀਰਵਾਰ ਸਵੇਰੇ ਆਪਣੇ ਸਾਥੀਆਂ ਨਾਲ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ। ਰਵਾਨਗੀ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਵਿਰਾਟ ਕੋਹਲੀ ਦੀ ਧੀ ਵਾਮਿਕਾ ਦੀ ਤਸਵੀਰ ਨੂੰ ਕੀਤਾ ਜਾ ਰਿਹਾ ਹੈ, ਕਿਉਂਕਿ ਪਹਿਲੀ ਵਾਰ ਉਸ ਦਾ ਚਿਹਰਾ ਦੁਨੀਆ ਸਾਹਮਣੇ ਆਇਆ ਹੈ। ਹੁਣ ਤੱਕ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੀ ਧੀ ਦਾ ਚਿਹਰਾ ਸਾਹਮਣੇ ਨਹੀਂ ਆਉਣ ਦਿੱਤਾ ਸੀ। ਟੀਮ ਦੇ ਜਾਣ ਦੇ ਸਮੇਂ ਵੀ ਵਿਰੁਸ਼ਕਾ ਦੀ ਕੋਸ਼ਿਸ਼ ਸੀ ਕਿ ਕੋਈ ਵੀ ਧੀ ਦੀ ਤਸਵੀਰ ਨਾ ਲਵੇ। ਅਨੁਸ਼ਕਾ ਆਪਣੀ ਧੀ ਦਾ ਚਿਹਰਾ ਲੁਕਾਉਂਦੀ ਰਹੀ ਅਤੇ ਵਿਰਾਟ ਫੋਟੋਗ੍ਰਾਫਰਾਂ ਨੂੰ ਬੇਨਤੀ ਕਰਦੇ ਰਹੇ ਕਿ ਬੱਚੇ ਦੀ ਤਸਵੀਰ ਨਾ ਖਿੱਚੋ ਪਰ ਇਸ ਵਾਰ ਪਾਪਰਾਜ਼ੀ ਸਫ਼ਲ ਰਹੇ।

PunjabKesari

ਵਿਰੁਸ਼ਕਾ ਨੇ ਹਰ ਤਸਵੀਰ 'ਚ ਲੁਕਾਇਆ ਧੀ ਦਾ ਚਿਹਰਾ
ਵਿਰਾਟ ਅਤੇ ਅਨੁਸ਼ਕਾ ਹਮੇਸ਼ਾ ਹੀ ਆਪਣੀ ਧੀ ਦਾ ਚਿਹਰਾ ਲੁਕਾਉਂਦੇ ਰਹੇ ਹਨ। 11 ਜਨਵਰੀ ਨੂੰ ਵਾਮਿਕਾ ਦਾ ਪਹਿਲਾ ਜਨਮਦਿਨ ਹੈ ਪਰ ਹੁਣ ਤੱਕ ਉਸ ਦੀ ਕੋਈ ਵੀ ਤਸਵੀਰ ਕਿਧਰੋਂ ਵੀ ਨਹੀਂ ਖਿੱਚੀ ਗਈ। ਵਿਰਾਟ ਅਤੇ ਅਨੁਸ਼ਕਾ ਦੀ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਜਾਂ ਜਨਤਕ ਰੂਪ 'ਚ ਵਾਮਿਕਾ ਦਾ ਚਿਹਰਾ ਸਾਹਮਣੇ ਨਹੀਂ ਆ ਸਕਿਆ।

PunjabKesari

ਧੀ ਦੇ ਜਨਮ 'ਤੇ ਵੀ ਸ਼ੇਅਰ ਨਹੀਂ ਕੀਤੀ ਸੀ ਕੋਈ ਤਸਵੀਰ
ਵਿਰਾਟ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਧੀ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਇਸ ਪੋਸਟ 'ਚ ਉਨ੍ਹਾਂ ਨੇ ਸਿਰਫ਼ ਕੈਪਸ਼ਨ ਲਿਖਿਆ, ਧੀ ਦਾ ਚਿਹਰਾ ਨਹੀਂ ਦਿਖਾਇਆ। ਉਨ੍ਹਾਂ ਨੇ ਲਿਖਿਆ, "ਸਾਨੂੰ ਦੋਵਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਕਿ ਅੱਜ ਦੁਪਹਿਰ ਨੂੰ ਸਾਡੇ ਘਰ ਧੀ ਹੋਈ ਹੈ। ਅਸੀਂ ਤੁਹਾਡੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਤਹਿ ਦਿਲੋਂ ਧੰਨਵਾਦੀ ਹਾਂ।''
ਅਨੁਸ਼ਕਾ ਅਤੇ ਸਾਡੀ ਧੀ ਦੋਵੇਂ ਠੀਕ ਹਨ ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇਸ ਜ਼ਿੰਦਗੀ ਦਾ ਇਹ ਅਧਿਆਏ ਦਾ ਅਨੁਭਵ ਕਰਨ ਲਈ ਮਿਲਿਆ। ਅਸੀਂ ਜਾਣਦੇ ਹਾਂ ਕਿ ਤੁਸੀਂ ਸਮਝੋਗੇ ਕਿ ਇਸ ਸਮੇਂ ਹਰ ਕਿਸੇ ਨੂੰ ਥੋੜ੍ਹੀ ਜਿਹੀ ਨਿੱਜਤਾ ਦੀ ਲੋੜ ਹੈ।"

PunjabKesari

ਵਾਮਿਕਾ ਦੇ 6 ਮਹੀਨੇ ਦੀ ਹੋਣ 'ਤੇ ਮਨਾਇਆ ਗਿਆ ਸੀ ਜਸ਼ਨ
ਅਨੁਸ਼ਕਾ ਸ਼ਰਮਾ ਨੇ ਇਸ ਸਾਲ 11 ਜੁਲਾਈ ਨੂੰ ਫੈਮਿਲੀ ਪਿਕਨਿਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਲਿਖਿਆ ਸੀ, "ਉਸ ਦੀ ਇੱਕ ਮੁਸਕਰਾਹਟ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ 'ਤੇ ਖਰੇ ਉਤਰਾਂਗੇ, ਜਿਸਦੀ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ, ਨੰਨ੍ਹੀ ਜਿਹੀ ਵਾਮਿਕਾ। ਸਾਨੂੰ ਤਿੰਨਾਂ ਨੂੰ 6 ਮਹੀਨੇ ਮੁਬਾਰਕ।"

PunjabKesari

ਅਨੁਸ਼ਕਾ ਨੇ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਸਨ। ਪਹਿਲੀ ਤਸਵੀਰ 'ਚ ਅਨੁਸ਼ਕਾ ਮੈਟ 'ਤੇ ਲੇਟੀ ਹੋਈ ਹੈ ਅਤੇ ਵਾਮਿਕਾ ਉਸ ਦੇ ਉੱਪਰ ਲੇਟੀ ਹੋਈ ਹੈ। ਉਹ ਵਾਮਿਕਾ ਨੂੰ ਆਕਾਸ਼ ਦਿਖਾ ਰਹੀ ਹੈ। ਦੂਜੀ ਤਸਵੀਰ 'ਚ ਵਿਰਾਟ ਕੋਹਲੀ ਆਪਣੀ ਧੀ ਨੂੰ ਗੋਦ 'ਚ ਚੁੱਕਦੇ ਨਜ਼ਰ ਆ ਰਹੇ ਹਨ। ਤੀਜੀ ਤਸਵੀਰ 'ਚ ਅਨੁਸ਼ਕਾ ਅਤੇ ਵਾਮਿਕਾ ਦੋਹਾਂ ਦੇ ਪੈਰ ਨਜ਼ਰ ਆ ਰਹੇ ਸਨ। ਚੌਥੀ ਅਤੇ ਆਖਰੀ ਤਸਵੀਰ 'ਚ ਕੇਕ ਸੀ।

PunjabKesari

ਵਾਮਿਕਾ ਦਾ ਚਿਹਰਾ ਸਾਹਮਣੇ ਕਿਉਂ ਨਹੀਂ ਆਉਂਦਾ, ਇਸ ਦਾ ਜਵਾਬ ਵਿਰਾਟ ਨੇ ਖੁਦ ਦਿੱਤਾ ਹੈ
ਕੁਝ ਦਿਨ ਪਹਿਲਾਂ ਵਿਰਾਟ ਕੋਹਲੀ ਨੇ ਲਾਈਵ ਸੈਸ਼ਨ 'ਚ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਹੁਣ ਤੱਕ ਸੋਸ਼ਲ ਮੀਡੀਆ ਤੋਂ ਦੂਰ ਕਿਉਂ ਰੱਖਿਆ ਹੈ। ਵਿਰਾਟ ਤੋਂ ਪੁੱਛਿਆ ਗਿਆ ਕਿ ਵਾਮਿਕਾ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਿਉਂ ਨਹੀਂ ਕੀਤੀ ਗਈ। ਤਾਂ ਉਨ੍ਹਾਂ ਨੇ ਜਵਾਬ ਦਿੱਤਾ, ''ਬਤੌਰ ਜੋੜੇ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੀ ਧੀ ਨੂੰ ਉਦੋਂ ਤੱਕ ਐਕਸਪੋਜ਼ ਨਹੀਂ ਕਰਾਂਗੇ ਜਦੋਂ ਤੱਕ ਉਹ ਸੋਸ਼ਲ ਮੀਡੀਆ ਅਤੇ ਆਪਣੀ ਪਸੰਦ ਬਾਰੇ ਜਾਣਨ ਨਹੀਂ ਲੱਗੇਗੀ।"

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।


author

sunita

Content Editor

Related News