ਸ਼ਾਹਿਦ ਕਪੂਰ ਦੇ ਕਵਰ ਸ਼ਾਟ ਨੂੰ ਦੇਖ ਪ੍ਰਭਾਵਿਤ ਹੋਏ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ, ਆਖ ਦਿੱਤੀ ਇਹ ਗੱਲ (ਵੀਡੀਓ)

10/23/2020 3:47:38 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਇੰਡਸਟਰੀ ਦੇ ਮੰਨੇ-ਪ੍ਰਮੰਨੇ ਸਟਾਰ ਹਨ। ਸ਼ਾਹਿਦ ਜੋ ਵੀ ਕਿਰਦਾਰ ਨਿਭਾਅ ਰਹੇ ਉਹ ਪੂਰੀ ਤਰ੍ਹਾਂ ਨਾਲ ਉਸੇ 'ਚ ਹੀ ਢਲ ਜਾਂਦੇ ਹਨ। ਉਹ ਐਕਟਿੰਗ ਦੇ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹਨ। ਸ਼ਾਹਿਦ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ 'ਜਰਸੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫ਼ਿਲਮ 'ਚ ਉਹ ਇਕ ਕ੍ਰਿਕਟਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ। ਸ਼ਾਹਿਦ ਇਸ ਫ਼ਿਲਮ ਨਾਲ ਜੁੜੀ ਅਪਡੇਟ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹਨ। ਇਸ ਵਿਚਕਾਰ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਟੀਮ ਇੰਡੀਆ ਕ੍ਰਿਕਟਰ ਸੁਰੇਸ਼ ਰੈਨਾ ਵੀ ਆਪਣਾ ਰਿਐਕਸ਼ਨ ਦਿੱਤਾ ਹੈ।

 
 
 
 
 
 
 
 
 
 
 
 
 
 

Early mornings.. wake up with drive. 💪

A post shared by Shahid Kapoor (@shahidkapoor) on Oct 21, 2020 at 5:38pm PDT

ਸ਼ਾਹਿਦ ਕਪੂਰ ਆਪਣੇ ਇੰਸਟਾਗ੍ਰਾਮ 'ਤੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ਵਿਚ ਉਹ ਇਕ ਪ੍ਰੋਫੈਸ਼ਨਲ ਕ੍ਰਿਕਟਰ ਦੀ ਤਰ੍ਹਾਂ ਸ਼ਾਟ ਲਗਾਉਂਦੇ ਨਜ਼ਰ ਆ ਰਹੇ ਹਨ। ਨਾਲ ਹੀ ਸ਼ਾਹਿਦ ਵੀਡੀਓ 'ਚ ਪੂਰੀ ਕ੍ਰਿਕਟ ਕਿੱਟ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹੈਲਮੇਟ, ਗਲਵਜ਼, ਲੇਗਪੈਡਜ਼ ਦੇ ਨਾਲ ਉਹ ਪ੍ਰਾਪਰ ਕ੍ਰਿਕਟ ਕਿੱਟ 'ਚ ਦਿਖੇ ਤੇ ਕਵਰ ਸ਼ਾਟ ਲਗਾਇਆ। ਸ਼ਾਹਿਦ ਦੇ ਇਸ ਸ਼ਾਨਦਾਰ ਸ਼ਾਟ ਨੂੰ ਦੇਖ ਕੇ ਟੀਮ ਇੰਡੀਆ ਕ੍ਰਿਕਟਰ ਸੁਰੇਸ਼ ਰੈਨਾ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ। ਸੁਰੇਸ਼ ਰੈਨਾ ਨੇ ਸ਼ਾਹਿਦ ਕਪੂਰ ਦੀ ਇਸ ਵੀਡੀਓ 'ਤੇ ਕੁਮੈਂਟ ਕੀਤਾ। ਉਨ੍ਹਾਂ ਨੇ ਲਿਖਿਆ, 'ਵਧੀਆ ਕਵਰ ਡ੍ਰਾਈਵ ਹੈ, ਦੋਸਤ ਤੇ ਤੁਹਾਡੇ ਹੈਡ ਦੀ ਪੁਜੀਸ਼ਨ ਵੀ ਇਕਦਮ ਸਹੀ ਹੈ। ਸ਼ੁੱਭਕਾਮਨਾਵਾਂ।'

PunjabKesari

ਦੱਸ ਦਈਏ ਕਿ ਸ਼ਾਹਿਦ ਦੀ ਫ਼ਿਲਮ 'ਜਰਸੀ' ਤੇਲੁਗੂ ਹਿੱਟ ਫ਼ਿਲਮ ਦਾ ਹਿੰਦੀ ਰੀਮੇਕ ਹੈ। ਸ਼ਾਹਿਦ 'ਜਰਸੀ' ਤੋਂ ਪਹਿਲਾਂ ਵੀ ਸਾਊਥ ਰੀਮੇਕ 'ਕਬੀਰ ਸਿੰਘ' 'ਚ ਕੰਮ ਕਰ ਚੁੱਕੇ ਹਨ। ਇਹ ਫ਼ਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਿਤ ਹੋਈ ਸੀ। 'ਜਰਸੀ' ਦੀ ਗੱਲ ਕਰੀਏ ਤਾਂ ਉਹ ਇਸ ਫ਼ਿਲਮ 'ਚ ਇਕ ਅਜਿਹੇ ਕ੍ਰਿਕਟਰ ਦੀ ਭੂਮਿਕਾ 'ਚ ਹਨ, ਜੋ ਕਾਬਲ ਹੋਣ ਦੇ ਬਾਵਜੂਦ ਵੀ ਇੰਡੀਅਨ ਟੀਮ 'ਚ ਜਗ੍ਹਾ ਨਹੀਂ ਬਣਾ ਪਾਇਆ। ਸ਼ਾਹਿਦ ਦੇ ਨਾਲ ਇਸ ਫ਼ਿਲਮ 'ਚ ਮੁਣਾਲ ਠਾਕੁਰ ਲੀਡ ਰੋਲ 'ਚ ਨਜ਼ਰ ਆ ਰਹੀ ਹੈ।


sunita

Content Editor sunita