ਅਨੁਸ਼ਕਾ ਤੇ ਵਿਰਾਟ ਕੋਹਲੀ ਨੇ ਵਰਿੰਦਾਵਨ ਪਹੁੰਚ ਕੇ ਬਾਬਾ ਨੀਮ ਕਰੋਲੀ ਦੀ ਸਮਾਧੀ ਦੇ ਕੀਤੇ ਦਰਸ਼ਨ

01/05/2023 12:09:05 PM

ਮਥੁਰਾ, (ਪੀ. ਟੀ.)– ਕ੍ਰਿਕਟਰ ਵਿਰਾਟ ਕੋਹਲੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨਾਲ ਬੁੱਧਵਾਰ ਸਵੇਰੇ ਅਚਾਨਕ ਵਰਿੰਦਾਵਨ ਪਹੁੰਚੇ ਤੇ ਉਨ੍ਹਾਂ ਦੀ ਸਮਾਧੀ ਦੇ ਦਰਸ਼ਨ ਕਰਨ ਲਈ ਇਥੇ ਬਾਬਾ ਨੀਮ ਕਰੋਲੀ ਆਸ਼ਰਮ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੀਮ ਕਰੋਲੀ ਬਾਬਾ ਆਸ਼ਰਮ ਦੇ ਟਰੱਸਟੀ ਡਾ. ਰਾਧੇਕ੍ਰਿਸ਼ਨ ਪਾਠਕ ਨੇ ਦੱਸਿਆ ਕਿ ਦੋਵੇਂ ਇਥੇ ਕਰੀਬ ਇਕ ਘੰਟਾ ਰੁਕੇ ਤੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਸਿਮਰਨ ਕੀਤਾ।

ਇਹ ਖ਼ਬਰ ਵੀ ਪੜ੍ਹੋ : ਅਹਿਮਦਾਬਾਦ : ਫਿਲਮ 'ਪਠਾਨ' ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੱਤੇ ਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਲਈ ਪੋਜ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਿਰਾਟ ਤੇ ਅਨੁਸ਼ਕਾ ਮਾਂ ਆਨੰਦਮਈ ਆਸ਼ਰਮ ਲਈ ਰਵਾਨਾ ਹੋਏ। ਉਨ੍ਹਾਂ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।

PunjabKesari

ਮੀਡੀਆ ਨੂੰ ਆਸ਼ਰਮ ’ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਆਸ਼ਰਮ ਛੱਡਣ ਤੋਂ ਬਾਅਦ ਉਹ ਪੂਰਾ ਦਿਨ ਇਕ ਹੋਟਲ ’ਚ ਰੁਕੇ। ਉਨ੍ਹਾਂ ਦੱਸਿਆ ਕਿ ਵਿਰਾਟ ਤੇ ਅਨੁਸ਼ਕਾ ਨੇ ਆਸ਼ਰਮ ’ਚ ਬਾਲ ਭੋਗ ਦਾ ਪ੍ਰਸ਼ਾਦ ਵੀ ਲਿਆ। ਆਸ਼ਰਮ ’ਚ ਵਿਰਾਟ ਕੋਹਲੀ ਨੇ ਆਪਣੇ ਇਕ ਪ੍ਰਸ਼ੰਸਕ ਨੂੰ ਬੈਟ ’ਤੇ ਆਟੋਗ੍ਰਾਫ ਵੀ ਦਿੱਤਾ।

PunjabKesari

ਪਾਠਕ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਉਹ ਦੋਵੇਂ ਉਤਰਾਖੰਡ ਦੇ ਕੁਮਾਊਂ ਸਥਿਤ ਕੈਂਚੀਧਾਮ ਆਸ਼ਰਮ ਪਹੁੰਚੇ ਸਨ ਤੇ ਉਥੇ ਬਾਬਾ ਨੀਮ ਕਰੋਲੀ ਮਹਾਰਾਜ ਦੇ ਆਸ਼ਰਮ ਦੇ ਦਰਸ਼ਨ ਕੀਤੇ ਸਨ। ਜ਼ਿਕਰਯੋਗ ਹੈ ਕਿ ਸ਼ਰਧਾਲੂ ਬਾਬਾ ਨੀਮ ਕਰੋਲੀ ਮਹਾਰਾਜ ਨੂੰ ਹਨੂੰਮਾਨ ਜੀ ਦਾ ਅਵਤਾਰ ਮੰਨਦੇ ਹਨ ਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਉਨ੍ਹਾਂ ਦੀ ਸਮਾਧੀ ਦੇ ਦਰਸ਼ਨਾਂ ਲਈ ਆਉਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News