ਜਾਣੋ PPF ਯੋਜਨਾ ਦੇ ਬਦਲੇ ਇਨ੍ਹਾਂ ਨਿਯਮਾਂ ਬਾਰੇ, ਹੋਵੇਗਾ ਲਾਭ

02/19/2020 1:55:52 PM

ਨਵੀਂ ਦਿੱਲੀ — ਭਾਰਤ ਦੇਸ਼ ਦੇ ਲੋਕ ਨਿਵੇਸ਼ ਨੂੰ ਖਾਸ ਮਹੱਤਤਾ ਦਿੰਦੇ ਹਨ ਅਤੇ ਆਪਣੀ ਸਮਰੱਥਾ ਅਨੁਸਾਰ ਨਿਵੇਸ਼ ਕਰਦੇ ਰਹਿੰਦੇ ਹਨ। ਇਹ ਨਿਵੇਸ਼ ਵਧ ਤੋਂ ਵਧ ਸੁਰੱਖਿਆ ਅਤੇ ਲਾਭ ਨੂੰ ਧਿਆਨ 'ਚ ਰੱਖ ਕੀਤਾ ਜਾਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਪੋਸਟ ਆਫਿਸ ਦੀ ਸਮਾਲ ਸੇਵਿੰਗ ਸਕੀਮ ਅਧੀਨ ਪਬਲਿਕ ਪ੍ਰੋਵੀਡੈਂਟ ਫੰਡ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿਸ 'ਚ ਨਿਵੇਸ਼ ਕਰਕੇ ਮੋਟਾ ਲਾਭ ਤਾਂ ਹੁੰਦਾ ਹੀ ਹੈ ਅਤੇ ਇਸ ਦੇ ਨਾਲ ਸੁਰੱਖਿਆ ਦੀ ਵੀ ਪੂਰੀ ਗਰੰਟੀ ਮਿਲਦੀ ਹੈ।

ਹੁਣੇ ਜਿਹੇ ਪੋਸਟ ਆਫਿਸ ਨੇ ਪਬਲਿਕ ਪ੍ਰੋਵੀਡੈਂਟ ਫੰਡ ਦੇ ਨਿਯਮਾਂ ਵਿਚ ਬਦਲਾਅ ਕੀਤਾ ਸੀ। 12 ਦਸੰਬਰ ਦੇ ਗੈਜੇਟ ਨੋਟੀਫਿਕੇਸ਼ਨ 'ਚ ਇਨ੍ਹਾਂ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ।

ਪੀ.ਪੀ.ਐਫ. ਖਾਤਾ ਖੋਲ੍ਹਣ ਸਬੰਧੀ ਨਿਯਮ 'ਚ ਹੋਇਆ ਬਦਲਾਅ

ਪੋਸਟ ਵਿਭਾਗ ਵਲੋਂ ਸਭ ਤੋਂ ਪਹਿਲਾਂ ਪੀ.ਪੀ.ਐਫ. ਖਾਤਾ ਖੋਲ੍ਹਣ ਲਈ ਫਾਰਮ ਏ ਦੀ ਥਾਂ ਫਾਰਮ 1 ਭਰਨ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੀ.ਪੀ.ਐਫ. ਖਾਤਾ ਖੋਲ੍ਹਣ ਲਈ ਘੱਟੋ-ਘੱਟ ਰਾਸ਼ੀ ਵਿਚ ਬਦਲਾਅ ਕੀਤਾ ਹੈ। ਹੁਣ ਜੇਕਰ ਤੁਸੀਂ ਕਿਸੇ ਨਾਬਾਲਗ ਦੇ ਖਾਤੇ ਵਿਚ ਪੈਸੇ ਜਮ੍ਹਾ ਕਰਵਾਉਂਦੇ ਹੋ ਤਾਂ ਇਹ ਰਕਮ 500 ਰੁਪਏ ਤੋਂ ਘੱਟ ਨਹੀਂ ਹੋਣੀ ਚਾਹੀਦੀ। ਰਾਸ਼ੀ 50 ਰੁਪਏ ਦੇ ਮਲਟੀਪਲ 'ਚ ਹੀ ਹੋਣੀ ਚਾਹੀਦੀ ਹੈ। 

ਮਚਿਊਰਿਟੀ ਨਾਲ ਜੁੜਿਆ ਨਿਯਮ

ਪੀ.ਪੀ.ਐਫ. ਖਾਤੇ ਦੀ ਮਚਿਊਰਿਟੀ ਮਿਆਦ 15 ਸਾਲ ਦੀ ਹੁੰਦੀ ਹੈ। ਪਰ ਇਸਦੇ ਬਾਅਦ ਖਾਤੇ ਨੂੰ ਅਗਲੇ ਪੰਜ ਸਾਲ ਲਈ ਅੱਗੇ ਵਧਾ ਸਕਦੇ ਹੋ। ਇਸ ਵਿਵਸਥਾ ਲਈ ਮਚਿਊਰਿਟੀ ਪੀਰੀਅਡ ਖਤਮ ਹੋਣ ਤੋਂ ਇਕ ਸਾਲ ਅੰਦਰ ਫਾਰਮ 4 ਜਮ੍ਹਾ ਕਰਨਾ ਹੋਵੇਗਾ ਜਦੋਂਕਿ ਪਹਿਲਾਂ ਇਸ ਲਈ ਫਾਰਮ ਐਚ ਭਰਨਾ ਹੁੰਦਾ ਸੀ।

ਬਿਨਾਂ ਡਿਪਾਜ਼ਿਟ ਕੀਤੇ ਜਾਰੀ ਰੱਖ ਸਕਦੇ ਹੋ ਖਾਤਾ

ਹੁਣ ਜੇਕਰ ਤੁਸੀਂ ਮਚਿਊਰਿਟੀ ਦੇ ਬਾਅਦ ਬਿਨਾਂ ਡਿਪਾਜ਼ਿਟ ਕੀਤੇ ਪੀ.ਪੀ.ਐਫ. ਖਾਤਾ ਜਾਰੀ ਰੱਖਦੇ ਹੋ ਤਾਂ ਵੀ ਜਮ੍ਹਾਂ ਰਕਮ 'ਤੇ ਵਿਆਜ ਮਿਲਦਾ ਰਹੇਗਾ। ਵਿਆਜ ਨਾਲ ਜੁੜੀ ਜਾਣਕਾਰੀ ਖਾਤਾ ਧਾਰਕ ਨੂੰ ਦੇ ਦਿੱਤੀ ਜਾਵੇਗੀ। ਬਿਨਾਂ ਡਿਪਾਜ਼ਿਟ ਦੇ ਪੀ.ਪੀ.ਐਫ. ਖਾਤੇ ਨੂੰ ਮਚਿਊਰਿਟੀ ਦੇ ਬਾਅਦ ਵੀ ਖਾਤਾ ਜਾਰੀ ਰੱਖਣ ਦੀ ਸਥਿਤੀ ਵਿਚ ਖਾਤਾ ਧਾਰਕ ਨੂੰ ਸਾਲ 'ਚ ਇਕ ਵਾਰ ਨਿਕਾਸੀ ਦਾ ਮੌਕਾ ਮਿਲੇਗਾ।

ਲੋਨ 'ਤੇ ਵਿਆਜ ਦਰ

ਜੇਕਰ ਤੁਸੀਂ ਪੀ.ਪੀ.ਐਫ. ਖਾਤੇ ਦੇ ਆਧਾਰ 'ਤੇ ਲੋਨ ਲਿਆ ਹੈ ਤਾਂ ਇਹ ਬਦਲਾਅ ਤੁਹਾਡੇ ਲਈ ਮਹੱਤਵਪੂਰਨ ਹੋ ਸਕਦਾ ਹੈ। ਲੋਨ ਲੈਣ ਤੋਂ ਬਾਅਦ ਤੁਸੀਂ ਇਸ ਦਾ ਪ੍ਰਿਸੀਪਲ ਅਮਾਊਂਟ ਪੇ-ਇਨ-ਸਲਿੱਪ ਦੇ ਜ਼ਰੀਏ ਜਮ੍ਹਾਂ ਕਰਵਾ ਸਕਦੇ ਹੋ। ਇਸ ਨੂੰ ਤੁਹਾਡੇ ਲੋਨ ਖਾਤੇ ਵਿਚ ਕ੍ਰੈਡਿਟ ਕੀਤਾ ਜਾਵੇਗਾ। ਇਸ ਤੋਂ ਬਾਅਦ ਜਦੋਂ ਪ੍ਰਿੰਸੀਪਲ ਰਾਸ਼ੀ ਪੂਰੀ ਤਰ੍ਹਾਂ ਨਾਲ ਚੁਕਾ ਦਿੱਤੀ ਜਾਵੇਗੀ ਤਾਂ ਸਬਸਕ੍ਰਾਇਬਰ ਸਾਲਾਨਾ ਇਕ ਫੀਸਦੀ ਦੀ ਦਰ ਨਾਲ ਵਿਆਜ ਦੇ ਆਧਾਰ 'ਤੇ ਦੋ ਮਹੀਨੇ ਤੋਂ ਘੱਟ ਦੇ ਇੰਸਟਾਲਮੈਂਟ 'ਚ ਵਿਆਜ ਦੀ ਰਕਮ ਜਮ੍ਹਾਂ ਕਰਵਾ ਸਕਦੇ ਹਨ। ਇਸਦਾ ਭੁਗਤਾਨ ਲੋਨ ਦੇ ਭੁਗਤਾਨ ਹੋਣ ਦੇ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ।

ਪੀ.ਪੀ.ਐਫ. ਖਾਤੇ ਦੇ ਆਧਾਰ 'ਤੇ ਲੋਨ ਲਿਆ ਹੈ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਲੋਨ ਦੀ ਰਾਸ਼ੀ ਸਮੇਂ 'ਤੇ ਨਾ ਚੁਕਾਉਣ 'ਤੇ ਪੈਨਲਟੀ ਦੇ ਤੌਰ 'ਤੇ ਤੁਹਾਨੂੰ ਸਾਲਾਨਾ 6 ਫੀਸਦੀ ਦੀ ਦਰ ਨਾਲ ਵਿਆਜ ਦੇਣਾ ਹੋਵੇਗਾ।

ਇਸ ਤਰ੍ਹਾਂ ਕੈਲਕੁਲੇਟ ਹੁੰਦਾ ਹੈ ਵਿਆਜ

ਪੂਰੇ ਮਹੀਨੇ ਦੀ ਰਕਮ 'ਤੇ ਵਿਆਦ ਲੈਣ ਲਈ ਤੁਹਾਨੂੰ ਹਰ ਮਹੀਨੇ ਦੀ ਪੰਜ ਤਾਰੀਕ ਤੋਂ ਪਹਿਲਾਂ ਪੀ.ਪੀ.ਐਫ. ਖਾਤੇ ਵਿਚ ਡਿਪਾਜ਼ਿਟ ਕਰ ਦੇਣਾ ਚਾਹੀਦੈ। ਪੀ.ਪੀ.ਐਫ. ਵਿਆਜ ਕੈਲਕੁਲੇਟਰ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਵਿਆਜ ਹਰ ਮਹੀਨੇ ਖਾਤੇ ਵਿਚ ਜਮ੍ਹਾਂ ਸਭ ਤੋਂ ਘੱਟ ਰਕਮ ਦੇ ਆਧਾਰ 'ਤੇ ਜੋੜਿਆ ਜਾਂਦਾ ਹੈ। ਇਹ ਰਕਮ ਹਰ ਮਹੀਨੇ ਦੀ ਪੰਜ ਤਾਰੀਕ ਤੋਂ ਲੈ ਕੇ ਮਹੀਨੇ ਦੇ ਆਖਿਰ 'ਤ ਜਿਹੜੀ ਸਭ ਤੋਂ ਘੱਟ ਰਕਮ ਹੋਵੇਗੀ ਉਸੇ ਆਧਾਰ 'ਤੇ ਜੋੜਿਆ ਜਾਵੇਗਾ।


Related News