ਵਿਦੇਸ਼ੀ ਮੁਦਰਾ ਭੰਡਾਰ 588 ਅਰਬ ਡਾਲਰ ਤੋਂ ਪਾਰ

05/09/2021 6:11:52 PM

ਮੁੰਬਈ (ਯੂ. ਐੱਨ. ਆਈ.) – ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਚੌਥੇ ਹਫਤੇ ਵਧਦਾ ਹੋਇਆ 588 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਮੁਤਾਬਕ 30 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਦਾ ਦੇਸ਼ ਦਾ ਭੰਡਾਰ 3.91 ਅਰਬ ਡਾਲਰ ਵਧ ਕੇ 588.02 ਅਰਬ ਡਾਲਰ ’ਤੇ ਰਿਹਾ ਜੋ ਤਿੰਨ ਮਹੀਨੇ ਦਾ ਉੱਚ ਪੱਧਰ ਹੈ। ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਇਹ 1.70 ਅਰਬ ਡਾਲਰ ਵਧ ਕੇ 584.11 ਅਰਬ ਡਾਲਰ ’ਤੇ ਸੀ।

ਕੇਂਦਰੀ ਬੈਂਕ ਨੇ ਦੱਸਿਆ ਕਿ 30 ਅਪ੍ਰੈਲ ਨੂੰ ਸਮਾਪਤ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਮੁਦਰਾ ਜਾਇਦਾਦ 4.41 ਅਰਬ ਡਾਲਰ ਵਧ ਕੇ 546.06 ਅਰਬ ਡਾਲਰ ’ਤੇ ਪਹੁੰਚ ਗਿਆ। ਹਾਲਾਂਕਿ ਇਸ ਦੌਰਾਨ ਸੋਨੇ ਦਾ ਭੰਡਾਰ 50.5 ਕਰੋੜ ਡਾਲਰ ਘਟ ਕੇ 35.46 ਅਰਬ ਡਾਲਰ ਰਹਿ ਗਿਆ। ਕੌਮਾਂਤਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 20 ਲੱਖ ਡਾਲਰ ਵਧ ਕੇ 4.99 ਅਰਬ ਡਾਲਰ ਅਤੇ ਵਿਸ਼ੇਸ਼ ਐਕਵਾਇਰ ਅਧਿਕਾਰ 30 ਲੱਖ ਡਾਲਰ ਦੀ ਬੜ੍ਹਤ ਨਾਲ 1.51 ਅਰਬ ਡਾਲਰ ਰਿਹਾ।


Harinder Kaur

Content Editor

Related News