ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿ ਨੂੰ ADB ਵੱਲੋਂ ਮਿਲੇਗਾ 3.4 ਅਰਬ ਡਾਲਰ ਦਾ ਕਰਜ਼ਾ

06/17/2019 12:05:01 PM

ਇਸਲਾਮਾਬਾਦ - ਪਾਕਿਸਤਾਨ ਨੂੰ ਬਜਟੀ ਸਮਰਥਨ ਲਈ ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਵੱਲੋਂ 3.4 ਅਰਬ ਡਾਲਰ ਦਾ ਕਰਜ਼ਾ ਮਿਲੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿੱਤੀ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ। ਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਵਧਦੇ ਭੁਗਤਾਨ ਸੰਕਟ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।

ਡਾਨ ਅਖਬਾਰ ਨੇ ਯੋਜਨਾ, ਵਿਕਾਸ ਅਤੇ ਸੁਧਾਰ ਮੰਤਰੀ ਖੁਸਰੋ ਬਖਤਿਆਰ ਦੇ ਹਵਾਲੇ ਨਾਲ ਲਿਖਿਆ ਹੈ, ਕੁਲ ਰਾਸ਼ੀ ’ਚੋਂ 2.1 ਅਰਬ ਡਾਲਰ ਏ. ਡੀ. ਬੀ. ਅਤੇ ਵਿੱਤ ਮੰਤਰਾਲਾ ’ਚ ਕਰਾਰ ਦੇ ਇਕ ਸਾਲ ’ਚ ਜਾਰੀ ਕੀਤੇ ਜਾਣਗੇ।’’ ਏ. ਡੀ. ਬੀ. ਵੱਲੋਂ ਇਹ ਕਰਜ਼ਾ ਰਿਆਇਤੀ ਵਿਆਜ ਦਰ ’ਤੇ ਦਿੱਤਾ ਜਾਵੇਗਾ।


Related News