ਭਾਰਤ ਲਈ ਤਿੰਨ ਜੰਗਾਂ ਲੜਨ ਵਾਲੇ ਬ੍ਰਿਗੇਡੀਅਰ ਏ. ਜੇ. ਐੱਸ ਬਹਿਲ ਦਾ ਦੇਹਾਂਤ

01/10/2024 4:23:26 PM

ਚੰਡੀਗੜ੍ਹ : 1962 ਦੀ ਭਾਰਤ-ਚੀਨ ਜੰਗ ਵਿਚ ਲੜਨ ਵਾਲੇ ਬ੍ਰਿਗੇਡੀਅਰ (ਸੇਵਾਮੁਕਤ) ਏ. ਜੇ. ਐੱਸ ਬਹਿਲ ਦਾ ਮੰਗਲਵਾਰ ਨੂੰ 82 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਬ੍ਰਿਗੇਡੀਅਰ ਬਹਿਲ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਚੰਡੀਗੜ੍ਹ ਦੇ ਕਮਾਂਡ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਬੁੱਧਵਾਰ ਨੂੰ ਚੰਡੀਗੜ੍ਹ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬਹਿਲ ਨੇ 1961 ਵਿਚ ਕਮਿਸ਼ਨ ਪਾਸ ਕੀਤਾ ਅਤੇ ਭਾਰਤੀ ਫੌਜ ਵਿਚ ਭਰਤੀ ਹੋ ਗਏ। ਉਹ 17 ਪੈਰਾ ਫੀਲਡ ਰੈਜੀਮੈਂਟ ਦਾ ਤੋਪਖਾਨਾ ਅਧਿਕਾਰੀ ਸਨ। ਉਨ੍ਹਾਂ ਨੇ 1962, 1965 ਅਤੇ 1971 ਦੀਆਂ ਜੰਗਾਂ ਵਿਚ ਹਿੱਸਾ ਲਿਆ। ਇਕ ਨੌਜਵਾਨ ਅਫਸਰ ਵਜੋਂ ਬਹਿਲ ਨੇ ਅਕਤੂਬਰ 1962 ਵਿਚ 7 ​​ਇਨਫੈਂਟਰੀ ਬ੍ਰਿਗੇਡ ਨਾਲ ਨਮਕਾ ਚੂ ਵਿਖੇ ਚੀਨੀ ਫੌਜਾਂ ਨਾਲ ਲੜਾਈ ਲੜੀ। ਇਸ ਯੁੱਧ ਵਿਚ ਬਹਿਲ ਨੂੰ ਉਨ੍ਹਾਂ ਨੇ ਸਾਥੀਆਂ ਸਮੇਤ ਚੀਨੀ ਫੌਜ ਨੇ ਬੰਦੀ ਬਣਾ ਲਿਆ ਸੀ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਅਤੇ ਦੁਬਾਰਾ ਉਨ੍ਹਾਂ ਨੇ ਯੂਨਿਟ ਵਿਚ ਸੇਵਾ ਨਿਭਾਈ। 

1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਵੀ ਹਿੱਸਾ ਲਿਆ

ਫੌਜ ਵਿਚ ਰਹਿੰਦਿਆਂ ਉਨ੍ਹਾਂਨੇ 1965 ਦੇ ਕੱਛ ਆਪ੍ਰੇਸ਼ਨ ਅਤੇ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਵੀ ਹਿੱਸਾ ਲਿਆ। ਬਹਿਲ ਅਪ੍ਰੈਲ 1995 ਵਿਚ ਜੰਮੂ ਅਤੇ ਕਸ਼ਮੀਰ ਦੇ ਐੱਨ. ਸੀ. ਸੀ. ਦੇ ਡਿਪਟੀ ਡਾਇਰੈਕਟਰ ਜਨਰਲ ਵਜੋਂ ਸੇਵਾਮੁਕਤ ਹੋਏ।


Gurminder Singh

Content Editor

Related News