ਸਤਨਾਮ ਸੰਧੂ ਨੇ ਸੰਸਦ ’ਚ ਚੁੱਕਿਆ ਪੰਜਾਬ ’ਚ ਹੜ੍ਹਾਂ ਦੇ ਸੰਕਟ ਦਾ ਮੁੱਦਾ

Tuesday, Mar 31, 2026 - 10:08 AM (IST)

ਸਤਨਾਮ ਸੰਧੂ ਨੇ ਸੰਸਦ ’ਚ ਚੁੱਕਿਆ ਪੰਜਾਬ ’ਚ ਹੜ੍ਹਾਂ ਦੇ ਸੰਕਟ ਦਾ ਮੁੱਦਾ

ਚੰਡੀਗੜ੍ਹ (ਅੰਕੁਰ)- ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬ ’ਚ ਹੜ੍ਹਾਂ ਕਾਰਨ ਪੈਦਾ ਹੋਏ ਗੰਭੀਰ ਸੰਕਟ ਦਾ ਮੁੱਦਾ ਸੰਸਦ ’ਚ ਚੁੱਕਿਆ। ਸੰਸਦ ਦੇ ਸਿਫ਼ਰ ਕਾਲ ਦੌਰਾਨ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਪੰਜਾਬ ਦੇ ਜਲ ਪ੍ਰਬੰਧਨ ’ਚ ਸੁਧਾਰ ਨਾ ਕੀਤੇ ਗਏ ਤਾਂ ਆਉਣ ਵਾਲੇ ਕੁਝ ਸਾਲਾਂ ’ਚ ਇਹ ਕੁਦਰਤੀ ਆਫ਼ਤ ਇਕ ਅਜਿਹੀ ਭਿਆਨਕ ਤਬਾਹੀ ਦਾ ਰੂਪ ਧਾਰ ਲਵੇਗੀ, ਜਿਸ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਹੜ੍ਹ ਨੂੰ ਰੋਕਣ ਲਈ ‘ਕੰਪਰੀਹੈਂਸਿਵ ਪੰਜਾਬ ਫਲੱਡ ਰੈਜ਼ੀਲੀਐਂਸ ਐਂਡ ਵਾਟਰ ਸਕਿਓਰਟੀ ਪਲਾਨ’ ਤਿਆਰ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਚਾਹ-ਸਮੋਸੇ 'ਤੇ ਵੀ ਪੈ ਗਈ ਮਹਿੰਗਾਈ ਦੀ ਮਾਰ! ਗੈਸ ਦੀ ਕਿੱਲਤ ਵਿਚਾਲੇ ਕੀਮਤਾਂ ਨੇ ਮਾਰੀ ਵੱਡੀ ਛਲਾਂਗ

ਇਸ ਤਹਿਤ ਹੜ੍ਹ ਰੋਕੂ ਡੈਮਾਂ ਤੇ ਛੋਟੇ ਰਿਟੈਂਸ਼ਨ ਰਿਜ਼ਰਵਾਇਰਾਂ ਦਾ ਨਿਰਮਾਣ ਕੀਤਾ ਜਾਵੇ ਤੇ ਮੌਜੂਦਾ ਡੈਮਾਂ ਨੂੰ ਆਰ. ਸੀ. ਸੀ. ਲਾਈਨਿੰਗ ਜਾਂ ਹੈਵੀ ਸ਼ੀਟ ਪ੍ਰੋਟੈਕਸ਼ਨ ਰਾਹੀਂ ਵਧੇਰੇ ਮਜ਼ਬੂਤ ਤੇ ਪਾਏਦਾਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੰਘੇ ਸਾਲ 2025 ’ਚ ਪੰਜਾਬ ਨੇ ਹਾਲ ਹੀ ਦੇ ਦਹਾਕਿਆਂ ਦੀ ਸਭ ਤੋਂ ਭਿਆਨਕ ਤਬਾਹੀ ਦੇਖੀ। ਭਾਖੜਾ ਡੈਮ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਡੈਮਾਂ ’ਚ ਵਧਦੀ ਸਿਲਟੇਸ਼ਨ (ਮਿੱਟੀ ਤੇ ਗਾਰ ਜਮ੍ਹਾਂ ਹੋਣਾ) ਸਾਡੀ ਜਲ ਪ੍ਰਬੰਧਨ ਪ੍ਰਣਾਲੀ ਲਈ ਸਭ ਤੋਂ ਵੱਡਾ ਖ਼ਤਰਾ ਹੈ। ਭਾਖੜਾ ਡੈਮ ਦੀ ਕੁੱਲ 9 ਬਿਲੀਅਨ ਕਿਊਬਿਕ ਮੀਟਰ ਸਮਰੱਥਾ ’ਚੋਂ ਲਗਭਗ 2 ਬਿਲੀਅਨ ਕਿਊਬਿਕ ਮੀਟਰ ਸਮਰੱਥਾ ਗਾਰ ਕਾਰਨ ਖ਼ਤਮ ਹੋ ਚੁੱਕੀ ਹੈ।

ਇਹ ਵੀ ਪੜ੍ਹੋ - ਖ਼ੌਫ਼ਨਾਕ ਵਾਰਦਾਤ: ਸ਼ੱਕੀ ਪਤੀ ਨੇ ਗੈਸ ਸਿਲੰਡਰ ਮਾਰ ਕਰ 'ਤਾ ਪਤਨੀ ਦਾ ਕਤਲ, ਫਿਰ ਜਵਾਕ ਨੂੰ ਗੋਦੀ 'ਚ...

ਗੋਬਿੰਦ ਸਾਗਰ ਝੀਲ ’ਚ 100 ਤੋਂ 200 ਫੁੱਟ ਤੱਕ ਗਾਰ ਜਮ੍ਹਾਂ ਹੋ ਗਈ ਹੈ। ਜੇਕਰ ਡੈਮਾਂ ਦੀ ਸਫ਼ਾਈ ਤੇ ਪਾਣੀ ਸਟੋਰ ਕਰਨ ਦੀ ਸਮਰੱਥਾ ਨੂੰ ਨਾ ਸੁਧਾਰਿਆ ਗਿਆ ਤਾਂ ਮਾਮੂਲੀ ਮੀਂਹ ਵੀ ਹੜ੍ਹ ਦਾ ਰੂਪ ਲੈ ਲਵੇਗਾ। ਉਨ੍ਹਾਂ ਨਦੀਆਂ ਦੇ ਰਸਤੇ ’ਚ ਹੋ ਰਹੇ ਨਾਜਾਇਜ਼ ਕਬਜ਼ਿਆਂ ਤੇ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਹੜ੍ਹਾਂ ਦੇ ਮੁੱਖ ਕਾਰਨਾਂ ’ਚੋਂ ਇਕ ਦੱਸਦਿਆਂ ਕਿਹਾ ਕਿ ਨਦੀਆਂ ਦੀ ਬਦਲ ਰਹੀ ਬਣਤਰ ਕਾਰਨ ਪਾਣੀ ਦਾ ਕੁਦਰਤੀ ਵਹਾਅ ਰੁਕ ਰਿਹਾ ਹੈ। ਨਦੀਆਂ ਦੇ ਕਿਨਾਰਿਆਂ ਨੂੰ ਆਰ. ਸੀ. ਸੀ. ਲਾਈਨਿੰਗ ਜਾਂ ਹੈਵੀ ਸ਼ੀਟ ਪ੍ਰੋਟੈਕਸ਼ਨ ਰਾਹੀਂ ਮਜ਼ਬੂਤ ਕੀਤਾ ਜਾਵੇ ਤਾਂ ਜੋ ਬੰਨ੍ਹ ਟੁੱਟਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News