CIA ਵੱਲੋਂ ਹੈਰੋਇਨ ਸਮੇਤ ਇਕ ਮੁਲਜ਼ਮ ਕਾਬੂ
Friday, May 01, 2026 - 06:06 PM (IST)
ਖਰੜ ( ਅਮਰਦੀਪ ਸਿੰਘ ਸੈਣੀ) : ਸੀ.ਆਈ.ਏ. ਸਟਾਫ ਖਰੜ ਦੀ ਟੀਮ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਗਸ਼ਤ ਦੌਰਾਨ ਰੋਇਲ ਹੋਮਜ਼ ਸੋਸਾਇਟੀ ਮੁੰਡੀ ਖਰੜ ਵਿਖੇ ਪੁੱਜੀ, ਜਿੱਥੇ ਪਾਰਕਿੰਗ ਵਿਚ ਖੜ੍ਹੇ ਇਕ ਸ਼ੱਕੀ ਨੌਜਵਾਨ ਨੂੰ ਚੈਕ ਕੀਤਾ ਗਿਆ। ਚੈਕਿੰਗ ਦੌਰਾਨ ਉਸਦੇ ਹੱਥ ਵਿਚ ਫੜੇ ਜੂਟ ਦੇ ਲਿਫਾਫੇ ਵਿਚੋਂ 40 ਗ੍ਰਾਮ ਹੈਰੋਇਨ ਅਤੇ ਇਕ ਡਿਜੀਟਲ ਕੰਡਾ ਬਰਾਮਦ ਹੋਇਆ। ਇਸ ਸਬੰਧੀ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 129 ਮਿਤੀ 30-04-2026 ਅਧੀਨ ਧਾਰਾ 21-61-85 ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਵਿਕਰਮ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਏਕਤਾ ਨਗਰ, ਥਾਣਾ ਸਿਟੀ-1 ਮੋਗਾ ਵਜੋਂ ਹੋਈ ਹੈ। ਦੋਸ਼ੀ ਦੀ ਉਮਰ ਕਰੀਬ 23 ਸਾਲ ਹੈ, ਜੋ 12ਵੀਂ ਪਾਸ ਅਤੇ ਅਣਵਿਆਹਿਆ ਹੈ। ਇਸ ਦੇ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਦੋਸ਼ੀ ਨੂੰ ਇਕ ਦਿਨ ਦੇ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ ਕਿ ਉਹ ਹੈਰੋਇਨ ਕਿੱਥੋਂ ਲਿਆਉਂਦਾ ਸੀ ਅਤੇ ਕਿੱਥੇ ਸਪਲਾਈ ਕਰਦਾ ਸੀ। ਇਸ ਮਾਮਲੇ ਨਾਲ ਸੰਬੰਧਿਤ ਹੋਰ ਸਾਥੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ।
