ਖੁੱਡਾ ਲਾਹੌਰਾ ਗੋਲੀਬਾਰੀ ਮਾਮਲੇ ’ਚ ਇਕ ਹੋਰ ਨਾਬਾਲਗ ਕਾਬੂ

Saturday, Jun 13, 2026 - 11:19 AM (IST)

ਖੁੱਡਾ ਲਾਹੌਰਾ ਗੋਲੀਬਾਰੀ ਮਾਮਲੇ ’ਚ ਇਕ ਹੋਰ ਨਾਬਾਲਗ ਕਾਬੂ

ਚੰਡੀਗੜ੍ਹ (ਪ੍ਰੀਕਸ਼ਿਤ) : ਚੰਡੀਗੜ੍ਹ ਦੇ ਪਿੰਡ ਖੁੱਡਾ ਲਾਹੌਰਾ 'ਚ ਧਾਰਮਿਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਮਾਮਲੇ 'ਚ ਪੁਲਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੋਹਾਲੀ ਦੇ ਸੁਨਕ ਪਿੰਡ ਦੇ ਰਹਿਣ ਵਾਲੇ 17 ਸਾਲਾ ਨਾਬਾਲਗ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਮੌਕੇ ’ਤੇ ਜਸ਼ਨਪ੍ਰੀਤ ਸਿੰਘ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਸੀ। ਸਾਰੰਗਪੁਰ ਥਾਣਾ ਪੁਲਸ ਨੇ ਜਸ਼ਨਪ੍ਰੀਤ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦੇ ਰਿਮਾਂਡ ’ਤੇ ਲਿਆ ਹੈ।

ਪੁਲਸ ਮੁੱਖ ਮੁਲਜ਼ਮ ਨਮਨ ਅਤੇ ਉਸਦੇ ਸਾਥੀ ਸਾਗਰ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਘਟਨਾ 'ਚ ਖੁੱਡਾ ਜੱਸੂ ਦੇ ਪਰਮਬੀਰ ਅਤੇ ਗੁਰਸੇਵਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਗੁਰਸੇਵਕ ਪੀ. ਜੀ. ਆਈ. 'ਚ ਇਲਾਜ ਅਧੀਨ ਹੈ। ਜਾਂਚ ਅਨੁਸਾਰ ਝਗੜਾ ਉਸ ਵੇਲੇ ਹੋਇਆ, ਜਦੋਂ ਕੁੱਝ ਨੌਜਵਾਨ ਕਾਰ ਵਿਚ ਉੱਚੀ ਆਵਾਜ਼ ਵਿਚ ਸੰਗੀਤ ਚਲਾਉਂਦੇ ਹੋਏ ਇਲਾਕੇ ਵਿਚ ਘੁੰਮ ਰਹੇ ਸਨ। ਵਿਵਾਦ ਵੱਧਣ ਤੋਂ ਬਾਅਦ ਉਹ ਹਥਿਆਰਾਂ ਨਾਲ ਵਾਪਸ ਆਏ ਅਤੇ ਗੋਲੀਬਾਰੀ ਤੇ ਹਮਲਾ ਕੀਤਾ। ਪੁਲਸ ਨੇ ਕਿਹਾ ਹੈ ਕਿ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News