ਮੋਹਾਲੀ ਦੇ ਡਿੰਪਲ ਕਤਲਕਾਂਡ ''ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਕਤਲ ਲਈ ਆਨਲਾਈਨ ਮੰਗਾਇਆ ਸੀ ਚਾਕੂਆਂ ਦਾ ਸੈੱਟ

Monday, Jun 22, 2026 - 01:24 PM (IST)

ਮੋਹਾਲੀ ਦੇ ਡਿੰਪਲ ਕਤਲਕਾਂਡ ''ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਕਤਲ ਲਈ ਆਨਲਾਈਨ ਮੰਗਾਇਆ ਸੀ ਚਾਕੂਆਂ ਦਾ ਸੈੱਟ

ਮੋਹਾਲੀ (ਜੱਸੀ) : ਇੱਥੇ ਫੇਜ਼-11 ਸਥਿਤ ਬੈਸਟੈੱਕ 'ਚ ਇੱਕ ਨਿੱਜੀ ਕੰਪਨੀ 'ਚ ਆਪਣੀ ਹੀ ਸਹਿਕਰਮੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ ਮੁਲਜ਼ਮ ਹਰਜਿੰਦਰ ਸਿੰਘ ਦਾ 2 ਦਿਨਾਂ ਦਾ ਪੁਲਸ ਰਿਮਾਂਡ ਲਿਆ ਸੀ। ਰਿਮਾਂਡ ਦੇ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸੁਣਵਾਈ ਤੋਂ ਬਾਅਦ ਮੁਲਜ਼ਮ ਨੂੰ ਜੁਡੀਸ਼ੀਅਲ ਰਿਮਾਂਡ (ਨਿਆਇਕ ਹਿਰਾਸਤ) 'ਚ ਭੇਜ ਦਿੱਤਾ ਹੈ। ਪੁਲਸ ਨੇ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਕਤਲ ਦੀ ਵਾਰਦਾਤ 'ਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਆਪਣੀ ਸਹਿਕਰਮੀ ਡਿੰਪਲ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਪੂਰੀ ਵਾਰਦਾਤ ਦੀ ਯੋਜਨਾ ਤਿਆਰ ਕਰ ਲਈ ਸੀ। ਇਸ ਯੋਜਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਮੁਲਜ਼ਮ ਨੇ ਇੱਕ ਆਨਲਾਈਨ ਐਪ ਰਾਹੀਂ 3 ਚਾਕੂਆਂ ਦਾ ਇੱਕ ਸੈੱਟ ਆਰਡਰ ਕਰਕੇ ਮੰਗਵਾਇਆ ਸੀ। ਇਨ੍ਹਾਂ ਤੇਜ਼ਧਾਰ ਚਾਕੂਆਂ ਵਿੱਚੋਂ ਹੀ ਇੱਕ ਚਾਕੂ ਦੀ ਵਰਤੋਂ ਮੁਲਜ਼ਮ ਨੇ ਡਿੰਪਲ ਨੂੰ ਮੌਤ ਦੇ ਘਾਟ ਉਤਾਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਸੀ। 

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ

ਖ਼ੁਦ ਵੀ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਜਾਣਕਾਰੀ ਅਨੁਸਾਰ ਡਿੰਪਲ ਅਤੇ ਹਰਜਿੰਦਰ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਫੇਜ਼-11 ਦੇ ਬੈਸਟੈੱਕ ਮਾਲ 'ਚ ਇੱਕ ਨਿੱਜੀ ਕੰਪਨੀ 'ਚ ਹੀ ਕੰਮ ਕਰਦੇ ਸਨ। ਵਾਰਦਾਤ ਵਾਲੇ ਦਿਨ ਮੁਲਜ਼ਮ ਪਹਿਲਾਂ ਹੀ ਆਪਣੇ ਨਾਲ ਚਾਕੂ ਲੈ ਕੇ ਆਇਆ ਸੀ। ਡਿੰਪਲ ਨੂੰ ਸੀਟ 'ਤੇ ਇਕੱਲੀ ਬੈਠੀ ਦੇਖ ਕੇ ਮੁਲਜ਼ਮ ਨੇ ਇਸ ਦਾ ਫ਼ਾਇਦਾ ਚੁੱਕਦੇ ਹੋਏ ਚਾਕੂ ਨਾਲ ਡਿੰਪਲ ਦੀ ਪਿੱਠ ਅਤੇ ਧੌਣ 'ਤੇ ਵਾਰ ਕਰ ਦਿੱਤੇ। ਜਦੋਂ ਡਿੰਪਲ ਆਪਣੀ ਜਾਨ ਬਚਾ ਕੇ ਭੱਜਣ ਲੱਗੀ ਤਾਂ ਮੁਲਜ਼ਮ ਨੇ ਉਸ ਨੂੰ ਕਮਰੇ ਦੇ ਦਰਵਾਜ਼ੇ ਕੋਲ ਹੀ ਫੜ੍ਹ ਲਿਆ ਅਤੇ ਚਾਕੂ ਨਾਲ ਵਾਰ ਕਰਨ ਲੱਗਾ। ਡਿੰਪਲ ਫਰਸ਼ 'ਤੇ ਡਿੱਗ ਗਈ। ਮੁਲਜ਼ਮ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਚਾਕੂਆਂ ਨਾਲ ਕਈ ਵਾਰ ਕੀਤੇ।

ਇਹ ਵੀ ਪੜ੍ਹੋ : ਪੰਜਾਬ : ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ, ਖ਼ਪਤਕਾਰ ਹੋ ਜਾਣ ਅਲਰਟ! ਬੇਹੱਦ ਸਾਵਧਾਨ ਰਹਿਣ ਦੀ ਲੋੜ

ਇਸ ਦੌਰਾਨ ਡਿੰਪਲ ਦੀ ਆਵਾਜ਼ ਸੁਣ ਕੇ ਉਸ ਦੇ ਸਹਿਕਰਮੀ ਵੀ ਮਦਦ ਲਈ ਆਏ ਤਾਂ ਮੁਲਜ਼ਮ ਨੇ ਉਨ੍ਹਾਂ ਨੂੰ ਚਾਕੂ ਦਿਖਾ ਕੇ ਡਰਾ ਦਿੱਤਾ। ਮੁਲਜ਼ਮ ਨੇ ਇਸ ਦੌਰਾਨ ਡਿੰਪਲ 'ਤੇ ਕਰੀਬ 30 ਤੋਂ 32 ਵਾਰ ਕੀਤੇ ਸਨ। ਇਸ ਤੋਂ ਬਾਅਦ ਜਦੋਂ ਡਿੰਪਲ ਦੇ ਸਹਿਕਰਮੀਆਂ ਨੇ ਹਿੰਮਤ ਦਿਖਾ ਕੇ ਹਰਜਿੰਦਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਚ ਕੇ ਡਿੰਪਲ ਦੀ ਸੀਟ ਦੇ ਨੇੜੇ ਪਹੁੰਚ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਉਸੇ ਚਾਕੂ ਨਾਲ ਆਪਣੀ ਧੌਣ 'ਤੇ ਕਰੀਬ 15 ਵਾਰ ਕਰਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਵਾਰਦਾਤ ਤੋਂ ਬਾਅਦ ਲਹੂ-ਲੁਹਾਨ ਹਾਲਤ 'ਚ ਡਿੰਪਲ ਅਤੇ ਹਰਜਿੰਦਰ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਧੌਣ 'ਤੇ ਗੰਭੀਰ ਜ਼ਖ਼ਮ ਹੋਣ ਕਾਰਨ ਮੁਲਜ਼ਮ ਹਰਜਿੰਦਰ ਦਾ ਪੰਜ ਦਿਨਾਂ ਤੱਕ ਹਸਪਤਾਲ 'ਚ ਇਲਾਜ ਚੱਲਣ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News