ED ਨੇ PSPCL ਦੇ CMD ਨੂੰ ਕੀਤਾ ਤਲਬ

Saturday, May 16, 2026 - 09:36 PM (IST)

ED ਨੇ PSPCL ਦੇ CMD ਨੂੰ ਕੀਤਾ ਤਲਬ

ਵੈੱਬ ਡੈਸਕ: ਸੰਜੀਵ ਅਰੋੜਾ ਮਾਮਲੇ 'ਚ ਈਡੀ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (CMD) ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ। ਇਹ ਮਾਮਲਾ ਬਿਜਲੀ ਵਿਭਾਗ ਵੱਲੋਂ ਸੰਜੀਵ ਅਰੋੜਾ ਨਾਲ ਜੁੜੀ ਇੱਕ ਨਿੱਜੀ ਕੰਪਨੀ ਨੂੰ ਕਰੋੜਾਂ ਰੁਪਏ ਦੀ ਬੈਂਕ ਗਾਰੰਟੀ ਵਾਪਸ ਕਰਨ ਦੇ ਕਥਿਤ ਦੋਸ਼ਾਂ ਨਾਲ ਸਬੰਧਤ ਹੈ।

ਕੀ ਹੈ ਪੂਰਾ ਮਾਮਲਾ?
ਸੂਤਰਾਂ ਅਨੁਸਾਰ, ਈਡੀ ਨੇ ਸੀਐਮਡੀ ਬਸੰਤ ਗਰਗ ਨੂੰ ਅਗਲੇ ਹਫ਼ਤੇ ਰਿਕਾਰਡ ਸਮੇਤ ਪੇਸ਼ ਹੋਣ ਲਈ ਕਿਹਾ ਹੈ।  ਦੋਸ਼ ਹੈ ਕਿ ਜਦੋਂ ਸੰਜੀਵ ਅਰੋੜਾ ਕੋਲ ਬਿਜਲੀ ਵਿਭਾਗ ਦਾ ਚਾਰਜ ਸੀ, ਉਸ ਸਮੇਂ ਉਨ੍ਹਾਂ ਨਾਲ ਸਬੰਧਤ ਕੰਪਨੀ 'ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ' ਨੂੰ 1.97 ਕਰੋੜ ਰੁਪਏ ਦੀ ਬੈਂਕ ਗਾਰੰਟੀ ਕਥਿਤ ਤੌਰ 'ਤੇ ਨਿਯਮਾਂ ਦੇ ਉਲਟ ਮੋੜ ਦਿੱਤੀ ਗਈ ਸੀ। ਇਹ ਮਾਮਲਾ ਲੁਧਿਆਣਾ ਦੇ ਹੈਂਪਟਨ ਕੋਰਟ ਬਿਜ਼ਨਸ ਪਾਰਕ ਨਾਲ ਜੁੜਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News