ਖਰੜ 'ਚ ਕਾਰੋਬਾਰੀ ਦੇ ਫਲੈਟ 'ਤੇ ED ਦੀ ਛਾਪੇਮਾਰੀ, ਤੜਕੇ ਸਵੇਰੇ ਪੁੱਜੀ ਟੀਮ
Thursday, May 07, 2026 - 11:02 AM (IST)
ਖਰੜ (ਵੈੱਬ ਡੈਸਕ, ਅੰਕੁਸ਼ ਮਹਾਜਨ) : ਖਰੜ 'ਚ ਆਈ. ਟੀ. ਸੈਕਟਰ-121 ਦੇ ਵੈਸਟਰਨ ਟਾਵਰ 'ਚ ਇਕ ਕਾਰੋਬਾਰੀ ਦੇ ਫਲੈਟ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਛਾਪੇਮਾਰੀ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਨਾਂ ਦੇ ਵਿਅਕਤੀ ਦੇ ਫਲੈਟ 'ਤੇ ਅੱਜ ਤੜਕੇ ਸਵੇਰੇ ਈ. ਡੀ. ਦੀ ਕਾਰਵਾਈ ਸ਼ੁਰੂ ਹੋਈ। ਸੂਤਰਾਂ ਦੇ ਮੁਤਾਬਕ ਨਿਤਿਨ ਆਈ. ਟੀ. ਕੰਪਨੀ ਦਾ ਕਾਰੋਬਾਰ ਕਰਦਾ ਹੈ। ਉਸ ਦੇ ਫਲੈਟ 'ਤੇ ਦਿੱਲੀ ਤੋਂ ਆਈ ਈ. ਡੀ. ਦੀ ਟੀਮ ਦੇ 5-7 ਅਧਿਕਾਰੀਆਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਮੀਨ 'ਤੇ ਖਿੱਲਰੇ 500-500 ਦੇ ਨੋਟ
ਦੱਸਿਆ ਜਾ ਰਿਹਾ ਹੈ ਕਿ ਟੀਮ ਨੂੰ ਆਉਂਦਾ ਦੇਖ ਕੇ ਕਾਰੋਬਾਰੀ ਨੇ ਆਪਣੇ ਫਲੈਟ ਦੀ ਨੌਵੀਂ ਮੰਜ਼ਿਲ ਤੋਂ ਨੋਟਾਂ ਨਾਲ ਭਰਿਆ ਬੈਗ ਹੇਠਾਂ ਸੁੱਟ ਦਿੱਤਾ। ਬੈਗ ਇੰਨੀ ਉਚਾਈ ਤੋਂ ਡਿੱਗਣ ਕਾਰਨ ਫਟ ਗਿਆ ਅਤੇ 500-500 ਦੇ ਨੋਟਾਂ ਦੀਆਂ ਗੱਥੀਆਂ ਜ਼ਮੀਨ 'ਤੇ ਖਿੱਲਰ ਗਈਆਂ ਅਤੇ ਕੁੱਝ ਨੋਟ ਹਵਾ 'ਚ ਉੱਡਣ ਲੱਗੇ। ਹਾਲਾਂਕਿ ਪਹਿਲਾਂ ਤੋਂ ਹੀ ਕਾਰ ਲੈ ਕੇ ਹੇਠਾਂ ਖੜ੍ਹੇ ਕਾਰੋਬਾਰੀ ਦੇ ਡਰਾਈਵਰ ਨੇ ਬੈਗ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਸ ਨੂੰ ਦਬੋਚ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
