ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ ''ਤੇ ਬਿਕਰਮ ਮਜੀਠੀਆ ਦਾ ਬਿਆਨ, ਕਿਹਾ- ''ਸਭ ਫੜੇ ਜਾਣਗੇ...''

Saturday, May 09, 2026 - 10:16 AM (IST)

ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ ''ਤੇ ਬਿਕਰਮ ਮਜੀਠੀਆ ਦਾ ਬਿਆਨ, ਕਿਹਾ- ''ਸਭ ਫੜੇ ਜਾਣਗੇ...''

ਚੰਡੀਗੜ੍ਹ- ਪੰਜਾਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਅੱਜ ਸਵੇਰੇ ਵੱਡੀ ਕਾਰਵਾਈ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕੀਤੀ। ਇਸ ਕਾਰਵਾਈ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹੜਕੰਪ ਮਚ ਗਿਆ ਹੈ ਅਤੇ ਵਿਰੋਧੀ ਧਿਰਾਂ ਨੇ ਮੌਜੂਦਾ ਸਰਕਾਰ ਨੂੰ 'ਕੱਟੜ ਇਮਾਨਦਾਰੀ' ਦੇ ਮੁੱਦੇ 'ਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਚੰਡੀਗੜ੍ਹ ਸੈਕਟਰ 2 ਸਥਿਤ ਸੰਜੀਵ ਅਰੋੜਾ ਦੀ ਕੋਠੀ 'ਚ ਹੋਈਆਂ ਇਨ੍ਹਾਂ ਰੇਡਾਂ ਦੌਰਾਨ ਈ.ਡੀ. ਟੀਮਾਂ ਵੱਲੋਂ ਕਈ ਅਹਿਮ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਕਿਸੇ ਵੱਡੇ ਰੀਅਲ ਅਸਟੇਟ ਜਾਂ ਚੇਂਜ ਆਫ਼ ਲੈਂਡ ਯੂਜ਼ ਮਾਮਲੇ ਦੇ ਸਬੰਧ ਵਿੱਚ ਦੱਸੀ ਜਾ ਰਹੀ ਹੈ। 

ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ 'ਆਪ' ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ 'ਸਭ ਫੜੇ ਜਾਣਗੇ।' ਹੁਣ ਈ.ਡੀ. ਦੀ ਕਾਰਵਾਈ ਦੇ ਤਾਰ ਸਿਰਫ਼ ਬਿਲਡਰਾਂ ਤੱਕ ਹੀ ਨਹੀਂ, ਸਗੋਂ ਸੱਤਾ ਦੇ ਦਰਬਾਰ ਤੱਕ ਜੁੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਮੁੱਖ ਮੰਤਰੀ ਜਿਨ੍ਹਾਂ ਲੋਕਾਂ ਨੂੰ ਬੰਗਲੌਰ ਤੋਂ ਪ੍ਰਾਈਵੇਟ ਚਾਰਟਰ ਜਹਾਜ਼ ਰਾਹੀਂ ਲੈ ਕੇ ਆਏ ਸਨ, ਜਿਨ੍ਹਾਂ ਵਿੱਚ ਬੀਰ ਦਵਿੰਦਰ, ਪ੍ਰਿਤਪਾਲ ਸਿੰਘ ਅਤੇ ਨਿਤਿਨ ਦੇ ਨਾਮ ਸ਼ਾਮਲ ਹਨ ਉਹ ਹੁਣ ਈ.ਡੀ. ਦੇ ਘੇਰੇ ਵਿੱਚ ਕਿਉਂ ਹਨ ?

PunjabKesari

ਉਨ੍ਹਾਂ ਪੁੱਛਿਆ ਕਿ "ਆਮ ਆਦਮੀ" ਦੇ ਨਾਮ 'ਤੇ ਬਣੀ ਸਰਕਾਰ ਵਿੱਚ ਇਹ VVIP ਨੈੱਟਵਰਕ ਕਿਸ ਦੇ ਆਸ਼ੀਰਵਾਦ ਨਾਲ ਚੱਲ ਰਿਹਾ ਸੀ ? ਵਿਰੋਧੀ ਧਿਰ ਨੇ ਦੋਸ਼ ਲਗਾਇਆ ਹੈ ਕਿ ਇੱਕ ਪਾਸੇ ਸਰਕਾਰ ਇਮਾਨਦਾਰੀ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਉਨ੍ਹਾਂ ਦੇ ਬਿਲਡਰਾਂ ਨਾਲ ਗਠਜੋੜ ਹਨ ਤੇ ਲੈਂਡ ਯੂਜ਼ ਦੇ ਮਾਮਲਿਆਂ 'ਚ ਉਨ੍ਹਾਂ ਦੇ ਮੰਤਰੀਆਂ ਦਾ ਨਾਂ ਆ ਰਿਹਾ ਹੈ। 

ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News