ਢਕੋਲੀ ਵਿਖੇ ਵਾਪਰੀ ਮੰਦਭਾਗੀ ਘਟਨਾ, 5 ਕੁੜੀਆਂ ਦੇ ਪਿਓ ਦੀ ਕਰੰਟ ਲੱਗਣ ਨਾਲ ਹੋਈ ਮੌਤ
Wednesday, Aug 31, 2022 - 07:26 PM (IST)
ਜੀਰਕਪੁਰ (ਮੇਸ਼ੀ) : ਢਕੋਲੀ ਥਾਣੇ ਅਧੀਨ ਆਉਂਦੇ ਕ੍ਰਿਸ਼ਨਾ ਇਨਕਲੇਵ ਵਿਖੇ ਇੱਕ ਮਜ਼ਦੂਰ (45) ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਰਦੀਪ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦਾ ਚਾਚਾ ਬਾਲ ਚੰਦ ਜੋ ਕਿ ਕ੍ਰਿਸ਼ਨਾ ਇਨਕਲੇਵ ਵਿਖੇ ਪੱਥਰ ਦੀ ਰਗੜਾਈ ਦਾ ਕੰਮ ਕਰ ਰਿਹਾ ਸੀ। ਉਸ ਨੂੰ ਅਚਾਨਕ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਕੂਲ ਟੀਚਰਾਂ 'ਤੇ ਹੋਇਆ ਹਮਲਾ: ਸੀਸੀਟੀਵੀ ਕੈਮਰੇ 'ਚ ਕੈਦ ਹੋਏ ਹਮਲਾਵਾਰ
ਉਸ ਨੇ ਠੇਕੇਦਾਰ ਅਤੇ ਮਕਾਨ ਮਾਲਕ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਚਾਚੇ ਦੀ ਮੌਤ ਉਨ੍ਹਾਂ ਦੀ ਅਣਗਹਿਲੀ ਕਾਰਨ ਹੋਈ ਹੈ ਕਿਉਂਕਿ ਉਨ੍ਹਾਂ ਨੇ ਪੱਥਰ ਰਗੜਨ ਵਾਲੀ ਮਸ਼ੀਨ ਡਾਇਰੈਕਟ ਮੀਟਰ 'ਚ ਲਗਾਈ ਹੋਈ ਸੀ ਜਿਸ ਕਾਰਨ ਜਬਰਦਸਤ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪੰਜ ਕੁੜੀਆਂ ਛੱਡ ਗਿਆ ਹੈ।
ਇਹ ਵੀ ਪੜ੍ਵੋ : ਸਰਕਾਰ ਵੱਲੋਂ ਮਹਿਲਾਵਾਂ ਦੇ 50 ਫੀਸਦੀ ਰਾਖਵੇਂਕਰਨ ਨੂੰ ਨਹੀਂ ਕੀਤਾ ਜਾ ਰਿਹੈ ਲਾਗੂ!
ਪੁਲਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੂੰ ਅੱਜ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕਰਨਾ ਪਿਆ ਜਿਸ ਵਜੋਂ ਹੁਣ ਸੰਬੰਧਤ ਪੁਲਸ ਵੱਲੋਂ ਠੇਕੇਦਾਰ ਅਤੇ ਮਕਾਨ ਮਾਲਕ ਖ਼ਿਲਾਫ਼ ਅੱਜ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਮਕਾਨ ਮਾਲਕ ਮਨੋਜ ਤਿਵਾੜੀ ਅਤੇ ਠੇਕੇਦਾਰ ਰਣਜੀਤ ਸਿੰਘ ਵਿਰੁੱਧ ਧਾਰਾ 304 ਏ ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।