ਵੈਨਕੂਵਰ ਪਬਲਿਕ ਲਾਇਬ੍ਰੇਰੀ 14 ਜੁਲਾਈ ਤੋਂ ਦੁਬਾਰਾ ਖੋਲ੍ਹੇਗੀ ਸ਼ਾਖਾਵਾਂ

Sunday, Jul 05, 2020 - 05:36 PM (IST)

ਵੈਨਕੂਵਰ ਪਬਲਿਕ ਲਾਇਬ੍ਰੇਰੀ 14 ਜੁਲਾਈ ਤੋਂ ਦੁਬਾਰਾ ਖੋਲ੍ਹੇਗੀ ਸ਼ਾਖਾਵਾਂ

ਵੈਨਕੂਵਰ— ਪਾਠਕਾਂ ਲਈ ਖ਼ੁਸ਼ਖ਼ਬਰੀ ਹੈ। ਵੈਨਕੂਵਰ ਪਬਲਿਕ ਲਾਇਬ੍ਰੇਰੀ (ਵੀ. ਪੀ. ਐੱਲ.) 14 ਜੁਲਾਈ ਤੋਂ ਆਪਣੀ ਕੇਂਦਰੀ ਸ਼ਾਖਾ ਦੇ ਨਾਲ ਚਾਰ ਹੋਰ ਸਥਾਨਾਂ 'ਤੇ ਸ਼ਾਖਾਵਾਂ ਨੂੰ ਦੁਬਾਰਾ ਖੋਲ੍ਹਣ ਜਾ ਰਹੀ ਹੈ।

ਕੋਵਿਡ-19 ਕਾਰਨ ਵੱਧ ਰਹੀ ਚਿੰਤਾ ਵਿਚਕਾਰ ਵੀ. ਪੀ. ਐੱਲ. ਨੇ ਮਾਰਚ ਅੱਧ 'ਚ ਸਾਰੀਆਂ ਸ਼ਾਖਾਵਾਂ ਨੂੰ ਬੰਦ ਕਰ ਦਿੱਤਾ ਸੀ।

ਮੁੱਖ ਲਾਇਬ੍ਰੇਰੀਅਨ ਕ੍ਰਿਸਟੀਨਾ ਡੀ ਕੈਸਟਲ ਨੇ ਇਕ ਮੀਡੀਆ ਰਿਲੀਜ਼ 'ਚ ਕਿਹਾ, ''ਇਸ ਸੰਕਟ ਦੀ ਘੜੀ 'ਚ ਅਸੀਂ ਸਾਰਿਆਂ ਦੇ ਸਹਿਯੋਗ ਅਤੇ ਸਬਰ ਲਈ ਧੰਨਵਾਦ ਕਰਦੇ ਹਾਂ।'' ਉਨ੍ਹਾਂ ਕਿਹਾ ਕਿ ਵੀ. ਪੀ. ਐੱਲ. ਵਰਗੀ ਇਕ ਵੱਡੀ ਲਾਇਬ੍ਰੇਰੀ ਪ੍ਰਣਾਲੀ ਨੂੰ ਦੁਬਾਰਾ ਖੋਲ੍ਹਣਾ ਬੜਾ ਗੁੰਝਲਦਾਰ ਕੰਮ ਹੈ ਅਤੇ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਲਾਇਬ੍ਰੇਰੀ 'ਚ ਹਰੇਕ ਦਾ ਸਵਾਗਤ ਕਰ ਸਕੀਏ। ਲੋਕਾਂ ਨੂੰ ਲੋੜੀਂਦੀਆਂ ਸਿਹਤ ਅਤੇ ਸੁਰੱਖਿਆ ਉਪਾਵਾਂ ਨਾਲ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗੇ। ਕੇਂਦਰੀ ਸ਼ਾਖਾ ਦੇ ਨਾਲ, ਬ੍ਰਿਟਾਨੀਆ, ਕਿਟਸੀਲੋਨੋ, ਰੇਨਫ੍ਰਿਊ ਅਤੇ ਦੱਖਣੀ ਹਿੱਲ ਦੀਆਂ ਸ਼ਾਖਾਵਾਂ ਮੰਗਲਵਾਰ ਤੋਂ ਸ਼ਨੀਵਾਰ ਤੱਕ ਦੁਬਾਰਾ ਖੁੱਲ੍ਹਣਗੀਆਂ।


author

Sanjeev

Content Editor

Related News