ਟੋਰਾਂਟੋ 'ਚ 7 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਹੈ ਇਹ ਨਵਾਂ ਨਿਯਮ

07/01/2020 5:57:09 PM

ਟੋਰਾਂਟੋ— ਟੋਰਾਂਟੋ ਨੇ ਇਨਡੋਰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਜਾਂ ਕੱਪਡ਼ੇ ਨਾਲ ਮੂੰਹ ਢਕਣਾ ਲਾਜ਼ਮੀ ਕਰ ਦਿੱਤਾ ਹੈ। ਸਿਹਤ ਵਿਭਾਗ ਦੀ ਮੈਡੀਕਲ ਅਧਿਕਾਰੀ ਡਾ. ਆਈਲੀਨ ਡੀ ਵਿਲਾ ਨੇ ਬੀਤੇ ਦਿਨ ਸਿਟੀ ਹਾਲ ਵਿਖੇ ਇਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਉਨ੍ਹਾ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਿੰਨਾ ਹੋ ਸਕੇ ਸ਼ਹਿਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਕੱਪੜੇ ਦੇ ਮਾਸਕ ਨਾਲ ਮੂੰਹ ਢਕਣ ਜਾਂ ਚਿਹਰੇ ਨੂੰ ਕਵਰ ਕਰਨ ਦੀ ਜ਼ਰੂਰਤ ਹੈ।

ਇਹ ਨਿਯਮ 7 ਜੁਲਾਈ ਤੋਂ ਲਾਗੂ ਹੋਵੇਗਾ ਅਤੇ ਸਿਟੀ ਕੌਂਸਲ ਦੀ ਪਹਿਲੀ ਬੈਠਕ ਤੱਕ ਲਾਗੂ ਰਹੇਗਾ, ਜੋ ਇਸ ਸਮੇਂ 30 ਸਤੰਬਰ-1 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ।

ਇਸ 'ਚ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਸਿਹਤ ਸਮੱਸਿਆ ਕਾਰਨ ਮਾਸਕ ਪਾਉਣ 'ਚ ਦਿੱਕਤ ਹੋ ਸਕਦੀ ਹੈ ਉਨ੍ਹਾਂ ਨੂੰ ਵੀ ਇਸ 'ਚ ਛੋਟ ਦਿੱਤੀ ਗਈ ਹੈ। ਡੀ ਵਿਲਾ ਨੇ ਕਿਹਾ, ''ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਮੈਂ ਤੁਹਾਨੂੰ ਇਕ-ਦੂਜੇ ਦੀ ਦੇਖਭਾਲ ਕਰਨ ਲਈ ਕਿਹਾ ਹੈ। ਅੱਜ ਮੈਂ ਇਹ ਸਿਫਾਰਸ਼ ਕਰ ਰਹੀ ਹਾਂ ਅਤੇ ਤੁਹਾਨੂੰ ਇਕ ਵਾਰ ਫਿਰ ਅਜਿਹਾ ਕਰਨ ਲਈ ਕਹਿ ਰਹੀ ਹਾਂ।''

ਉਨ੍ਹਾਂ ਕਿਹਾ ਕਿ ਕੋਵਿਡ-19 ਕਿਸੇ ਵੀ ਛੂਤਕਾਰੀ ਬਿਮਾਰੀ ਤੋਂ ਪੂਰੀ ਤਰ੍ਹਾਂ ਵੱਖਰੀ ਹੈ, ਜਿਸ ਦਾ ਅਸੀਂ ਆਪਣੇ ਜੀਵਨ ਕਾਲ 'ਚ ਸਾਹਮਣਾ ਨਹੀਂ ਕੀਤਾ ਹੈ”ਅਤੇ ਮਾਸਕ ਬਾਰੇ ਵਿਗਿਆਨ ਅਧੂਰਾ ਹੈ ਪਰ ਹੁਣ ਇਹ ਦਿਸ ਰਿਹਾ ਹੈ ਕਿ ਮਾਸਕ ਵਿਸ਼ਾਣੂ ਦੇ ਫੈਲਣ ਨੂੰ ਰੋਕਣ 'ਚ ਸਹਾਇਤਾ ਕਰ ਸਕਦੇ ਹਨ। ਉਨ੍ਹਾਂ ਕਿਹਾ, ''ਕੋਵਿਡ-19 ਮਾਮਲੇ ਘਟੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਡੇ ਸ਼ਹਿਰ 'ਚ ਵਾਇਰਸ ਸੰਕਰਮਣ ਦਾ ਕੋਈ ਜੋਖਮ ਨਹੀਂ ਹੈ। ਹਕੀਕਤ ਇਹ ਹੈ ਕਿ ਵਾਇਰਸ ਹੁਣ ਵੀ ਹੈ ਅਤੇ ਸਾਨੂੰ ਅਜੇ ਵੀ ਸਾਵਧਾਨ ਰਹਿਣ ਦੀ ਲੋੜ ਹੈ।''


Sanjeev

Content Editor

Related News