ਓਟਾਵਾ 'ਚ 15 ਜੁਲਾਈ ਤੋਂ ਤੁਹਾਡੇ 'ਤੇ ਲਾਗੂ ਹੋ ਸਕਦਾ ਹੈ ਇਹ ਨਿਯਮ

07/05/2020 3:18:52 PM

ਓਟਾਵਾ— ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਓਟਾਵਾ ਸਿਟੀ ਕੌਂਸਲ 15 ਜੁਲਾਈ ਨੂੰ ਇਕ ਮੀਟਿੰਗ ਕਰਨ ਜਾ ਰਹੀ ਹੈ, ਜਿਸ 'ਚ ਲੋਕਾਂ ਲਈ ਨਾਨ-ਮੈਡੀਕਲ ਮਾਸਕ ਲਾਜ਼ਮੀ ਕੀਤਾ ਜਾ ਸਕਦਾ ਹੈ। ਟੋਰਾਂਟੋ ਤੇ ਪੀਲ ਰੀਜ਼ਨ ਨੇ ਹਾਲ ਹੀ 'ਚ ਇਸ ਤਰ੍ਹਾਂ ਦੇ ਕਦਮ ਚੁੱਕੇ ਹਨ।

ਜਿਮ ਵਾਟਸਨ ਨੇ ਕਿਹਾ ਕਿ ਓਟਾਵਾ ਸਿਟੀ ਕੌਂਸਲ ਆਪਣੀ ਅਗਲੀ ਬੈਠਕ 'ਚ ਇਕ ਪ੍ਰਸਤਾਵ 'ਤੇ ਵਿਚਾਰ ਕਰੇਗੀ, ਜਿਸ 'ਚ ਦੁਕਾਨਾਂ, ਸ਼ਾਪਿੰਗ ਮਾਲ ਵਰਗੀਆਂ ਜਨਤਕ ਥਾਵਾਂ 'ਤੇ ਜਾਣ ਲਈ ਮਾਸਕ ਜ਼ਰੂਰੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਟੀ ਕੌਂਸਲ 15 ਜੁਲਾਈ ਨੂੰ ਆਪਣੀ ਅਗਲੀ ਮੀਟਿੰਗ 'ਚ ਇਸ ਪ੍ਰਸਤਾਵੇ 'ਤੇ ਵਿਚਾਰ ਕਰੇਗੀ।

ਓਟਾਵਾ ਸਿਟੀ ਕੌਂਸਲ ਇਸ ਪ੍ਰਸਤਾਵ 'ਤੇ ਉਸ ਸਮੇਂ ਵਿਚਾਰ ਕਰਨ ਜਾ ਰਹੀ ਹੈ ਜਦੋਂ ਹਾਲ ਹੀ 'ਚ ਓਂਟਾਰੀਓ ਦੀਆਂ ਨਗਰ ਪਾਲਿਕਾਵਾਂ ਸਟੇਜ-3 ਤਹਿਤ ਹੋਰ ਕੰਮ ਖੋਲ੍ਹਣ ਦੀ ਕੋਸ਼ਿਸ਼ਾਂ ਵਿਚਕਾਰ ਨਾਵਲ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਜਿਹੇ ਕਦਮ ਚੁੱਕ ਰਹੀਆਂ ਹਨ।

ਵਾਟਸਨ ਨੇ ਇਹ ਵੀ ਕਿਹਾ ਕਿ ਸ਼ਹਿਰ ਵੱਲੋਂ ਕੀਤੇ ਗਏ ਸਰਵੇ 'ਚ ਕਾਰੋਬਾਰਾਂ ਨੇ ਮਾਸਕ ਲਾਜ਼ਮੀ ਬਣਾਉਣ ਦੀ ਯੋਜਨਾ ਨੂੰ ਸਵੀਕਾਰ ਕੀਤਾ ਹੈ, ਜਿਸ ਨਾਲ ਸੰਕੇਤ ਮਿਲਦਾ ਹੈ ਕਿ ਇਸ ਨਾਲ ਗਾਹਕਾਂ ਨੂੰ ਵਧੇਰੇ ਆਰਾਮ ਮਹਿਸੂਸ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਓਟਾਵਾ ਦੇ ਲੋਕਾਂ ਨੂੰ ਬੱਸ ਲੈਂਦੇ ਸਮੇਂ ਜਾਂ ਰੇਲਗੱਡੀ 'ਚ ਸਫਰ ਲਈ ਪਹਿਲਾਂ ਹੀ ਮਾਸਕ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ, ਮੰਨਿਆ ਜਾ ਰਿਹਾ ਹੈ ਕਿ ਹੁਣ ਇਨਡੋਰ ਪਬਲਿਕ ਸਪੇਸਸ 'ਤੇ ਮਾਸਕ ਨੂੰ ਕਾਨੂੰਨੀ ਤੌਰ 'ਤੇ ਲਾਜ਼ਮੀ ਕਰਨ ਨਾਲ ਇਸ ਦੀ ਉਲੰਘਣਾ ਕਰਨ ਵਾਲੇ 'ਤੇ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਜਾ ਸਕਦੀ ਹੈ।


Sanjeev

Content Editor

Related News