ਓਂਟਾਰੀਓ ਵਿਚ ਕੋਵਿਡ-19 ਦੇ 150 ਤੋਂ ਵੱਧ ਨਵੇਂ ਮਾਮਲੇ ਦਰਜ ਹੋਏ

07/20/2020 4:54:14 PM

ਟੋਰਾਂਟੋ- ਲਗਾਤਾਰ ਦੂਜੇ ਦਿਨ ਓਂਟਾਰੀਓ ਵਿਚ 150 ਤੋਂ ਵੱਧ ਕੋਵਿਡ-19 ਮਾਮਲੇ ਦਰਜ ਹੋਏ ਹਨ। ਐਤਵਾਰ ਨੂੰ ਸੂਬੇ ਵਿਚ 164 ਨਵੇਂ ਕੋਰੋਨਾ ਵਾਇਰਸ ਮਰੀਜ਼ ਮਿਲੇ, ਜਿਸ ਨਾਲ ਕੁੱਲ ਸੰਕ੍ਰਮਿਤਾਂ ਦੀ ਗਿਣਤੀ 37,604 'ਤੇ ਪਹੁੰਚ ਗਈ ਹੈ।

ਉੱਥੇ ਹੀ, ਨਾਵਲ ਕੋਰੋਨਾ ਵਾਇਰਸ ਕਾਰਨ ਓਂਟਾਰੀਓ ਵਿਚ 3 ਹੋਰ ਮੌਤਾਂ ਹੋ ਗਈਆਂ ਹਨ। ਇਸ ਨਾਲ ਸੂਬੇ ਵਿਚ ਕੋਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ 2,751 ਹੋ ਗਈ ਹੈ।
ਇਸ ਤੋਂ ਇਲਾਵਾ 113 ਹੋਰ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ਨੇ ਪਿਛਲੇ 24 ਘੰਟਿਆਂ ਦੌਰਾਨ 26,890 ਲੋਕਾਂ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਹੈ। ਮਹਾਮਾਰੀ ਤੋਂ ਹੁਣ ਤੱਕ ਸੂਬਾ 18 ਲੱਖ ਲੋਕਾਂ ਦੀ ਜਾਂਚ ਕਰ ਚੁੱਕਾ ਹੈ। ਓਂਟਾਰੀਓ ਵਿਚ ਟੋਰਾਂਟੋ, ਪੀਲ ਰੀਜ਼ਨ ਤੇ ਵਿੰਡਸਰ-ਐਸੈਕਸ ਇਸ ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਹਨ।


Sanjeev

Content Editor

Related News