ਓਂਟਾਰੀਓ : ਪਿਛਲੇ ਦੋ ਦਿਨਾਂ 'ਚ ਟੋਰਾਂਟੋ ਨੂੰ ਕੋਰੋਨਾ ਦਾ ਲੱਗਾ ਹੋਰ ਝਟਕਾ

07/02/2020 8:41:05 PM

ਟੋਰਾਂਟੋ— ਓਂਟਾਰੀਓ ਨੇ ਪਿਛਲੇ ਦੋ ਦਿਨਾਂ ਦੌਰਾਨ 302 ਹੋਰ ਨਵੇਂ ਮਾਮਲੇ ਦਰਜ ਕੀਤੇ ਹਨ। ਇਨ੍ਹਾਂ 'ਚੋਂ ਜ਼ਿਆਦਤਰ ਮਾਮਲੇ ਟੋਰਾਂਟੋ ਨਾਲ ਸੰਬੰਧਤ ਹਨ।

ਓਂਟਾਰੀਓ ਹਰ ਰੋਜ਼ ਕੋਰੋਨਾ ਵਾਇਰਸ ਨਾਲ ਸੰਬੰਧ ਡਾਟਾ ਰਿਲੀਜ਼ ਕਰਦਾ ਹੈ ਪਰ ਕੈਨੇਡਾ ਦਿਹਾੜੇ 'ਤੇ ਸੂਬੇ 'ਚ ਛੁੱਟੀ ਹੋਣ ਕਾਰਨ ਉਸ ਨੇ ਡਾਟਾ ਰਿਲੀਜ਼ ਨਹੀਂ ਕੀਤਾ ਸੀ ਅਤੇ ਦੋ ਦਿਨਾਂ ਦਾ ਡਾਟਾ ਇਕੱਠਾ ਵੀਰਵਾਰ ਨੂੰ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਕੋਰੋਨਾ ਵਾਇਰਸ ਦੇ ਪਿਛਲੇ ਦੋ ਦਿਨਾਂ 'ਚ ਦਰਜ ਹੋਏ ਮਾਮਲਿਆਂ 'ਚੋਂ 149 ਮਾਮਲੇ 30 ਜੂਨ ਅਤੇ 153 ਮਾਮਲੇ 1 ਜੁਲਾਈ ਨੂੰ ਦਰਜ ਹੋਏ ਹਨ।

ਹਾਲਾਂਕਿ, 5 ਦਿਨਾਂ ਦੇ ਔਸਤ 179 ਮਾਮਲਿਆਂ ਤੋਂ ਇਹ ਘੱਟ ਹੀ ਹਨ। ਉੱਥੇ ਹੀ, ਸੂਬੇ 'ਚ ਸਰਗਮ ਮਾਮਲਿਆਂ ਦੀ ਗਿਣਤੀ ਵੀ ਦੋ ਹਜ਼ਾਰ ਤੋਂ ਘੱਟ ਰਹਿ ਗਈ ਹੈ। ਦੋਹਾਂ ਦਿਨਾਂ ਦੇ ਇਕੱਠੇ ਕੁੱਲ 302 ਮਾਮਲਿਆਂ 'ਚੋਂ, 62 ਫੀਸਦੀ ਮਾਮਲੇ ਟੋਰਾਂਟੋ (150) ਅਤੇ ਪੀਲ ਖੇਤਰ (39) ਦੇ ਹਨ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ, ਓਂਟਾਰੀਓ ਦੇ 34 ਜਨਤਕ ਹੈਲਥ ਯੂਨਿਟਸ 'ਚੋਂ 23 ਯੂਨਿਟਸ 'ਚ ਪਿਛਲੇ ਦੋ ਦਿਨਾਂ 'ਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ, ਓਂਟਾਰੀਓ 'ਚ ਹੁਣ ਲੈਬ ਵੱਲੋਂ ਪੁਸ਼ਟੀ ਕੀਤੇ 1,960 ਮਾਮਲੇ ਹਨ, ਜੋ ਅਜੇ ਵੀ ਸਰਗਰਮ ਮੰਨੇ ਜਾ ਰਹੇ ਹਨ।


Sanjeev

Content Editor

Related News