ਕੈਨੇਡਾ ਪਹੁੰਚੀ ਬਾਲੀਵੁੱਡ ਅਦਾਕਾਰਾ ਭਾਗਿਆ ਸ਼੍ਰੀ
Wednesday, Aug 13, 2025 - 12:35 PM (IST)

ਵੈਨਕੂਵਰ (ਮਲਕੀਤ ਸਿੰਘ)-1989 ਵਿਚ ਸੁਪਰਹਿਟ ਹੋਈ ਹਿੰਦੀ ਫਿਲਮ ‘ਮੈਨੇ ਪਿਆਰ ਕੀਆ’ ਦੀ ਅਦਾਕਾਰਾ ਭਾਗਿਆ ਸ਼੍ਰੀ ਆਪਣੇ ਕੈਨੇਡਾ ਦੌਰੇ ਦੌਰਾਨ ਸਰੀ ਸ਼ਹਿਰ ਵਿਚ ਪੁੱਜੀ। ਸਰੀ ਦੇ ਪ੍ਰਸਿੱਧ ਉਸਤਾਦ ਜੀ ਰੈਸਟੋਰੈਂਟ ਦੇ ਮਾਲਕ ਸੰਜੇ ਬਜਾਜ ਵੱਲੋਂ ਮੀਟ ਐਂਡ ਗਰੀਟ ਤਹਿਤ ਆਯੋਜਿਤ ਇੱਕ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਪੁੱਜੀ ਅਦਾਕਾਰਾ ਭਾਗਿਆ ਸ਼੍ਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੌਰੇ ਦੇ ਅਨੁਭਵ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਨਾਲ ਤਸਵੀਰਾਂ ਵੀ ਖਿਚਵਾਈਆਂ।
ਇਸ ਦੌਰਾਨ 'ਤੇ ਉਸਤਾਦ ਜੀ ਰੈਸਟੋਰੈਂਟ ਨਾਲ ਜੁੜੇ ਕੁਝ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਵੀ ਭਾਗਿਆ ਸ਼੍ਰੀ ਵੱਲੋਂ ਨਿਭਾਈ ਗਈ। ਇਸ ਮੌਕੇ 'ਤੇ ਆਯੋਜਿਤ ਇੱਕ ਪ੍ਰੋਗਰਾਮ ਦਾ ਵੀ ਹਾਜ਼ਰ ਮਹਿਮਾਨਾਂ ਨੇ ਖ਼ੂਬ ਆਨੰਦ ਮਾਣਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਐੱਮ.ਪੀ. ਟਮੇਰਾ ਜੈਨਸਨ, ਐੱਮ.ਐੱਲ.ਏ. ਬਰਾਇਨ ਟੈਪਰ, ਕੌਂਸਲਰ ਲਿੰਡਾ ਐਨਸ ,ਕਿਡਜ ਪਲੇ, ਕੈਲ ਦੋਸਾਂਝ, ਟੀਡੀ ਬੈਂਕ ਦੇ ਮੈਨੇਜਰ ਰਵੀ ਕੌਂਸਲ, ਐਡਵੋਕੇਟ ਨਈਆ ਗਿੱਲ, ਸੁੱਖੀ ਢਿੱਲੋਂ, ਨਵਲਪ੍ਰੀਤ ਰੰਗੀ ਦਵਿੰਦਰ ਲਿਟ, ਅਮਰ ਢਿੱਲੋਂ, ਸੁਖਵਿੰਦਰ ਸਿੰਘ ਚੋਹਲਾ ਆਦਿ ਹਾਜ਼ਰ ਸਨ।