ਜ਼ਾਇਡਸ ਕੈਡਿਲਾ ਨੇ ਪੂਰਾ ਕੀਤਾ ਕੋਵਿਡ-19 ਵੈਕਸੀਨ ਦਾ ਪਹਿਲਾ ਟ੍ਰਾਇਲ
Wednesday, Aug 05, 2020 - 05:19 PM (IST)
ਨਵੀਂ ਦਿੱਲੀ— ਜ਼ਾਇਡਸ ਕੈਡਿਲਾ ਨੇ ਕਿਹਾ ਕਿ ਕੋਵਿਡ-19 ਦੇ ਵੈਕਸੀਨ ZyCoV-D ਦਾ ਪਹਿਲਾ ਕਲੀਨੀਕਲ ਫੇਜ ਟ੍ਰਾਇਲ ਸੁਰੱਖਿਅਤ ਤੇ ਸਫਲ ਰਿਹਾ। ਕੰਪਨੀ ਹੁਣ 6 ਅਗਸਤ 2020 ਨੂੰ ਇਸ ਵੈਕਸੀਨੇ ਦਾ ਦੂਜਾ ਕਲੀਨੀਕਲ ਟ੍ਰਾਇਲ ਸ਼ੁਰੂ ਕਰੇਗੀ। ਆਈ. ਸੀ. ਐੱਮ. ਆਰ. ਅਤੇ ਭਾਰਤ ਬਾਇਓਟੈਕ ਨੇ ਮਿਲ ਕੇ ਇਕ ਵਾਰ ਫਿਰ ਕੋਵਿਡ-19 ਵੈਕਸੀਨ ਦਾ ਪਹਿਲਾ ਕਲੀਨੀਕਲ ਟ੍ਰਾਇਲ ਪੂਰਾ ਕੀਤਾ ਹੈ।
ਜ਼ਾਇਡਸ ਕੈਡਿਲਾ ਨੇ ਕਿਹਾ ਕਿ 15 ਜੁਲਾਈ ਤੋਂ ਸ਼ੁਰੂ ਹੋਏ ਪਹਿਲੇ ਕਲੀਨੀਕਲ ਫੇਜ ਟ੍ਰਾਇਲ 'ਚ ਸਿਹਤ ਸਵੈ-ਸੇਵਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਹੈ, ਜਿਸ ਦੇ ਚੰਗੇ ਅਸਰ ਦਿਸੇ।
ਜ਼ਾਇਡਸ ਕੈਡਿਲਾ ਦੇ ਮੁਖੀ ਪੰਕਜ ਆਰ. ਪਟੇਲ ਨੇ ਕਿਹਾ ਕਿ ZyCoV-D ਦਾ ਪਹਿਲਾ ਪੜਆ ਸਫਲ ਰਿਹਾ ਹੈ, ਜੋ ਬਹੁਤ ਮਹੱਤਵਪੂਰਨ ਸੀ। ਹੁਣ ਅਸੀਂ ਦੂਜੇ ਪੜਾਅ ਦੇ ਕਲੀਨੀਕਲ ਟ੍ਰਾਇਲ ਕੱਲ ਤੋਂ ਸ਼ੁਰੂ ਕਰਾਂਗੇ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਨੂੰ ਮਿਟਾਉਣ ਲਈ ਦੇਸ਼ ਦੀਆਂ ਕਈ ਫਾਰਮਾ ਕੰਪਨੀਆਂ 'ਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਇਨ੍ਹਾਂ 'ਚੋਂ ਇਕ ਸੀਰਮ ਇੰਸਟੀਚਿਊਟ ਆਫ ਇੰਡੀਆ ਵੀ ਹੈ। ਇਹ ਕੰਪਨੀ ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਵੈਕਸੀਨ ਬਣਾ ਰਹੀ ਹੈ। ਇਹ ਓਹੀ ਵੈਕਸੀਨ ਹੈ ਜਿਸ ਨੇ ਕੋਰੋਨਾ ਵਾਇਰਸ ਪ੍ਰਤੀ ਦੋਹਰੀ ਮਾਰ ਕਰਨ ਦੀ ਸਫਲਤਾ ਹਾਸਲ ਕੀਤੀ ਸੀ।