ਨਿਵੇਸ਼ਕਾਂ ਨੂੰ ਮੋਟੀ ਕਮਾਈ ਕਰਾ ਸਕਦੀ ਹੈ ਜ਼ੋਮੈਟੋ, ਲਾਂਚ ਕਰਨ ਵਾਲੀ ਹੈ IPO!

03/20/2021 1:12:45 PM

ਨਵੀਂ ਦਿੱਲੀ- ਭਾਰਤੀ ਫੂਡ ਡਿਲਿਵਰੀ ਕੰਪਨੀ ਜ਼ੋਮੈਟੋ ਜਲਦ ਹੀ ਹੁਣ ਨਿਵੇਸ਼ਕਾਂ ਨੂੰ ਕਮਾਈ ਦਾ ਮੌਕਾ ਵੀ ਦੇਣ ਵਾਲੀ ਹੈ। ਜ਼ੋਮੈਟੋ ਪ੍ਰਾਇਮਰੀ ਮਾਰਕੀਟ ਤੋਂ 650 ਮਿਲੀਅਨ ਡਾਲਰ ਯਾਨੀ ਤਕਰੀਬਨ 4700 ਕਰੋੜ ਰੁਪਏ ਤੋਂ ਵੱਧ ਜੁਟਾਉਣ ਦੀ ਯੋਜਨਾ ਵਿਚ ਹੈ। ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਬਲੂਮਬਰਗ ਦੀ ਰਿਪੋਰਟ ਮੁਤਾਬਕ, ਜ਼ੋਮੈਟੋ ਆਈ. ਪੀ. ਓ. ਲਈ ਬਾਜ਼ਾਰ ਨਿਗਰਾਨ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਕੋਲ ਅਪ੍ਰੈਲ, 2021 ਵਿਚ ਰੇਡ ਹੇਰਿੰਗ ਪ੍ਰੋਸਪੈਕਟਸ (ਡੀ. ਆਰ. ਐੱਚ. ਪੀ.) ਜਮ੍ਹਾ ਕਰਾ ਸਕਦੀ ਹੈ। ਕੰਪਨੀ ਆਈ. ਪੀ. ਓ. ਦੀ ਲਿਸਟਿੰਗ ਇਸ ਸਾਲ ਸਤੰਬਰ 2021 ਦੇ ਅੰਤ ਤੱਕ ਕਰ ਸਕਦੀ ਹੈ। ਹਾਲਾਂਕਿ, ਇਸ ਦੇ ਸਾਈਜ਼ ਅਤੇ ਸਮਾਂ-ਸੀਮਾ ਵਿਚ ਬਦਲਾਅ ਵੀ ਹੋ ਸਕਦਾ ਹੈ ਕਿਉਂਕਿ ਇਸ 'ਤੇ ਅੰਤਿਮ ਫ਼ੈਸਲਾ ਹੋਣਾ ਬਾਕੀ ਹੈ।

ਜ਼ੋਮੈਟੋ ਵਿਚ ਚੀਨੀ ਕੰਪਨੀ ਜੈੱਕ ਮਾ ਦੇ ਐਂਟ ਗਰੁੱਪ ਦੀ ਵੀ ਹਿੱਸੇਦਾਰੀ ਹੈ। ਕੰਪਨੀ ਦੀ ਸਥਾਪਨਾ ਦਿੱਲੀ ਵਿਚ 2008 ਵਿਚ ਹੋਈ ਸੀ ਅਤੇ ਇਸ ਦੀ ਵੈੱਬਸਾਈਟ 'ਤੇ ਗਈ ਜਾਣਕਾਰੀ ਮੁਤਾਬਕ, ਇਸ ਨੇ 5,000 ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਦਿੱਤੀ ਹੈ। ਜ਼ੋਮੈਟੋ ਨੇ ਹਾਲ ਹੀ ਵਿਚ ਕੋਰਾ ਮੈਨੇਜਮੈਂਟ ਅਤੇ ਫਿਡੈਲਿਟੀ ਮੈਨੇਜਮੈਂਟ ਐਂਡ ਰਿਸਰਚ ਕਾਰਪੋਰੇਸ਼ਨ ਸਣੇ ਕੁਝ ਨਿਵੇਸ਼ਕਾਂ ਤੋਂ 25 ਕਰੋੜ ਡਾਲਰ ਯਾਨੀ 1811.05 ਕਰੋੜ ਰੁਪਏ ਦੀ ਰਕਮ ਜੁਟਾਈ ਸੀ।


Sanjeev

Content Editor

Related News