Zomato ਦਾ ਮਾਰਚ ਤਿਮਾਹੀ ਦਾ ਸ਼ੁੱਧ ਘਾਟਾ ਘਟ ਕੇ 187.6 ਕਰੋੜ ਰੁਪਏ ਹੋਇਆ

05/20/2023 12:16:18 PM

ਬਿਜ਼ਨਸ ਡੈਸਕ: ਆਨਲਾਈਨ ਫੂਡ ਆਰਡਰਿੰਗ ਦੀ ਸਹੂਲਤ ਦੇਣ ਵਾਲਾ ਪਲੇਟਫਾਰਮ Zomato ਦਾ 31 ਮਾਰਚ, 2023 ਨੂੰ ਖ਼ਤਮ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਸ਼ੁੱਧ ਘਾਟਾ ਸਾਲਾਨਾ ਆਧਾਰ 'ਤੇ ਘਟ ਕੇ 187.6 ਕਰੋੜ ਰੁਪਏ ਰਹਿ ਗਿਆ ਹੈ। ਕੰਪਨੀ ਦਾ ਘਾਟਾ ਮੁੱਖ ਤੌਰ 'ਤੇ ਆਮਦਨ ਵਧਣ ਕਾਰਨ ਘਟਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਉਸ ਨੂੰ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 359.7 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

Zomato ਦੀ ਏਕੀਕ੍ਰਿਤ ਸੰਚਾਲਨ ਆਮਦਨ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ਵਿੱਚ 1,211.8 ਕਰੋੜ ਰੁਪਏ ਤੋਂ ਵਧ ਕੇ ਮਾਰਚ 2023 ਤਿਮਾਹੀ ਵਿੱਚ 2,056 ਕਰੋੜ ਰੁਪਏ ਹੋ ਗਈ ਹੈ। ਕੰਪਨੀ ਨੇ ਦੱਸਿਆ ਕਿ ਮਾਰਚ 2023 ਦੀ ਤਿਮਾਹੀ ਲਈ ਕੁੱਲ ਖ਼ਰਚੇ 2,431 ਕਰੋੜ ਰੁਪਏ ਰਹੇ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ 1,701.7 ਕਰੋੜ ਰੁਪਏ ਸਨ।

ਵਿੱਤੀ ਸਾਲ 2022-23 ਦੇ ਲਈ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਘਾਟਾ 971 ਕਰੋੜ ਰੁਪਏ ਰਿਹਾ, ਜੋ ਪਿਛਲੇ ਵਿੱਤੀ ਸਾਲ ਵਿੱਚ 1,222.5 ਕਰੋੜ ਰੁਪਏ ਸੀ। ਕੰਪਨੀ ਦੀ ਏਕੀਕ੍ਰਿਤ ਸੰਚਾਲਨ ਆਮਦਨ ਵਿੱਤੀ ਸਾਲ 2021-22 ਵਿੱਚ 4,192.4 ਕਰੋੜ ਰੁਪਏ ਤੋਂ ਵਧ ਕੇ ਵਿੱਤੀ ਸਾਲ 2022-23 ਵਿੱਚ 7,079.4 ਕਰੋੜ ਰੁਪਏ ਹੋ ਗਈ।


rajwinder kaur

Content Editor

Related News