ਜ਼ਿਪ ਇਲੈਕਟ੍ਰਿਕ ਦੀ ਅਗਲੇ 2 ਮਹੀਨਿਆਂ ''ਚ ਬੈਂਗਲੁਰੂ ''ਚ 10,000 ਈ-ਸਕੂਟਰ ਤਾਇਨਾਤ ਕਰਨ ਦੀ ਯੋਜਨਾ

05/02/2023 4:42:29 PM

ਮੁੰਬਈ (ਭਾਸ਼ਾ) : ਇਲੈਕਟ੍ਰਿਕ ਟਰਾਂਸਪੋਰਟ ਸੈਕਟਰ ਦੀ ਸਟਾਰਟਅੱਪ ਜਿਪ ਇਲੈਕਟ੍ਰਿਕ ਨੇ ਅਗਲੇ ਦੋ ਮਹੀਨਿਆਂ ਵਿੱਚ ਬੈਂਗਲੁਰੂ ਵਿੱਚ 10,000 ਇਲੈਕਟ੍ਰਿਕ ਸਕੂਟਰਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸਦੇ 2,000 ਈ-ਸਕੂਟਰ ਪਹਿਲਾਂ ਤੋਂ ਹੀ ਸੜਕਾਂ 'ਤੇ ਦੌੜ ਰਹੇ ਹਨ।

ਕੰਪਨੀ ਨੇ ਕਿਹਾ ਕਿ ਬਾਕੀ 8,000 ਈ-ਸਕੂਟਰ ਵੀ ਅਗਲੇ ਦੋ ਮਹੀਨਿਆਂ 'ਚ ਸੜਕਾਂ 'ਤੇ ਦਿਖਾਈ ਦੇਣਗੇ। ਇਹ ਕਦਮ ਕੰਪਨੀ ਦੀਆਂ ਹਾਲ ਵਿੱਚ 'ਚ ਆਪਣੀਆਂ ਸੇਵਾਵਾਂ ਦਾ ਦੇਸ਼ ਦੇ 30 ਸ਼ਹਿਰਾਂ ਵਿੱਚ ਵਿਸਤਾਰ ਕਰਨ ਦੀ ਯੋਜਨਾ ਦਾ ਹਿੱਸਾ ਹੈ। ਕੰਪਨੀ 2025 ਤੱਕ ਆਪਣੇ ਫਲੀਟ ਦਾ ਆਕਾਰ ਦੋ ਲੱਖ ਈ-ਸਕੂਟਰਾਂ ਤੱਕ ਲੈ ਜਾਣ ਦਾ ਇਰਾਦਾ ਰੱਖਦੀ ਹੈ।

ਇਸ ਦੇ ਨਾਲ, ਕੰਪਨੀ ਨੇ ਕਿਹਾ ਹੈ ਕਿ ਉਸਨੇ ਕਰਨਾਟਕ ਦੀ ਰਾਜਧਾਨੀ ਵਿੱਚ ਦੋ ਹਜ਼ਾਰ ਡਿਲਿਵਰੀ ਕਰਮਚਾਰੀ ਸ਼ਾਮਲ ਕੀਤੇ ਹਨ। ਇਸ ਦੀ ਅਗਲੇ ਦੋ ਮਹੀਨਿਆਂ ਵਿੱਚ 5,000 ਹੋਰ ਕਾਮੇ ਸ਼ਾਮਲ ਕਰਨ ਦੀ ਯੋਜਨਾ ਹੈ। ਜ਼ਿਪ ਨੇ ਕਿਹਾ ਕਿ ਉਹ ਅਗਲੇ ਡੇਢ ਸਾਲ ਵਿੱਚ ਆਪਣੇ ਬੈਂਗਲੁਰੂ ਕੇਂਦਰ ਵਿੱਚ 100 ਗੋਰੋਗਰੋ ਬੈਟਰੀ ਸਵੈਪਿੰਗ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਨਾਲ ਸ਼ਹਿਰ ਵਿੱਚ ਈਵੀ ਈਕੋਸਿਸਟਮ ਨੂੰ ਵੱਡਾ ਹੁਲਾਰਾ ਮਿਲੇਗਾ।
 


rajwinder kaur

Content Editor

Related News