ਯੈੱਸ ਬੈਂਕ ਦਾ ਮੁਨਾਫਾ 91 ਫੀਸਦੀ ਘਟਿਆ

07/17/2019 5:13:21 PM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦਾ ਮੁਨਾਫਾ 91 ਫੀਸਦੀ ਘਟ ਕੇ 113.8 ਕਰੋੜ ਰੁਪਏ ਰਿਹਾ ਹੈ ਜਦੋਂਕਿ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦਾ ਮੁਨਾਫਾ 1,260.4 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦੀ ਵਿਆਜ ਆਮਦਨ 2.8 ਫੀਸਦੀ ਵਧ ਕੇ 2,281 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦੀ ਵਿਆਜ ਆਮਦਨ 2,219.1 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦਾ ਗ੍ਰਾਸ ਐੱਨ.ਪੀ.ਏ. 3.22 ਫੀਸਦੀ ਤੋਂ ਵਧ ਕੇ 5.01 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦਾ ਨੈੱਟ ਐੱਨ.ਪੀ.ਏ. 1.86 ਫੀਸਦੀ ਤੋਂ ਵਧ ਕੇ 2.91 ਫੀਸਦੀ ਰਿਹਾ ਹੈ। 
ਰੁਪਏ 'ਚ ਦੇਖੀਏ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦਾ ਗ੍ਰਾਸ ਐੱਨ.ਪੀ.ਏ. 7,883 ਕਰੋੜ ਰੁਪਏ ਤੋਂ ਵਧ ਕੇ 12,092 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦਾ ਨੈੱਟ ਐੱਨ.ਪੀ.ਏ. 4,485 ਕਰੋੜ ਰੁਪਏ ਤੋਂ ਵਧ ਕੇ 6883 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦੀ ਪ੍ਰੋਵਿਜਨਿੰਗ 3,661.7 ਕਰੋੜ ਰੁਪਏ ਤੋਂ ਘਟ ਕੇ 1,784 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦੀ ਪ੍ਰੋਵਿਜ਼ਨਿੰਗ 625.7 ਕਰੋੜ ਰੁਪਏ ਰਹੀ ਸੀ।


Aarti dhillon

Content Editor

Related News