YES BANK ਦੀ ਮਦਦ ਲਈ ਅੱਗੇ ਆਇਆ ਬੰਧਨ ਬੈਂਕ, 300 ਕਰੋੜ ਦਾ ਕਰੇਗਾ ਨਿਵੇਸ਼

03/14/2020 4:21:39 PM

ਨਵੀਂ ਦਿੱਲੀ—ਨਿੱਜੀ ਖੇਤਰ ਦੇ ਬੰਧਨ ਬੈਂਕ ਨੇ ਸੰਕਟ 'ਚ ਫਸੇ ਯੈੱਸ ਬੈਂਕ 'ਚ ਰਿਜ਼ਰਵ ਬੈਂਕ ਮੁੜਗਠਨ ਯੋਜਨਾ ਦੇ ਤਹਿਤ 300 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ ਹੈ। ਬੰਧਨ ਬੈਂਕ ਨੇ ਸ਼ੁੱਕਰਵਾਰ ਦੇਰ ਰਾਤ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਯੈੱਸ ਬੈਂਕ ਦੇ ਦੋ ਰੁਪਏ ਹਰੇਕ ਦੇ 30 ਕਰੋੜ ਸ਼ੇਅਰ ਅੱਠ ਰੁਪਏ ਪ੍ਰਤੀ ਸ਼ੇਅਰ ਦੇ ਪ੍ਰੀਮੀਅਮ 'ਤੇ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਤਰ੍ਹਾਂ ਬੰਧਨ ਬੈਂਕ ਯੈੱਸ ਬੈਂਕ 'ਚ 300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਡੀ.ਐੱਫ.ਸੀ. ਲਿਮਟਿਡ, ਐਕਸਿਸ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਨੇ ਵੀ ਸ਼ੁੱਕਰਵਾਰ ਨੂੰ ਯੈੱਸ ਬੈਂਕ 'ਚ ਨਿਵੇਸ਼ ਲਈ ਐੱਸ.ਬੀ.ਆਈ. ਦੀ ਅਗਵਾਈ ਵਾਲੇ ਗਠਜੋੜ 'ਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਸੀ। ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐੱਚ.ਡੀ.ਐੱਫ.ਸੀ. ਦੋਵੇ ਯੈੱਸ ਬੈਂਕ 'ਚ ਇਕ-ਇਕ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨਗੇ।
ਐਕਸਿਸ ਬੈਂਕ 600 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ 500 ਕਰੋੜ ਦਾ ਨਿਵੇਸ਼ ਕਰੇਗਾ। ਇਸ ਤੋਂ ਪਹਿਲਾਂ ਐੱਸ.ਬੀ.ਆਈ. ਨੇ ਵੀਰਵਾਰ ਨੂੰ ਯੈੱਸ ਬੈਂਕ 'ਚ 7,250 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ ਸੀ। ਇਹ ਉਸ ਦੇ ਵਲੋਂ 49 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਲਈ ਪਹਿਲਾਂ ਹੀ ਕੀਤੀ ਗਈ 2,450 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਤੋਂ ਕਿਤੇ ਜ਼ਿਆਦਾ ਹੈ।


Aarti dhillon

Content Editor

Related News