ਜੀ. ਐੱਸ. ਟੀ. ''ਚ ਇਕਮੁਸ਼ਤ ਯੋਜਨਾ ਦੇ ਆਕਰਸ਼ਣ ''ਚ ਕਮੀ
Monday, Jul 31, 2017 - 01:43 AM (IST)
ਨਵੀਂ ਦਿੱਲੀ— ਦੇਸ਼ 'ਚ 70 ਲੱਖ ਵਪਾਰੀਆਂ 'ਚੋਂ ਸਿਰਫ ਇਕ ਲੱਖ ਨੇ ਮਾਲ ਅਤੇ ਸੇਵਾਕਰ (ਜੀ. ਐੱਸ. ਟੀ.) ਇਕਮੁਸ਼ਤ ਕਰ ਦਾ ਬਦਲਾਅ ਚੁਣਿਆ ਹੈ। ਟੈਕਸ ਅਧਿਕਾਰੀ ਇਸ ਗੱਲ ਦੀ ਸਮੀਖਿਆ ਕਰ ਰਹੇ ਹਨ ਕਿ ਆਖਰ ਕਿਉਂ ਇਹ ਯੋਜਨਾ ਲੋਕਾਂ 'ਚ ਲੋਕਪ੍ਰਿਯ ਨਹੀਂ ਹੋ ਰਹੀ ਜਦਕਿ ਇਹ ਛੋਟੇ ਉਦਯੋਗਾਂ ਲਈ ਪਾਲਣਾ ਨੂੰ ਸੁਵਿਧਾਜਨਕ ਬਣਾਉਣ ਲਈ ਲਿਆਂਦੀ ਗਈ ਹੈ ਅਤੇ ਇਸ ਤਹਿਤ ਉਨ੍ਹਾਂ ਨੂੰ ਆਪਣੇ ਕਾਰੋਬਾਰ 'ਚ ਇਕ ਮੁਸ਼ਤ ਨਿਸ਼ਚਿਤ ਦਰ ਨਾਲ ਟੈਕਸ ਦੇਣਾ ਹੋਵੇਗਾ ਜੋ 1-5 ਫੀਸਦੀ ਤੱਕ ਰੱਖਿਆ ਗਿਆ ਹੈ। ਬੋਰਡ ਇਸ ਯੋਜਨਾ ਦੀ ਲੋਕਪ੍ਰਿਅਤਾ ਵਧਾਉਣ ਲਈ ਮੀਡੀਆ ਦੇ ਲਈ ਇਕ ਪ੍ਰੋਗਰਾਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਮਾਰਗਨ ਸਟੈਨਲੀ ਨੇ ਘਟਾਇਆ ਮਹਿੰਗਾਈ ਦਰ ਦਾ ਅਨੁਮਾਨ
ਗਲੋਬਲ ਬ੍ਰੋਕਰੇਜ਼ ਫਰਮ ਮਾਰਗਨ ਸਟੈਨਲੀ ਨੇ 2017 ਲਈ ਭਾਰਤ 'ਚ ਮਹਿੰਗਾਈ ਦਰ ਦਾ ਅਨੁਮਾਨ ਘਟਾ ਕੇ 3.1 ਫੀਸਦੀ ਕਰ ਦਿੱਤਾ ਹੈ। ਪਹਿਲਾਂ ਦੀ ਰਿਪੋਰਟ 'ਚ ਕੰਜ਼ਿਊਮਰ ਪ੍ਰਾਈਜ਼ ਇੰਡੈਕਸ ਦੇ 3.6 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਸੀ, ਉਥੇ 2018 ਦੇ ਲਈ ਮਹਿੰਗਾਈ ਦਰ ਦਾ ਅਨੁਮਾਨ 4.6 ਫੀਸਦੀ ਤੋਂ ਘਟ ਕੇ 4.3 ਫੀਸਦੀ ਕਰ ਦਿੱਤਾ ਗਿਆ ਹੈ। ਫਰਮ ਨੇ ਇਸ ਦੇ ਪਿਛੇ ਜੀ. ਐੱਸ. ਟੀ. ਅਤੇ ਬਿਹਤਰ ਮਾਨਸੂਨ ਨੂੰ ਪ੍ਰਮੁੱਖ ਕਾਰਨ ਦੱਸਿਆ ਹੈ।
