ਸਾਲ ਬਾਅਦ ਬੀਅਰ ਦੀ ਵਿਕਰੀ ''ਚ ਆਈ ਤੇਜ਼ੀ

04/24/2019 8:11:33 PM

ਨਵੀਂ ਦਿੱਲੀ— ਮੰਗ ਘੱਟ ਹੋਣ 'ਤੇ ਇਕ ਸਾਲ ਬਾਅਦ ਭਾਰਤ 'ਚ ਬੀਅਰ ਦੀ ਵਿਕਰੀ 2018 'ਚ 4.6 ਫੀਸਦੀ ਵਧੀ ਜਿਸ ਨਾਲ ਹਾਈਵੇ 'ਤੇ ਸ਼ਰਾਬ ਦੀ ਵਿਕਰੀ ਘੱਟ ਕਰਨ 'ਚ ਮਦਦ ਮਿਲੀ ਹੈ। ਹਾਲਾਂਕਿ ਦੋ ਕੰਪਨੀਆਂ ਨੇ ਉਮੀਦ ਜਤਾਈ ਹੈ ਕਿ ਆਮ ਚੋਣਾਂ ਦੌਰਾਨ ਟੈਕਸ 'ਚ ਵਾਧੇ ਤੇ ਸ਼ਰਾਬ 'ਤੇ ਰੋਕ ਦੇ ਨਾਲ ਇਸ ਸਾਲ ਬੀਅਰ ਦੀ ਵਿਕਰੀ ਹੋਰ ਵਧ ਸਕਦੀ ਹੈ। ਬ੍ਰਿਟੇਨ ਸਥਿਤ ਖੋਜ ਏਜੰਸੀ ਗਲੋਬਲ ਡਾਟਾ ਪੀ. ਐੈੱਲ. ਸੀ. (ਪ੍ਰੋਗਰਾਮੇਬਲ ਲਾਜਿਕ ਕੰਟਰੋਲਰ) ਅਨੁਸਾਰ ਪਿਛਲੇ ਸਾਲ ਦਾ ਇਹ ਵਾਧਾ ਬੀਤੇ ਸਾਲਾਂ ਦੇ ਮੁਕਾਬਲੇ ਕਾਫੀ ਘੱਟ ਹੈ। 2009 ਤੋਂ 2016 ਵਿਚਾਲੇ ਇਹ ਵਾਧਾ 5.2 ਤੋਂ 19 ਫੀਸਦੀ ਦੇ ਵਿਚਾਲੇ ਸੀ। ਹੈਨੇਕਨ ਕੰਟਰੋਲ ਯੂਨਾਈਟਿਡ ਬ੍ਰੇਵਰੀਜ਼ ਦੇ ਮੈਨੇਜਿੰਗ ਡਾਇਰੈਕਟਰ ਸ਼ੇਖਰ ਰਾਮਾ ਮੁਕਤੀ ਨੇ ਪਿਛਲੇ ਮਹੀਨੇ ਦੱਸਿਆ ਕਿ ਹਾਲ ਹੀ ਦੇ ਕੁਝ ਵਰ੍ਹਿਆਂ 'ਚ ਹਾਈਵੇਅ 'ਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ, ਨੋਟਬੰਦੀ ਤੇ ਮਹਾਰਾਸ਼ਟਰ ਤੇ ਪੱਛਮੀ ਬੰਗਾਲ 'ਚ ਐਕਸਸਾਈਜ਼ ਡਿਊਟੀ ਵਧਣ ਦੇ ਨਾਲ ਇਹ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਪਰ ਇਸ ਦੇ ਬਾਵਜੂਦ ਮੁਕਾਬਲਾ ਕਰਨ ਵਾਲਿਆਂ ਨੂੰ ਅੱਗੇ ਵਧਣਾ ਪਵੇਗਾ। ਕਿੰਗਫਿਸ਼ਰ ਦੇ ਮਾਲਕ ਨੇ ਪਿਛਲੇ ਸਾਲ ਇਸ ਦੀ ਵਿਕਰੀ ਦਾ ਵਾਧਾ 2 ਅੰਕਾਂ ਤਕ ਪਹੁੰਚ ਗਿਆ ਸੀ।
2017 'ਚ ਦੋਵੇਂ ਬੀਅਰ ਤੇ ਭਾਰਤ 'ਚ ਬਣੀ ਸ਼ਰਾਬ (ਆਈ. ਐੈੱਮ. ਐੈੱਫ. ਐੈੱਲ.) 'ਚਤਿੰਨ ਫੀਸਦੀ ਦੀ ਗਿਰਾਵਟ ਆ ਗਈ ਸੀ ਹਾਲਾਂਕਿ ਭਾਰਤ 'ਚ ਆਈ. ਐੈੱਮ. ਐੈੱਫ. ਐੈੱਲ. ਮਾਰਕੀਟ ਬੋਰਟ (10 ਫੀਸਦੀ) ਸਭ ਤੋਂ ਵੱਧ ਸੀ ਪਰ ਬੀਅਰ ਦੀ ਵਿਕਰੀ ਨਹੀਂ ਵਧੀ। ਇਸ ਦੇ ਪਿਛੇ ਕਾਰਨ ਦੋ ਸੂਬਿਆਂ 'ਚ ਮੰਗ 'ਚ ਕਮੀ ਹੈ। ਇਕ ਸਾਲ ਪਹਿਲਾਂ ਪੱਛਮੀ ਬੰਗਾਲ ਨੇ ਜਨਵਰੀ 'ਚ ਬੀਅਰ 'ਤੇ ਡਿਊਟੀ 30 ਫੀਸਦੀ ਤੋਂ ਵਧਾ ਕੇ 45 ਫੀਸਦੀ ਕਰ ਦਿੱਤੀ ਤੇ ਬਾਅਦ 'ਚ ਮਾਰਚ 'ਚ ਇਹ ਡਿਊਟੀ ਘਟਾ ਕੇ 42.7 ਫੀਸਦੀ ਕਰ ਦਿੱਤੀ ਜਿਸ ਨਾਲ ਸਪਲਾਈ 'ਚ ਕਮੀ ਆਈ ਇਸ ਦੇ ਨਤੀਜੇ ਵਜੋਂ ਸਪ੍ਰਿਟ ਬੀਅਰ ਦੇ ਸ਼ੌਕੀਨਾਂ ਨੇ ਘਟ ਕੀਮਤ 'ਤੇ ਸਪ੍ਰਿਟ ਪੀਣੀ ਸ਼ੁਰੂ ਕਰ ਦਿੱਤੀ। ਮਹਾਰਾਸ਼ਟਰ 'ਚ ਬੀਅਰ 'ਤੇ ਐਕਸਾਈਜ ਡਿਊਟੀ 17 ਫੀਸਦੀ ਕਰ ਦਿੱਤੀ ਗਈ ਜਦਕਿ ਦਸੰਬਰ 2017 ਦੇ ਮੱਧ 'ਚ ਇਸ ਦੀ ਕੀਮਤ 'ਚ ਫਿਰ ਤੋਂ ਸੋਧ ਕੀਤੀ ਗਈ ਇਸ ਦੇ ਨਤੀਜੇ ਵਜੋਂ ਬੀਅਰ ਦੀ ਕਮੀ ਦੇ ਚੱਲਦਿਆਂ ਮੈਨੂਫੈਕਚਰਜ਼ਰ ਨੇ ਸਪਲਾਈ ਘੱਟ ਕਰ ਦਿੱਤੀ। ਭਾਰਤ 'ਚ ਸ਼ਰਾਬ ਦੀ ਰੈਗੂਲਰ ਮਾਰਕੀਟ ਹੈ ਤੇ ਟੈਕਸ ਵੀ ਬਹੁਤ ਜ਼ਿਆਦਾ ਹੈ। ਜ਼ਿਆਦਾਤਰ ਹਿੱਸਿਆਂ 'ਚ ਸੂਬਾ ਸਰਕਾਰਾਂ ਹੋਲਸੇਲ ਤੇ ਰਿਟੇਲ ਡ੍ਰਿਸਟਰੀਬਿਊਸ਼ਨ ਨੂੰ ਚਲਾਉਂਦਿਆਂ ਹਨ।
ਪਿਛਲੇ ਦੋ ਦਹਾਕਿਆਂ 'ਚ ਪੱਛਮੀ ਬੰਗਾਲ, ਛੱਤੀਸਗੜ੍ਹ ਤੇ ਝਾਰਖੰਡ ਨੇ ਸ਼ਰਾਬ ਦੀ ਵਿਕਰੀ 'ਤੇ ਨੀਤੀ 'ਚ ਤਬਦੀਲੀ ਕੀਤੀ ਹੈ ਇਸਲਈ ਸਰਕਾਰ ਵਲੋਂ ਚਲਾਏ ਜਾ ਰਹੇ ਠੇਕਿਆਂ 'ਤੇ ਸ਼ਰਾਬ ਦੀ ਵਕਿਰੀ ਹੁੰਦੀ ਹੈ। ਇਸੇ ਤਰ੍ਹਾਂ ਦਿੱਲੀ, ਰਾਜਸਥਾਨ, ਕੇਰਲ ਤੇ ਤਾਮਿਲਨਾਡੂ 'ਚ ਵੀ ਹੈ। ਦੁਨੀਆ ਦੇ ਤਿੰਨ ਪ੍ਰਮੁੱਖ ਬ੍ਰੈਵਰੀਜ਼ ਹੈਨੇਕਨ, ਐੈਨਹਿਊਸਰ ਬੁਸ਼ ਤੇ ਕਾਰਲਸਬਰਗ ਦਾ ਭਾਰਤ ਬੀਅਰ ਮਾਰਕੀਟ 'ਤੇ 90 ਫੀਸਦੀ ਹਿੱਸਾ ਹੈ। ਉਨ੍ਹਾਂ ਨੇ ਆਪਣੇ ਪ੍ਰੀਮੀਅਮ ਬ੍ਰਾਂਡ ਦੀ ਵਿਕਰੀ ਵਧਾਉਣੀ ਹੈ।
ਡੀ. ਬੀ. ਐੈੱਸ-ਐੈੱਮ. ਕੇ ਨੇ ਹਾਲ ਹੀ ਦੀ ਰਿਪੋਰਟ 'ਚ ਕਿਹਾ ਹੈ ਕਿ ਬੀਅਰ ਦਾ ਵਾਲਿਊਮ ਟ੍ਰੈਂਡ 5 ਖੇਤਰਾਂ 'ਚ ਕਾਫੀ ਵਧਿਆ ਹੈ ਜੋ ਅੱਧੀ ਮਾਰਕੀਟ 'ਤੇ ਆਪਣਾ ਪ੍ਰਭਾਵ ਰੱਖਦਾ ਹੈ। ਮਹਾਰਾਸ਼ਟਰ 'ਚ ਰੀ-ਸਟਾਕਿੰਗ ਦੇ ਕਾਰਨ ਮਾਰਚ 'ਚ ਖਤਮ ਆਖਰੀ ਤਿਮਾਹੀ 'ਚ ਵਿਕਰੀ 'ਚ ਨਾ-ਮਾਤਰ ਦੀ ਗਿਰਾਵਟ ਆਈ ਹੈ।
ਬੀਅਰ ਦੀ ਖਪਤ ਦੇ ਮਾਮਲੇ 'ਚ ਭਾਰਤ ਦੁਨੀਆ 'ਚ ਦੂਜੇ ਨੰਬਰ 'ਤੇ
ਏ. ਬੀ. ਇਨਬ੍ਰੇਵ, ਸਾਊਥ ਏਸ਼ੀਆ ਜੋ ਕਿ ਬਡਵਾਈਜ਼ਰ, ਕਰੋਨਾ ਤੇ ਹੈਵਰਡਜ਼ ਬੀਅਰ ਵੇਚਦੀ ਹੈ, ਦੇ ਮੁਖੀ ਬੇਨ ਵੇਹਾਰਟ ਨੇ ਕਿਹਾ ਕਿ ਇਸ ਉਦਯੋਗ 'ਚ ਵਾਧੇ ਬਾਰੇ ਅਸੀਂ ਆਸ਼ਾਵਾਦੀ ਹਾਂ। ਹਾਲਾਂਕਿ ਇਸ 'ਚ ਮੌਜੂਦਾ ਸਮੇਂ 'ਚ ਕਈ ਚੁਣੌਤੀਆਂ ਵੀ ਹਨ, ਖਾਸ ਤੌਰ 'ਤੇ ਟੈਕਸਾਂ 'ਚ ਤੇਜ਼ੀ ਨਾਲ ਵਾਧਾ। ਸੂਬਿਆਂ ਨੂੰ ਚਾਹੀਦਾ ਹੈ ਕਿ ਚੁਣੌਤੀਆਂ ਇਸ ਤਰ੍ਹਾਂ ਨਾਲ ਬਣਾਉਣ ਕਿ ਅਲਕੋਹਲ ਕੰਟੈਂਟ ਦੇ ਹਿਸਾਬ ਨਾਲ ਸ਼ਰਾਬ ਬਣੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਭਰ 'ਚ ਬੀਅਰ ਵੇਚਣ ਵਾਲਿਆਂ 'ਚ 10 ਮਾਰਕੀਟਾਂ 'ਚ ਹੈ। ਵਿਸ਼ਵ ਪੱਧਰ 'ਤੇ ਇਹ ਸਭ ਤੋਂ ਵੱਧ ਬੀਅਰ ਖਪਾਉਣ ਵਾਲਿਆ ਦੂਜਾ ਦੇਸ਼ ਹੈ। ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਦੇਸ਼ 'ਚ ਸੱਤ ਪੜਾਵਾਂ 'ਚ ਹੋ ਰਹੀਆਂ ਆਮ ਚੋਣਾਂ ਦੌਰਾਨ ਠੇਕੇ 'ਤੇ ਸ਼ਰਾਬ ਦੀ ਵਿਕਰੀ ਬੰਦ ਹੋਣ ਨਾਲ ਬ੍ਰੇਵਰੀਜ਼ ਦੀ ਸਪਲਾਈ ਚੇਨ 'ਤੇ ਅਸਰ ਪਏਗਾ। ਮੋਤੀ ਲਾਲ ਓਸਵਾਲ ਇਕ ਵਿਸ਼ਲੇਸ਼ਕ ਨੇ ਇਕ ਨੋਟ 'ਚ ਲਿਖਿਆ ਹੈ ਕਿ ਚੋਣ ਸਬੰਧੀ ਰੁਕਾਵਟਾਂ ਨਾਲ ਮਾਲੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਬੀਅਰ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ ਚੋਣਾਂ ਕਾਰਨ ਸ਼ਰਾਬ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ। ਗਰਮੀਆਂ 'ਚ ਚੋਣਾਂ ਹੋ ਰਹੀਆਂ ਹਨ ਤੇ ਇਹ ਵੀ ਮਹੱਤਵਪੂਰਨ ਹੈ ਕਿ ਬੀਅਰ ਦੀ ਵਿਕਰੀ ਗਰਮੀਆਂ 'ਚ ਹੁੰਦੀ ਹੈ ਜਦਕਿ ਸ਼ਰਾਬ 12 ਮਹੀਨੇ ਵਿਕਦੀ ਹੈ।


satpal klair

Content Editor

Related News