ਸਾਲ 2023 : ਅੱਜ ਤੋਂ ਬਦਲ ਜਾਣਗੇ ਕਈ ਨਿਯਮ, ਬੈਂਕ ਲਾਕਰ-ਕ੍ਰੈਡਿਟ ਕਾਰਡ ਸਮੇਤ ਕਈ ਸੈਕਟਰ 'ਚ ਹੋਣਗੇ ਬਦਲਾਅ

01/01/2023 6:37:36 PM

ਨਵੀਂ ਦਿੱਲੀ : ਸਾਲ 2023 ਦੇ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਨਵੇਂ ਸਾਲ 'ਚ ਅਜਿਹੇ ਕਈ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਬਦਲਾਅ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਾਉਣਗੇ। ਨਵੇਂ ਸਾਲ 'ਤੇ ਬੈਂਕਿੰਗ ਅਤੇ ਬੀਮਾ ਸਮੇਤ ਕਈ ਖੇਤਰਾਂ 'ਚ ਮਹੱਤਵਪੂਰਨ ਬਦਲਾਅ ਹੋਣ ਵਾਲੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਇਨ੍ਹਾਂ ਤਬਦੀਲੀਆਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਨਵੇਂ ਸਾਲ 'ਤੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਦੇ ਨਿਯਮ ਵੀ ਬਦਲ ਰਹੇ ਹਨ। NPS ਤੋਂ ਆਨਲਾਈਨ ਪੈਸੇ ਕਢਵਾਉਣ ਦੀ ਸਹੂਲਤ ਵੀ ਬੰਦ ਹੋ ਜਾਵੇਗੀ। ਆਓ ਜਾਣਦੇ ਹਾਂ ਅਗਲੇ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਲਾਗੂ ਹੋ ਰਹੇ ਇਨ੍ਹਾਂ ਬਦਲਾਵਾਂ ਬਾਰੇ...

ਇਹ ਵੀ ਪੜ੍ਹੋ : ਅਡਾਨੀ ਸਮੂਹ ਦੇ ਹੱਥ ਆਇਆ NDTV ਦਾ ਕੰਟਰੋਲ, ਸੰਸਥਾਪਕ ਰਾਏ ਜੋੜੇ ਨੇ ਦਿੱਤਾ ਅਸਤੀਫਾ

ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ

ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ ਹੈ ਅਤੇ ਕੀਮਤ 1769 ਰੁਪਏ ਹੋ ਗਈ ਹੈ।
ਕੋਲਕਾਤਾ 'ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 24 ਰੁਪਏ ਵਧ ਕੇ 1869.5 ਰੁਪਏ ਹੋ ਗਈ ਹੈ।
ਮੁੰਬਈ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ ਹੈ ਅਤੇ ਕੀਮਤ 1721 ਰੁਪਏ ਹੋ ਗਈ ਹੈ।
ਚੇਨਈ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 25.5 ਰੁਪਏ ਦਾ ਵਾਧਾ ਹੋਇਆ ਹੈ ਅਤੇ ਕੀਮਤ 1917 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ :  Year Ender 2022 : ਦੇਸ਼ ਦੇ ਵੱਡੇ ਕਾਰੋਬਾਰੀ ਫ਼ੈਸਲੇ , ਜਿਨ੍ਹਾਂ ਕਾਰਨ ਬਦਲੀ ਦੇਸ਼ ਦੀ ਨੁਹਾਰ

ਮੋਬਾਈਲ ਨਿਯਮਾਂ ਵਿੱਚ ਬਦਲਾਅ

ਅੱਜ ਤੋਂ ਹਰ ਫ਼ੋਨ ਨਿਰਮਾਤਾ ਅਤੇ ਉਸ ਦੀ ਦਰਾਮਦ ਅਤੇ ਨਿਰਯਾਤ ਕੰਪਨੀ ਲਈ ਹਰ ਫ਼ੋਨ ਦੇ ਆਈਐਮਈਆਈ(IMEI) ਨੰਬਰ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੋ ਜਾਵੇਗੀ।

ਛੋਟੀ ਬਚਤ ਸਕੀਮ 'ਤੇ ਵਿਆਜ ਵਧਿਆ

PunjabKesari

ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ

ਮੋਟਰ ਵਹੀਕਲ ਐਕਟ ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ ਅਨੁਸਾਰ, ਸਾਰੇ ਵਾਹਨਾਂ ਲਈ HSRP ਅਤੇ ਰੰਗ-ਕੋਡ ਵਾਲੇ ਸਟਿੱਕਰ ਲਾਜ਼ਮੀ ਹਨ। ਨਿਯਮਾਂ ਅਨੁਸਾਰ ਐਚਐਸਆਰਪੀ ਅਤੇ ਰੰਗ-ਕੋਡ ਵਾਲੇ ਸਟਿੱਕਰਾਂ ਤੋਂ ਬਿਨਾਂ ਫੜੇ ਗਏ ਵਾਹਨ ਨੂੰ 5,000 ਤੋਂ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Year Ender 2022 : ਖਰਬਪਤੀ ਵੀ ਆਏ ਮੰਦੀ ਦੀ ਲਪੇਟ ’ਚ, ਹੋਇਆ ਭਾਰੀ ਨੁਕਸਾਨ

ਵਾਹਨ ਹੋ ਜਾਣਗੇ ਮਹਿੰਗੇ

ਨਵੇਂ ਸਾਲ ਯਾਨੀ 2023 'ਚ ਵਾਹਨਾਂ ਦੀਆਂ ਕੀਮਤਾਂ ਵਧਣਗੀਆਂ। ਜ਼ਿਆਦਾਤਰ ਕਾਰ ਕੰਪਨੀਆਂ ਜਿਵੇਂ ਮਾਰੂਤੀ ਸੁਜ਼ੂਕੀ, ਕੀਆ ਇੰਡੀਆ, ਐਮਜੀ ਮੋਟਰ, ਹੁੰਡਈ ਆਦਿ ਨੇ ਨਵੇਂ ਸਾਲ ਤੋਂ ਆਪਣੇ ਵਾਹਨਾਂ ਦੇ ਰੇਟ ਵਧਾਉਣ ਦੀ ਗੱਲ ਕੀਤੀ ਹੈ। ਅਜਿਹੇ 'ਚ ਨਵੇਂ ਸਾਲ 'ਤੇ ਤੁਹਾਨੂੰ ਕਾਰ ਖਰੀਦਣ 'ਤੇ ਹੋਰ ਜੇਬ ਢਿੱਲੀ ਕਰਨੀ ਪਵੇਗੀ। ਇਸ ਦੇ ਨਾਲ ਜੇਕਰ ਤੁਹਾਡੇ ਵਾਹਨ 'ਤੇ ਅਜੇ ਤੱਕ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗੀ ਹੈ, ਤਾਂ ਇਸ ਨੂੰ ਤੁਰੰਤ ਲਗਾ ਲਓ। ਜੇਕਰ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਸਮਾਂ ਸੀਮਾ ਨਹੀਂ ਵਧਾਈ ਗਈ ਤਾਂ ਤੁਹਾਨੂੰ 5 ਹਜ਼ਾਰ ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।

ਫਰਿੱਜ ਅਤੇ ਸੀਲਿੰਗ ਫ਼ੈਨ ਹੋਣਗੇ ਮਹਿੰਗੇ

ਅੱਜ ਤੋਂ ਬਿਊਰੋ ਆਫ ਐਨਰਜੀ ਐਫੀਸ਼ੈਂਸੀ (ਬੀਈਈ) ਦੇ ਮਾਪਦੰਡ ਬਦਲ ਰਹੇ ਹਨ। ਇਸ ਦਾ ਅਸਰ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਪਵੇਗਾ। ਨਿਯਮ ਲਾਗੂ ਹੋਣ ਤੋਂ ਬਾਅਦ ਫਰਿੱਜ 2 ਤੋਂ 5 ਫੀਸਦੀ ਤੱਕ ਮਹਿੰਗੇ ਹੋ ਜਾਣਗੇ। ਦੇਸ਼ ਵਿੱਚ ਪਹਿਲੀ ਵਾਰ ਲਾਜ਼ਮੀ ਸਟਾਰ ਲੇਬਲਿੰਗ ਮਾਪਦੰਡਾਂ ਦੇ ਤਹਿਤ ਛੱਤ ਵਾਲੇ ਪੱਖੇ ਆਉਣਗੇ, ਜਿਸ ਨਾਲ ਉਨ੍ਹਾਂ ਦੀਆਂ ਕੀਮਤਾਂ 'ਤੇ ਅਸਰ ਪਵੇਗਾ।

120 ਮਾਈਕਰੋਨ ਤੋਂ ਪਤਲੇ ਪਲਾਸਟਿਕ ਦੇ ਬੈਗਾਂ 'ਤੇ ਪਾਬੰਦੀ

ਕੇਂਦਰੀ ਵਾਤਾਵਰਨ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਅੱਜ ਤੋਂ 120 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਕੈਰੀ ਬੈਗ 'ਤੇ ਮੁਕੰਮਲ ਪਾਬੰਦੀ ਹੋਵੇਗੀ। ਫਿਲਹਾਲ, ਇਹ ਪਾਬੰਦੀ 75 ਮਾਈਕਰੋਨ ਤੋਂ ਪਤਲੇ ਪਲਾਸਟਿਕ ਕੈਰੀ ਬੈਗ 'ਤੇ ਲਾਗੂ ਹੈ। ਨੋਟੀਫਿਕੇਸ਼ਨ ਮੁਤਾਬਕ ਮੋਟਾਈ ਵਧਣ ਕਾਰਨ ਪਲਾਸਟਿਕ ਦੇ ਥੈਲਿਆਂ ਦੀ ਮੁੜ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮੁਕੇਸ਼-ਨੀਤਾ ਦੇ ਛੋਟੇ ਪੁੱਤਰ ਅਨੰਤ ਦੀ ਹੋਈ ਮੰਗਣੀ, ਜਾਣੋ ਕੌਣ ਹੈ ਅੰਬਾਨੀ ਪਰਿਵਾਰ ਦੀ ਹੋਣ ਵਾਲੀ ਛੋਟੀ ਨੂੰਹ

ਐਨਸੀਆਰ ਵਿੱਚ ਡੀਜ਼ਲ ਆਟੋ ਦੀ ਕੋਈ ਰਜਿਸਟ੍ਰੇਸ਼ਨ ਨਹੀਂ 

CAQM (ਕਮਿਸ਼ਨ ਫਾਰ ਏਅਰ ਕੁਆਲਿਟੀ ਐਂਡ ਮੈਨੇਜਮੈਂਟ) ਅਨੁਸਾਰ, ਪੂਰੇ ਐਨਸੀਆਰ ਵਿੱਚ ਸਿਰਫ ਸੀਐਨਜੀ ਜਾਂ ਇਲੈਕਟ੍ਰਿਕ ਆਟੋ ਰਜਿਸਟਰਡ ਹੋਣਗੇ। CAQM ਨੇ ਇਹ ਹੁਕਮ ਹਰਿਆਣਾ, ਯੂਪੀ, ਰਾਜਸਥਾਨ ਨੂੰ ਦਿੱਤੇ ਹਨ। ਐਨਸੀਆਰ ਦੇ ਕੁਝ ਸ਼ਹਿਰਾਂ ਵਿੱਚ ਡੀਜ਼ਲ ਆਟੋ ਰਜਿਸਟ੍ਰੇਸ਼ਨ ਪਹਿਲਾਂ ਹੀ ਬੰਦ ਹੈ, ਪਰ ਹੁਣ ਪੂਰੇ ਐਨਸੀਆਰ ਵਿੱਚ ਇਸਨੂੰ ਬੰਦ ਕੀਤਾ ਜਾ ਰਿਹਾ ਹੈ।

ਗੂਗਲ ਕਰੋਮ ਨਹੀਂ ਚੱਲੇਗਾ

ਜੇਕਰ ਤੁਸੀਂ ਲੈਪਟਾਪ ਜਾਂ ਡੈਸਕਟਾਪ 'ਤੇ ਵਿੰਡੋਜ਼ 7 ਅਤੇ 8.1 ਚਲਾਉਂਦੇ ਹੋ, ਤਾਂ ਅੱਜ ਤੋਂ ਯਾਨੀ 1 ਜਨਵਰੀ, 2023 ਤੋਂ ਤੁਸੀਂ ਪੁਰਾਣੀਆਂ ਵਿੰਡੋਜ਼ 'ਤੇ ਕ੍ਰੋਮ ਦੀ ਵਰਤੋਂ ਨਹੀਂ ਕਰ ਸਕੋਗੇ। ਕਿਉਂਕਿ ਗੂਗਲ ਵਿੰਡੋਜ਼ 7 ਅਤੇ 8.1 ਵਰਜਨ ਲਈ ਕ੍ਰੋਮ ਸਪੋਰਟ ਬੰਦ ਕਰ ਰਿਹਾ ਹੈ। ਇਸ ਸਥਿਤੀ ਵਿੱਚ, ਵਿੰਡੋਜ਼ 7 ਅਤੇ 8.1 ਸੰਸਕਰਣਾਂ ਵਾਲੇ ਲੈਪਟਾਪਾਂ 'ਤੇ Chrome ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ।

GST ਨਿਯਮਾਂ ਵਿੱਚ ਬਦਲਾਅ

1 ਜਨਵਰੀ ਤੋਂ ਜੀਐਸਟੀ ਦੇ ਨਿਯਮ ਵੀ ਬਦਲ ਗਏ ਹਨ। 5 ਕਰੋੜ ਤੋਂ ਵੱਧ ਸਾਲਾਨਾ ਟਰਨਓਵਰ ਵਾਲੇ ਕਾਰੋਬਾਰੀਆਂ ਲਈ ਹੁਣ ਈ-ਇਨਵੌਇਸ ਬਣਾਉਣਾ ਜ਼ਰੂਰੀ ਹੋਵੇਗਾ।

ਨਵੇਂ ਬੈਂਕ ਲਾਕਰ ਨਿਯਮ

ਬੈਂਕ ਲਾਕਰ ਵਿਚ ਰੱਖੇ ਸਮਾਨ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਬੈਂਜ ਦੀ ਜ਼ਿੰਮੇਵਾਰੀ ਤੈਅ ਹੋਵੇਗੀ। ਲਾਕਰ ਦੇ  ਸਮਾਨ ਦੀ ਜ਼ਬਤੀ ਤੋਂ ਪਹਿਲਾਂ ਗਾਹਕਾਂ ਨੂੰ ਸੂਚਿਤ ਕਰਨਾ ਹੋਵੇਗਾ। ਆਰਬੀਆਈ ਨੇ ਬੈਂਕ ਲਾਕਰ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ ਅੱਪਡੇਟਿਡ ਲਾਕਰ ਐਗਰੀਮੈਂਟ ਪ੍ਰਦਾਨ ਕਰਨਾ ਸ਼ਾਮਲ ਹੈ।  । ਬੈਂਕਾਂ ਨੂੰ ਆਦੇਸ਼ ਦਿੰਦੇ ਹੋਏ ਆਰਬੀਆਈ ਨੇ ਕਿਹਾ ਹੈ ਕਿ 1 ਜਨਵਰੀ ਤੋਂ ਸਾਰੇ ਲਾਕਰ ਧਾਰਕਾਂ ਨੂੰ ਇਕ ਐਗਰੀਮੈਂਟ ਜਾਰੀ ਕੀਤਾ ਜਾਵੇਗਾ ਅਤੇ ਜਿਸ 'ਤੇ ਗਾਹਕਾਂ ਨੂੰ ਦਸਤਖਤ ਕਰਨੇ ਹੋਣਗੇ। ਆਰਬੀਆਈ ਦੇ ਨਵੇਂ ਨਿਯਮਾਂ ਦੇ ਮੁਤਾਬਕ ਬੈਂਕ ਤੈਅ ਕਰਨਗੇ ਕਿ ਉਨ੍ਹਾਂ ਦੇ ਲਾਕਰ ਐਗਰੀਮੈਂਟ ਵਿੱਚ ਕੋਈ ਅਨੁਚਿਤ ਸ਼ਰਤ ਅਤੇ ਨਿਯਮ ਤਾਂ ਨਹੀਂ ਹਨ।

ਇਹ ਵੀ ਪੜ੍ਹੋ : ਨਵੇਂ ਸਾਲ 2023 'ਚ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ! ਤੁਹਾਡੀ ਜੇਬ ਨੂੰ ਕਰਨਗੇ ਪ੍ਰਭਾਵਿਤ

ਕ੍ਰੈਡਿਟ ਕਾਰਡ ਦੇ ਨਿਯਮ

1 ਜਨਵਰੀ 2023 ਤੋਂ ਕਈ ਬੈਂਕਾਂ 'ਚ ਰਿਵਾਰਡ ਪੁਆਇੰਟਸ ਨਾਲ ਜੁੜੇ ਨਿਯਮ ਵੀ ਬਦਲਣ ਜਾ ਰਹੇ ਹਨ। HDFC ਬੈਂਕ ਰਿਵਾਰਡ ਪੁਆਇੰਟਸ ਅਤੇ ਫੀਸਾਂ ਵਿੱਚ ਵੀ ਬਦਲਾਅ ਕਰਨ ਜਾ ਰਿਹਾ ਹੈ। ਇਹ ਬਦਲਾਅ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ SBI ਨੇ ਕੁਝ ਕਾਰਡਾਂ ਦੇ ਨਿਯਮਾਂ ਨੂੰ ਬਦਲਣ ਦਾ ਵੀ ਫੈਸਲਾ ਕੀਤਾ ਹੈ।

ਇਲੈਕਟ੍ਰਾਨਿਕ ਬਿੱਲ ਦੇਣਾ ਲਾਜ਼ਮੀ

ਇੱਥੇ 1 ਜਨਵਰੀ, 2023 ਤੋਂ, 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲਿਆਂ ਲਈ ਈ-ਚਾਲਾਨ ਯਾਨੀ ਇਲੈਕਟ੍ਰਾਨਿਕ ਬਿੱਲ ਦੇਣਾ ਲਾਜ਼ਮੀ ਹੋ ਜਾਵੇਗਾ। ਪਹਿਲਾਂ ਇਹ ਸੀਮਾ 20 ਕਰੋੜ ਰੁਪਏ ਸੀ। ਅਜਿਹੇ 'ਚ ਜੇਕਰ ਤੁਸੀਂ ਕਾਰੋਬਾਰੀ ਹੋ ਤਾਂ ਤੁਹਾਡੇ ਲਈ ਈ-ਬਿੱਲ ਦੇ ਨਿਯਮ ਬਦਲ ਰਹੇ ਹਨ। 1 ਜਨਵਰੀ ਤੋਂ ਵਪਾਰੀਆਂ ਨੂੰ ਪੋਰਟਲ ਰਾਹੀਂ ਹੀ ਬਿੱਲ ਜਾਰੀ ਕਰਨੇ ਪੈਣਗੇ। ਜਿੱਥੇ ਸਿਸਟਮ ਵਿੱਚ ਪਾਰਦਰਸ਼ਤਾ ਆਵੇਗੀ ਉੱਥੇ ਹੀ ਜਾਅਲੀ ਬਿੱਲ ਬਣਾ ਕੇ ਇਨਪੁਟ ਟੈਕਸ ਕ੍ਰੈਡਿਟ ਲੈਣ 'ਤੇ ਰੋਕ ਲੱਗ ਸਕੇਗੀ।

ਇਹ ਵੀ ਪੜ੍ਹੋ : ਕ੍ਰਿਪਟੋ ਨਿਵੇਸ਼ਕਾਂ ਲਈ ਬੁਰਾ ਸੁਪਨਾ ਸਾਬਤ ਹੋਇਆ ਸਾਲ 2022, ਬਿਟਕੁਆਇਨ 61 ਫ਼ੀਸਦੀ ਟੁੱਟਿਆ

ਬੀਮਾ ਪ੍ਰੀਮੀਅਮ

ਸਾਲ 2023 ਤੋਂ ਬੀਮਾ ਪ੍ਰੀਮੀਅਮ ਮਹਿੰਗਾ ਹੋ ਸਕਦਾ ਹੈ। IRDAI ਵਾਹਨਾਂ ਦੀ ਵਰਤੋਂ ਅਤੇ ਰੱਖ-ਰਖਾਅ ਦੇ ਆਧਾਰ 'ਤੇ ਬੀਮਾ ਪ੍ਰੀਮੀਅਮ ਲਈ ਨਵੇਂ ਨਿਯਮਾਂ 'ਤੇ ਵਿਚਾਰ ਕਰ ਰਿਹਾ ਹੈ। ਨਵੇਂ ਸਾਲ ਤੋਂ ਲੋਕਾਂ ਨੂੰ ਮਹਿੰਗੇ ਬੀਮਾ ਪ੍ਰੀਮੀਅਮਾਂ ਦਾ ਝਟਕਾ ਲੱਗਣ ਦੀ ਸੰਭਾਵਨਾ ਹੈ।

ਬੀਮਾ ਪਾਲਿਸੀਆਂ ਲਈ KYC ਲਾਜ਼ਮੀ

IRDAI ਦੇ ਅਨੁਸਾਰ, ਸਾਰੇ ਬੀਮਾ ਪਾਲਿਸੀ ਧਾਰਕਾਂ ਨੂੰ ਨਵੀਂ ਪਾਲਿਸੀ ਲਈ ਸਾਈਨ ਅੱਪ ਕਰਨ ਤੋਂ ਪਹਿਲਾਂ KYC (ਆਪਣੇ ਗਾਹਕ ਨੂੰ ਜਾਣੋ) ਦੇ ਵੇਰਵੇ ਜਮ੍ਹਾਂ ਕਰਾਉਣੇ ਹੋਣਗੇ। ਬੀਮਾਕਰਤਾ ਨੇ ਕਿਹਾ ਹੈ ਕਿ ਉਹ ਜੀਵਨ, ਸਿਹਤ, ਮੋਟਰ, ਘਰ ਅਤੇ ਯਾਤਰਾ ਬੀਮਾ ਪਾਲਿਸੀਆਂ ਸਮੇਤ ਪਾਲਿਸੀਆਂ ਵੇਚਣ ਤੋਂ ਪਹਿਲਾਂ ਪਾਲਿਸੀਧਾਰਕਾਂ ਦੇ ਕੇਵਾਈਸੀ ਦਸਤਾਵੇਜ਼ਾਂ ਦੀ ਨੇੜਿਓਂ ਨਿਗਰਾਨੀ ਕਰੇਗਾ।

CNG-PNG ਦੀ ਕੀਮਤ 'ਚ ਬਦਲਾਅ

CNG ਅਤੇ PNG ਦੀਆਂ ਕੀਮਤਾਂ ਜ਼ਿਆਦਾਤਰ ਮਹੀਨੇ ਦੀ ਪਹਿਲੀ ਤਾਰੀਖ ਜਾਂ ਪਹਿਲੇ ਹਫ਼ਤੇ ਬਦਲਦੀਆਂ ਹਨ। ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਨਵੰਬਰ 2022 ਦੀ ਸ਼ੁਰੂਆਤ ਵਿੱਚ ਘਟਾਈਆਂ ਗਈਆਂ ਸਨ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੈਟਰੋਲੀਅਮ ਕੰਪਨੀਆਂ ਦਿੱਲੀ ਅਤੇ ਮੁੰਬਈ 'ਚ ਮਹੀਨੇ ਦੇ ਪਹਿਲੇ ਹਫਤੇ ਗੈਸ ਦੀਆਂ ਕੀਮਤਾਂ 'ਚ ਬਦਲਾਅ ਕਰਦੀਆਂ ਹਨ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ-ਐਨਸੀਆਰ ਅਤੇ ਮੁੰਬਈ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਦਰਾਂ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : EPFO: ਨਵੇਂ ਸਾਲ ਤੋਂ ਪਹਿਲਾਂ ਪੈਨਸ਼ਨਰਾਂ ਨੂੰ ਤੋਹਫ਼ਾ, ਇਨ੍ਹਾਂ ਲੋਕਾਂ ਨੂੰ ਮਿਲੇਗੀ ਵਧੀ ਹੋਈ ਪੈਨਸ਼ਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News