ਸ਼ਿਓਮੀ ਨੇ ਫੇਸਟਿਵ ਸੇਲ ਦੌਰਾਨ 2 ਦਿਨ ''ਚ ਵੇਚੇ 1 ਮਿਲੀਅਨ ਤੋਂ ਜ਼ਿਆਦਾ ਸਮਾਰਟਫੋਨਸ
Monday, Sep 25, 2017 - 08:41 PM (IST)
ਜਲੰਧਰ—ਫੇਸਟਿਵ ਸੀਜ਼ਨ ਸੇਲ 'ਚ ਅਮੇਜ਼ਨ ਅਤੇ ਫਲਿੱਪਕਾਟ ਦੋਵਾਂ 'ਤੇ ਹੀ ਸ਼ਿਓਮੀ ਨੇ ਆਪਣੇ ਸਾਰੇ Popular ਸਮਾਰਟਫੋਨਸ ਨੂੰ ਡਿਸਕਾਊਂਟ ਨਾਲ ਵੇਚਿਆ। ਕੰਪਨੀ ਦਾ ਦਾਅਵਾ ਹੈ ਕਿ ਉਸ ਨੇ ਸਿਰਫ 48 ਘੰਟਿਆਂ ਦੇ ਅੰਦਰ 1 ਮਿਲੀਅਨ ਤੋਂ ਜ਼ਿਆਦਾ ਸਮਾਰਟਫੋਨਸ ਵੇਚ ਦਿੱਤੇ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਫਲਿੱਪਕਾਰਟ ਬਿੱਗ ਬਿਲੀਅਨ ਡੇਅ ਅਤੇ ਅਮੇਜ਼ਨ ਗ੍ਰੇਟ ਇੰਡੀਅਨ ਫੇਸਟਿਵਲ ਸੇਲ ਦੀ ਮੋਬਾਈਲ ਕੈਟੇਗਰੀ 'ਚ ਪਹਿਲੇ 48 ਘੰਟਿਆਂ 'ਚ ਸ਼ਿਓਮੀ ਨੰਬਰ 1 ਬ੍ਰੈਂਡ ਬਣ ਕੇ ਸਾਹਮਣੇ ਆਇਆ ਹੈ। ਅਮੇਜ਼ਨ ਦੀ ਟਾਪ 9 ਸੈਲਿੰਗ ਸਮਾਰਟਫੋਨਸ ਦੀ ਲਿਸਟ 'ਚ 8 ਫੋਨ ਸ਼ਿਓਮੀ ਦੇ ਪ੍ਰੋਡਕਟ ਸਨ। ਇਸ 'ਚ ਰੈੱਡਮੀ ਨੋਟ 5 ਟਾਪ ਸੈਲਿੰਗ ਸਮਾਰਟਫੋਨ ਰਿਹਾ। ਅਮੇਜ਼ਨ ਦੇ ਸ਼ਾਪਿੰਗ ਫੇਸਟਿਵਲ 'ਚ ਆਪਣੀ-ਆਪਣੀ ਕੈਟੇਗਰੀ ਰੈੱਡਮੀ 4, ਮੀ ਏਅਰ, ਪਿਊਰੀਫਾਇਰ 2, 10,000 ਐੱਮ.ਏ.ਐੱਚ. ਪਾਵਰਬੈਂਕ 2 ਅਤੇ ਮੀ ਬੈਂ੍ਰਡ ਨੰਬਰ 1 ਪ੍ਰੋਡਕਟਸ ਰਹੇ।
ਸੇਲ ਦੀ ਦੋੜ 'ਚ ਕਿਸ ਦੀ ਹੋਈ ਜਿੱਤ
ਇੰਡਸਟਰੀ ਵਿਸ਼ਲੇਸ਼ਕ ਮੁਤਾਬਕ ਟ੍ਰੈਂਡ ਦੀ ਮੰਨਿਏ ਤਾਂ ਈ-ਕਾਮਰਸ ਦੀ ਇਸ ਦੌੜ 'ਚ ਫਲਿੱਪਕਾਰਟ ਪਹਿਲੇ, ਅਮੇਜ਼ਨ ਦੂਜੇ ਅਤੇ ਪੇਅ.ਟੀ.ਐੱਮ. ਮਾਲ ਤੀਜੇ ਸਥਾਨ 'ਤੇ ਰਿਹਾ। ਫਲਿੱਪਕਾਰਟ ਨੇ ਪਿਛਲੇ ਸਾਲ 'ਚ 3000 ਕਰੋੜ ਦੀ ਸੇਲ ਕੀਤੀ ਸੀ। ਉੱਥੇ, ਇਸ ਸਾਲ ਕੰਪਨੀ ਲਗਭਗ 6000 ਤੋਂ 6500 ਕਰੋੜ ਰੁਪਏ ਦੇ ਅੰਕੜੇ ਤਕ ਪੁੱਜ ਗਈ ਹੈ।
ਅਮੇਜ਼ਨ ਇੰਡੀਆ ਨੇ ਪਿਛਲੇ ਸਾਲ 15 ਮਿਲੀਅਨ ਯੂਨੀਟਸ ਸੇਲ ਕਰਨ ਦੀ ਗੱਲ ਕੀਤੀ ਸੀ ਅਤੇ ਫਲਿੱਪਕਾਰਟ ਨੇ 15.5 ਮਿਲੀਅਨ ਯੂਨੀਟਸ ਵੇਚਣ ਦਾ ਦਾਅਵਾ ਕੀਤਾ ਸੀ। ਪੇਅ.ਟੀ.ਐੱਮ. ਮਾਲ ਦੀ ਇਹ ਪਹਿਲੀ ਫੇਸਟਿਵ ਸੀਜ਼ਨ ਸੇਲ ਸੀ। ਵੱਡੇ ਕੈਸ਼ਬੈਕ ਅਤੇ ਡਿਸਕਾਊਂਟ ਨਾਲ ਕੰਪਨੀ ਨੇ ਤੀਸਰਾ ਸਥਾਨ ਹਾਸਲ ਕਰ ਲਿਆ ਹੈ।
ਅਮੇਜ਼ਨ ਦੇ ਤਿਵਾਰੀ ਨੇ ਕਿਹਾ ਕਿ ਉਨ੍ਹਾਂ ਦੇ ਨਵੇਂ ਯੂਜ਼ਰਸ ਚੋਂ 85 ਫੀਸਦੀ ਖਰੀਦਾਰ ਖਾਸਤੌਰ 'ਤੇ ਛੋਟੇ ਸ਼ਹਿਰਾਂ ਚੋਂ ਸੀ। ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 70 ਫੀਸਦੀ ਸੀ। ਸ਼ਾਰਕਲੀਊਜ਼ ਦੀ ਸਹਿ-ਸੰਸਥਾਪਕ ਰਾਧਿਕਾ ਅਗ੍ਰਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਰੇਵਿਨਿਊ ਇਸ ਦਿਵਾਲੀ ਤੀਨ ਗੁਣਾ ਵਧ ਗਿਆ ਹੈ। ਪੇਅ.ਟੀ.ਐੱਮ. ਦਾ ਦਾਅਵਾ ਹੈ ਕਿ ਚਾਰ ਦਿਨ ਦੀ ਸੇਲ ਦੌਰਾਨ 25 ਤੋਂ 30 ਗੁਣਾ ਨਵੇਂ ਯੂਜ਼ਰਸ ਅਤੇ ਸਮਾਰਟਫੋਨ ਸੇਲ 'ਚ 12 ਗੁਣਾ ਲੈਪਟਾਪ ਅਤੇ ਕੈਮਰੇ 'ਚ 8 ਗੁਣਾ ' ਵਾਧਾ ਦੇਖਿਆ ਗਿਆ ਹੈ।
