Xiaomi ਨੇ ਆਪਣੇ ਛਾਂਟੀ ਦੇ ਪਲਾਨ ''ਚ ਕੀਤਾ ਬਦਲਾਅ, ਹੁਣ 10 ਫੀਸਦੀ ਕਰਮਚਾਰੀਆਂ ਦੀ ਜਾਵੇਗੀ ਨੌਕਰੀ

Wednesday, Dec 21, 2022 - 02:12 PM (IST)

ਬਿਜ਼ਨੈੱਸ ਡੈਸਕ- ਗਲੋਬਲ ਟੈਕਨਾਲੋਜੀ ਬ੍ਰਾਂਡ ਸ਼ਾਓਮੀ ਨੇ ਆਪਣੇ ਕਰਮਚਾਰੀਆਂ ਦੇ ਲਈ ਛਾਂਟੀ ਦੇ ਪ੍ਰੋਗਰਾਮ 'ਚ ਕੁਝ ਬਦਲਾਅ ਕੀਤੇ ਹਨ। ਸ਼ਾਓਮੀ ਨੇ ਕਿਹਾ ਕਿ ਕੰਪਨੀ ਸੰਗਠਨਾਤਮਕ ਪੁਨਰਗਠਨ ਅਤੇ ਕਰਮਚਾਰੀਆਂ ਦੇ ਅਨੁਕੂਲਨ ਨੂੰ ਲਾਗੂ ਕਰ ਰਹੀ ਹੈ ਜੋ ਇਸ ਦੇ ਕੁੱਲ ਕਰਮਚਾਰੀਆਂ ਦੇ 10 ਫੀਸਦੀ ਤੋਂ ਘੱਟ ਨੂੰ ਪ੍ਰਭਾਵਿਤ ਕਰੇਗਾ। ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਚੀਨ 'ਚ ਕੋਵਿਡ ਲਾਕਡਾਊਨ ਅਤੇ ਖਰਾਬ ਗਲੋਬਲ ਆਰਥਿਕ ਸਥਿਤੀਆਂ ਦੇ ਵਿਚਕਾਰ ਸ਼ਾਓਮੀ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ 15 ਫੀਸਦੀ ਦੀ ਕਟੌਤੀ ਕਰ ਸਕਦਾ ਹੈ।
ਕੰਪਨੀ ਦੇ ਬੁਲਾਰੇ ਨੇ ਦਿੱਤੀ ਇਹ ਜਾਣਕਾਰੀ
ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ, "ਸ਼ਾਓਮੀ ਨੇ ਹਾਲ ਹੀ 'ਚ ਨਿਯਮਤ ਕਰਮਚਾਰੀ ਅਨੁਕੂਲਨ ਅਤੇ ਸੰਗਠਨਾਤਮਕ ਸੁਚਾਰੂਕਰਨ ਨੂੰ ਲਾਗੂ ਕੀਤਾ ਹੈ, ਜਿਸ 'ਚ ਪ੍ਰਭਾਵਿਤ ਪੱਖ ਕੁੱਲ ਕਰਮਚਾਰੀਆਂ ਦੇ 10 ਫੀਸਦੀ ਤੋਂ ਘੱਟ ਹੈ। ਬੁਲਾਰੇ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ "ਸਥਾਨਕ ਨਿਯਮਾਂ ਦੇ ਪਾਲਣਾ 'ਚ ਮੁਆਵਜ਼ਾ ਦਿੱਤਾ ਗਿਆ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਪਹਿਲਾਂ ਦੱਸਿਆ ਸੀ ਕਿ ਸ਼ਾਓਮੀ ਕਈ ਵਿਭਾਗਾਂ 'ਚ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ ਕਿਉਂਕਿ ਇਸ ਦਾ ਮੁੱਖ ਉਦੇਸ਼ ਗਲੋਬਲ ਮੈਕਰੋ-ਆਰਥਿਕ ਸਥਿਤੀਆਂ ਅਤੇ ਸਥਾਨਕ ਕੋਵਿਡ-19 ਲਾਕਡਾਊਨ ਦੇ ਵਿਚਕਾਰ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ 15 ਫੀਸਦੀ ਦੀ ਕਮੀ ਕਰਨਾ ਹੈ। ਰਿਪੋਰਟ 'ਚ ਪ੍ਰਭਾਵਿਤ ਸ਼ਾਓਮੀ ਕਰਮਚਾਰੀਆਂ ਅਤੇ ਸਥਾਨਕ ਚੀਨੀ ਮੀਡੀਆ ਰਿਪੋਰਟਾਂ ਦੁਆਰਾ ਕਈ ਸੋਸ਼ਲ ਮੀਡੀਆ ਪੋਸਟਾਂ ਦਾ ਹਵਾਲਾ ਦਿੱਤਾ ਗਿਆ ਹੈ।
ਕਿਉਂ ਅਪਣਾਇਆ ਸ਼ਾਓਮੀ ਨੇ ਛਾਂਟੀ ਦਾ ਰਸਤਾ 
ਚੀਨ 'ਚ 32,000 ਤੋਂ ਜ਼ਿਆਦਾ, ਸਾਓਮੀ ਦੇ ਕੋਲ 30 ਸਤੰਬਰ ਤੱਕ 35,314 ਕਰਮਚਾਰੀ ਸਨ। ਛਾਂਟੀ ਦੀਆਂ ਖ਼ਬਰਾਂ ਇਸ ਲਈ ਆਈਆਂ ਹਨ ਕਿਉਂਕਿ ਸ਼ਾਓਮੀ ਦਾ ਵਿੱਤੀ ਪ੍ਰਦਰਸ਼ਨ 2022 'ਚ ਦਬਾਅ 'ਚ ਰਿਹਾ ਹੈ। ਚੀਨ 'ਚ ਕੋਵਿਡ-19 ਲਾਕਡਾਊਨ ਅਤੇ ਹੌਲੀ ਖਪਤਕਾਰਾਂ ਦੇ ਖਰਚ ਕਾਰਨ ਕਮਜ਼ੋਰ ਵਿਕਰੀ ਦੇ ਵਿਚਾਲੇ ਬੀਜਿੰਗ ਸਥਿਤ ਟੈੱਕ ਦਿੱਗਜ ਨੇ ਇਸ ਸਾਲ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਭਾਰਤ ਨੇ ਇਸ ਸਾਲ ਤੀਜੀ ਤਿਮਾਹੀ 'ਚ 44.6 ਮਿਲੀਅਨ ਸਮਾਰਟਫੋਨ ਸ਼ਿਪਮੈਂਟ ਦੇਖੇ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News