ਉਮੀਦ ਤੋਂ ਵੀ ਬੁਰੇ ਹਨ GDP ਦੇ ਅੰਕੜੇ : RBI ਗਵਰਨਰ ਸ਼ਕਤੀਕਾਂਤ

09/17/2019 11:08:17 AM

ਨਵੀਂ ਦਿੱਲੀ  — ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਹਾਲ ’ਚ ਆਏ ਆਰਥਕ ਵਿਕਾਸ ਦੇ ਅੰਕੜੇ ਉਮੀਦ ਤੋਂ ਕਮਜ਼ੋਰ ਹਨ। ਉਨ੍ਹਾਂ ਦੱਸਿਆ ਹੈ ਕਿ 5 ਫ਼ੀਸਦੀ ਕੁੱਲ ਘਰੇਲੂ ਉਤਪਾਦਨ (ਜੀ. ਡੀ. ਪੀ.) ਵਾਧਾ ਦਰ ਉਨ੍ਹਾਂ ਲਈ ਉਮੀਦ ਤੋਂ ਵੀ ਬੁਰੇ ਸਨ। ਦੇਸ਼ ਦੇ ਆਰਥਕ ਵਾਧੇ ਨੂੰ ਵਧਾਉਣ ਲਈ ਸਰਕਾਰ ਨੇ ਕਈ ਫੈਸਲੇ ਲਏ ਹਨ। ਫਾਰੇਨ ਡਾਇਰੈਕਟ ਇਨਵੈਸਟਮੈਂਟ (ਐੱਫ. ਡੀ. ਆਈ.) ਇਨਫਲੋਅ ਪਿਛਲੇ ਸਾਲ ਨਾਲੋਂ ਬਿਹਤਰ ਹੈ। ਆਰ. ਬੀ. ਆਈ. ਗਵਰਨਰ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਤੇਜ਼ੀ ਤੋਂ ਚਿੰਤਾ ਨਹੀਂ ਹੈ। ਦਾਲ, ਸਬਜ਼ੀ ਦੀਆਂ ਕੀਮਤਾਂ ਵੀ ਅਜੇ ਅੰਦਾਜ਼ੇ ਦੇ ਮੁਤਾਬਕ ਹੀ ਹਨ। ਕੁਝ ਚੀਜ਼ਾਂ ਦੀਆਂ ਕੀਮਤਾਂ ’ਚ ਤੇਜ਼ੀ ਪੇਂਡੂ ਕਮਾਈ ਲਈ ਚੰਗੀ ਹੈ। ਆਂਡੇ ਅਤੇ ਦੁੱਧ ਦੀਆਂ ਕੀਮਤਾਂ ’ਚ ਤੇਜ਼ੀ ਸਿਰਫ ਸ਼ਹਿਰਾਂ ’ਚ ਅਸਰ ਪਾਉਂਦੀ ਹੈ।

ਵਿੱਤੀ ਸਾਲ 2020 ’ਚ 6.9 ਫੀਸਦੀ ਜੀ. ਡੀ. ਪੀ. ਟੀਚੇ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਆਰ. ਬੀ. ਆਈ. ਗਵਰਨਰ ਦਾ ਕਹਿਣਾ ਹੈ ਕਿ ਜੀ. ਡੀ. ਪੀ. ਦੇ ਅੰਕੜੇ ਉਮੀਦ ਤੋਂ ਵੀ ਖ਼ਰਾਬ ਰਹੇ ਹਨ। 5 ਫੀਸਦੀ ਜੀ. ਡੀ. ਪੀ. ਆਉਣਾ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਹੈ। ਐੱਮ. ਪੀ. ਸੀ. ਨੇ ਇਕਾਨਮੀ ’ਚ ਸਲੋਅਡਾਊਨ ਨੂੰ ਮੰਨ ਲਿਆ ਹੈ। ਵਾਧੇ ’ਚ ਤੇਜ਼ੀ ਲਿਆਉਣਾ ਆਰ. ਬੀ. ਆਈ. ਦੀ ਸਭ ਤੋਂ ਵੱਡੀ ਪਹਿਲ ਹੈ ਪਰ ਅਜੇ ਕੋਈ ਵੀ ਡਾਟਾ ਦੱਸਣਾ ਵਿਹਾਰਕ ਨਹੀਂ ਹੈ।

ਮਾਨੀਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਲਈ ਵਾਧਾ ਹੁਣ ਸਭ ਤੋਂ ਵੱਡੀ ਪਹਿਲ ਹੈ ਪਰ ਮੈਨੂਫੈਕਚਰਿੰਗ ’ਚ ਗਿਰਾਵਟ ਅੰਦਾਜ਼ਾ ਬਹੁਤ ਜ਼ਿਆਦਾ ਹੈ। ਜੀ. ਡੀ. ਪੀ. ਦੇ ਅੰਦਾਜ਼ੇ ਦੇ ਤਰੀਕਿਆਂ ਨੂੰ ਵੀ ਸੁਧਾਰਿਆ ਜਾ ਰਿਹਾ ਹੈ।

ਵਿਆਜ ਦਰਾਂ ’ਚ ਹੋਰ ਕਟੌਤੀ ’ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ

ਵਿਆਜ ਦਰਾਂ ’ਚ ਕਟੌਤੀ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅਜੇ ਦਰਾਂ ’ਚ ਕਟੌਤੀ ’ਤੇ ਕੁਝ ਵੀ ਨਹੀਂ ਕਹਿ ਸਕਦਾ। ਵਾਧਾ ਵਧਾਉਣ ’ਚ ਸਾਰੇ ਆਪਣੀ ਭੂਮਿਕਾ ਨਿਭਾਉਣ। ਮਾਨੀਟਰੀ ਪਾਲਿਸੀ ਇਕੱਲਿਆਂ ਸਭ ਕੁਝ ਨਹੀਂ ਕਰ ਸਕਦੀ। ਅੰਕੜੇ ਆਉਣ ਤੋਂ ਬਾਅਦ ਹੀ ਦਰਾਂ ’ਚ ਕਟੌਤੀ ’ਤੇ ਕੁੱਝ ਕਹਿਣਾ ਸੰਭਵ ਹੋਵੇਗਾ। ਅਜੇ ਦਰਾਂ ’ਚ ਕਟੌਤੀ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਸਾਊਦੀ ਅਰਾਮਕੋ ’ਤੇ ਡਰੋਨ ਹਮਲੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਰਾਮਕੋ ’ਤੇ ਹਮਲੇ ਦਾ ਅਸਰ ਸਮਝਣ ’ਚ ਅਜੇ ਸਮਾਂ ਲੱਗੇਗਾ। ਸਾਊਦੀ ਤੇਲ ਫੀਲਡ ’ਤੇ ਹਮਲੇ ਨਾਲ ਪੂਰੀ ਦੁਨੀਆ ’ਤੇ ਅਸਰ ਹੋਵੇਗਾ। ਅਰਾਮਕੋ ਦਾ ਮਾਮਲਾ ਜੇਕਰ ਲੰਮੇ ਸਮੇਂ ਤੱਕ ਹੁੰਦਾ ਹੈ ਤਾਂ ਇਸ ਦਾ ਅਸਰ ਸਾਡੇ ਵਿੱਤੀ ਘਾਟੇ ’ਤੇ ਕੁਝ ਹੱਦ ਤੱਕ ਵਧੇਗਾ। ਅਰਾਮਕੋ ’ਤੇ ਇਸ ਹਮਲੇ ਤੋਂ ਬਾਅਦ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੇ ਭਾਅ ਤੋਂ ਲੈ ਕੇ ਕਰੰਸੀ ਤੱਕ ’ਤੇ ਵੀ ਅਸਰ ਪਵੇਗਾ।


Related News