ਇੰਡੀਅਨ ਟਰੈਵਲਰਜ਼ ਲਈ ਦੁਨੀਆ ਵਿਛਾ ਰਹੀ ਵੀਜ਼ੇ ਦਾ ਰੈੱਡ ਕਾਰਪੈਟ

Friday, Jun 22, 2018 - 01:05 PM (IST)

ਨਵੀਂ ਦਿੱਲੀ— ਭਾਰਤੀ ਸੈਲਾਨੀਆਂ ਲਈ ਕਈ ਦੇਸ਼ਾਂ ਨੇ ਬੀਤੇ 10 ਮਹੀਨਿਆਂ 'ਚ ਆਪਣੇ ਵੀਜ਼ਾ ਅਤੇ ਐਂਟਰੀ ਪ੍ਰੋਸੀਜ਼ਰ ਨੂੰ ਸਰਲ ਬਣਾਇਆ ਹੈ। ਯਾਨੀ ਕਿ ਉਨ੍ਹਾਂ ਲਈ ਰੈੱਡ ਕਾਰਪੈਟ ਵਿਛਾਇਆ ਹੈ। ਇਨ੍ਹਾਂ ਦੇਸ਼ਾਂ ਦੀ ਸੂਚੀ 'ਚ ਜੁੜਨ ਵਾਲਾ ਨਵਾਂ ਨਾਂ ਸੰਯੁਕਤ ਅਰਬ ਅਮੀਰਾਤ ਯਾਨੀ ਯੂ. ਏ. ਈ. ਦਾ ਹੈ। ਇੰਡੀਅਨ ਟੂਰਿਸਟਸ ਦੀ ਗਿਣਤੀ 'ਚ ਹੋ ਰਹੇ ਵਾਧੇ ਨਾਲ ਇਨ੍ਹਾਂ ਦੇਸ਼ਾਂ ਨੂੰ ਹੋਣ ਵਾਲੀ ਕਮਾਈ 'ਚ ਚੋਖਾ ਵਾਧਾ ਹੋਇਆ ਹੈ। ਯੂ. ਏ. ਈ. ਹੁਣ 48 ਘੰਟੇ ਦੇ ਫ੍ਰੀ ਟਰਾਂਜ਼ਿਟ ਵੀਜ਼ੇ ਦੇ ਰਿਹਾ ਹੈ। 50 ਦਿਰਹਮ (ਲਗਭਗ 1000 ਰੁਪਏ) ਦੇਣ 'ਤੇ ਇਨ ਪੀਰੀਅਡ ਨੂੰ 96 ਘੰਟੇ ਵਧਾਇਆ ਵੀ ਜਾ ਸਕੇਗਾ।
ਪਿਛਲੇ ਸਾਲ ਦੁਬਈ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਸਾਊਦੀ ਅਰਬ ਦੇ ਮੁਕਾਬਲੇ ਕਾਫੀ ਜ਼ਿਆਦਾ ਸੀ। ਜਾਪਾਨ, ਮਿਡਲ ਈਸਟ ਤੇ ਸੈਂਟਰਲ ਯੂਰਪ ਦੇ ਦੇਸ਼ਾਂ 'ਚ ਵੀ ਇੰਡੀਅਨ ਟੂਰਿਸਟਜ਼ ਦੀ ਖੂਬ ਆਉ-ਭਗਤ ਹੋ ਰਹੀ ਹੈ। ਇਸਰਾਈਲ ਨੇ ਮਈ 'ਚ ਇੰਡੀਅਨ ਟੂਰਿਸਟਜ਼ ਲਈ ਵੀਜ਼ਾ ਫੀਸ ਨੂੰ 1700 ਤੋਂ ਘਟਾ ਕੇ 1100 ਰੁਪਏ ਕਰਨ ਦਾ ਐਲਾਨ ਕੀਤਾ ਸੀ। ਉਸ ਨੇ ਇਸ ਮਹੀਨੇ ਐਕਸਪ੍ਰੈੱਸ ਵੀਜ਼ਾ ਸਕੀਮ ਦਾ ਵੀ ਐਲਾਨ ਕੀਤਾ ਸੀ ਜੋ ਸਿਰਫ 2 ਕੰਮਕਾਜੀ ਦਿਨਾਂ 'ਚ ਮਿਲ ਜਾਵੇਗਾ। ਜਾਪਾਨ ਨੇ ਇੰਡੀਅਨ ਟਰੈਵਲਰਜ਼ ਦੇ ਸ਼ਾਰਟ ਟਰਮ ਸਟੇਅ ਲਈ ਮਲਟੀਪਲ ਐਂਟਰੀ ਵੀਜ਼ਾ ਨਾਰਮਜ਼ ਨੂੰ ਇਸ ਸਾਲ 1 ਜਨਵਰੀ ਤੋਂ ਸਰਲ ਬਣਾਇਆ ਹੈ।
ਮਿਡਲ ਈਸਟ ਦਾ ਓਮਾਨ ਅਮਰੀਕਾ, ਆਸਟਰੇਲੀਆ, ਬ੍ਰਿਟੇਨ, ਜਾਪਾਨ ਤੇ 26 ਯੂਰਪੀ ਦੇਸ਼ਾਂ ਵਾਲੇ ਸ਼ੈਨੇਗਨ ਏਰੀਆ ਦੇ ਵੀਜ਼ੇ ਜਾਂ ਰੈਜ਼ੀਡੈਂਸ ਪਰਮਿਟ ਵਾਲੇ ਇੰਡੀਅਨਜ਼ ਨੂੰ ਵੀਜ਼ਾ ਆਨ ਅਰਾਈਵਲ ਆਫਰ ਕਰ ਰਿਹਾ ਹੈ। ਇਸ ਆਫਰ ਦੇ ਘੇਰੇ 'ਚ ਵੀਜ਼ਾਧਾਰਕ ਦੇ ਜੀਵਨ ਸਾਥੀ ਅਤੇ ਉਨ੍ਹਾਂ ਦੇ ਬੱਚੇ ਵੀ ਆਉਣਗੇ। ਯੂ. ਐੱਨ. ਵਰਲਡ ਟੂਰਿਜ਼ਮ ਆਰਗੇਨਾਈਜ਼ੇਸ਼ਨ ਮੁਤਾਬਕ 2020 ਤੱਕ ਵਿਦੇਸ਼ ਜਾਣ ਵਾਲੇ ਇੰਡੀਅਨ ਟਰੈਵਲਰਜ਼ ਦੀ ਗਿਣਤੀ 2017 ਦੇ 2 ਕਰੋੜ ਤੋਂ ਵਧ ਕੇ 5 ਕਰੋੜ ਹੋ ਸਕਦੀ ਹੈ। 
ਦੁਨੀਆ ਭਰ ਦੇ ਦੇਸ਼ਾਂ ਨੂੰ ਇੰਡੀਅਨ ਟਰੈਵਲ ਮਾਰਕੀਟ ਦੀ ਸਮਰੱਥਾ ਦਾ ਅੰਦਾਜ਼ਾ ਹੋ ਗਿਆ ਹੈ, ਇਸ ਲਈ ਉਹ ਈ-ਵੀਜ਼ਾ ਵਰਗੇ ਸਿੰਪਲ ਵੀਜ਼ਾ ਪ੍ਰੋਸੀਜ਼ਰ ਦੇ ਜ਼ਰੀਏ ਇੰਡੀਅਨ ਟਰੈਵਲਰਜ਼ ਨੂੰ ਆਪਣੇ ਇੱਥੇ ਆਉਣ ਦਾ ਸੱਦਾ ਦੇ ਰਹੇ ਹਨ। ਇੰਡੀਅਨਸ ਵਿਦੇਸ਼ 'ਚ ਖੂਬ ਖਰਚਾ ਕਰਦੇ ਹਨ, ਇਸ ਲਈ ਪ੍ਰਦੇਸ਼ 'ਚ ਉਨ੍ਹਾਂ ਲਈ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ।


Related News