2 ਸਾਲ 'ਚ 7.5 ਫੀਸਦੀ ਤੱਕ ਪਹੁੰਚ ਜਾਵੇਗੀ ਭਾਰਤ ਦੀ GDP ਗਰੋਥ : ਵਿਸ਼ਵ ਬੈਂਕ

Wednesday, Mar 14, 2018 - 04:50 PM (IST)

2 ਸਾਲ 'ਚ 7.5 ਫੀਸਦੀ ਤੱਕ ਪਹੁੰਚ ਜਾਵੇਗੀ ਭਾਰਤ ਦੀ GDP ਗਰੋਥ : ਵਿਸ਼ਵ ਬੈਂਕ

ਨਵੀਂ ਦਿੱਲੀ—ਵਿਸ਼ਵ ਬੈਂਕ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਚਾਲੂ ਵਿੱਤ ਸਾਲ ਦੇ ਲਈ 6.7 ਫੀਸਦੀ 'ਤੇ ਸ਼ਥਿਰ ਰੱਖਿਆ ਹੈ ਅਤੇ ਅਗਲੇ ਵਿੱਤ ਸਾਲ 'ਚ ਦੇਸ਼ ਦੀ ਅਰਥਵਿਵਸਥਾ ਦੇ 7.3 ਫੀਸਦੀ ਅਤੇ 2019-20 'ਚ 7.5 ਫੀਸਦੀ ਦੀ ਦਰ ਤੋਂ ਵਧਣ ਦਾ ਅਨੁਮਾਨ ਜਾਹਿਰ ਕੀਤਾ ਹੈ। ਵਿਸ਼ਵ ਬੈਂਕ ਦੇ ' ਭਾਰਤੀ ਵਿਕਾਸ ਅਪਡੇਟ'  ਨਾਮਕ ਰਿਪੋਰਟ ਜਾਰੀ ਕਰਦੇ ਹੋਏ ਭਾਰਤ 'ਚ ਇਸਦੇ ਨਿਦੇਸ਼ਕ ਜੁਨੈਦ ਅਹਿਮਦ ਨੇ ਕਿਹਾ ਕਿ ਭਾਰਤ ਦੇ ਵਿਕਾਸ 'ਚ ਸਥਿਰਤਾ ਹੈ।

ਪਿਛਲੇ ਇਕ ਦਹਾਕੇ 'ਚ ਇਸਦੀ ਔਸਤ ਵਿਕਾਸ ਦਰ ਸੱਤ ਫੀਸਦੀ ਰਹੀ ਹੈ। ਇਹ ਵਿਕਾਸ ਬਹੁ-ਆਯਾਮੀ ਹੈ ਅਤੇ ਖਤਰੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਵਾਲੀ ਨਹੀਂ ਹੈ। ਉਨ੍ਹਾਂ ਨੇ ਕਿਹਾ ਲੰਬੇ ਸਮੇਂ ਤੋਂ ਹੋਰ ਸਮਾ ਵਿਕਾਸ ਦੇ ਲਈ ਭੂਮੀ ਤੇ ਪਾਣੀ ਦਾ ਜ਼ਿਆਦਾ ਉਤਪਾਦਕ ਤਰੀਕੇ ਨਾਲ ਵਰਤੋਂ ਕਰਨਾ ਹੋਵੇਗਾ ਕਿਉਂਕਿ ਇਹ ਸਰੋਤ ਸੀਮਿਤ ਹੁੰਦੇ ਜਾ ਰਹੇ ਹਨ। ਵਿਕਾਸ ਨੂੰ ਜ਼ਿਆਦਾ ਸਮਾਵੇਸ਼ੀ  ਅਤੇ ਸਰਵਜਨਿਕ ਖੇਤਰ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੋਵੇਗੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੇਵਾ ਖੇਤਰ ਆਰਥਿਕ ਵਿਕਾਸ ਦਾ ਮੁੱਖ ਵਾਹਕ ਬਣਿਆ ਰਹੇਗਾ।
ਉਦਯੋਗਿਕ ਗਤੀਵਿਧੀਆਂ ਵਧਣ ਦੇ ਲਈ ਤਿਆਰ ਹੈ, ਜਿਸ 'ਚ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ) ਦੇ ਲਾਗੂ ਹੋਣ ਦੇ ਬਾਅਦ ਨਿਰਮਾਣ ਦੇ ਗਤੀ ਫੜਨ ਦੀ ਸੰਭਾਵਨਾ ਹੈ। ਖੇਤੀਬਾੜੀ  ਖੇਤਰ ਦੇ ਲੰਬੇ ਸਮੇਂ ਦੇ ਔਸਤਨ ਦੀ ਦਰ ਤੋਂ ਹੀ ਵਿਕਾਸ ਕਰਨ ਦੀ ਉਮੀਦ ਹੈ।


Related News