ਇਨ੍ਹਾਂ 3 ਤਰੀਕਿਆਂ ਨਾਲ ਘਰ ਬੈਠੇ ਹੀ ਆਧਾਰ ਨਾਲ ਜੋੜੋ ਆਪਣਾ ਮੋਬਾਈਲ ਨੰਬਰ

Sunday, Oct 29, 2017 - 06:58 PM (IST)

ਇਨ੍ਹਾਂ 3 ਤਰੀਕਿਆਂ ਨਾਲ ਘਰ ਬੈਠੇ ਹੀ ਆਧਾਰ ਨਾਲ ਜੋੜੋ ਆਪਣਾ ਮੋਬਾਈਲ ਨੰਬਰ

ਨਵੀਂ ਦਿੱਲੀ—ਜੇਕਰ ਤੁਸੀਂ 31 ਮਾਰਚ ਤਕ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਉਂਦੇ ਹੋ ਤਾਂ ਉਹ ਬੰਦ ਹੋ ਜਾਵੇਗਾ। ਲੋਕਾਂ ਨੂੰ ਅਜੇ ਤਕ ਸਭ ਤੋਂ ਵੱਡੀ ਪਰੇਸ਼ਾਨਾ ਇਹ ਹੋ ਰਹੀ ਸੀ ਕਿ ਉਨ੍ਹਾਂ ਨੂੰ ਆਪਣਾ ਨੰਬਰ ਆਧਾਰ ਨਾਲ ਜੋੜਨ ਲਈ ਕੰਪਨੀ ਦੇ ਸਟੋਰ 'ਤੇ ਜਾਣਾ ਪੈ ਰਿਹਾ ਸੀ, ਸਰਕਾਰ ਨੇ ਹਾਲ ਹੀ 'ਚ 12 ਅੰਕਾਂ ਦੀ ਆਧਾਰ ਗਿਣਤੀ ਨੂੰ ਮੋਬਾਈਲ ਦੇ ਵਿਅਕਤੀਗਤ ਨੰਬਰ ਨਾਲ ਜੋੜਨ ਲਈ ਵਨ ਟਾਈਮ ਪਾਸਵਰਡ (ਓ.ਟੀ.ਪੀ.) ਸਮੇਤ ਤਿੰਨ ਤਰੀਕੇ ਪੇਸ਼ ਕੀਤੇ ਹਨ। 
ਦੂਰਸੰਚਾਰ ਵਿਭਾਗ ਨੇ ਇਨ੍ਹਾਂ ਤਿੰਨ ਨਵੇਂ ਤਰੀਕਿਆਂ ਵਨ ਟਾਈਮ ਪਾਸਵਰਡ, ਐਪ ਆਧਾਰਿਤ ਅਤੇ ਇੰਟਰੈਕਟੀਵ ਵਾਇਸ ਰਿਸਪਾਂਸ (ਆਈ.ਵੀ.ਆਰ.ਐੱਸ) ਨੂੰ ਸ਼ੁਰੂ ਕੀਤਾ ਹੈ। ਇਨ੍ਹਾਂ ਤਿੰਨਾਂ ਸੁਵਿਧਾਵਾਂ ਜ਼ਰੀਏ ਆਪਣੇ ਆਧਾਰ ਨੰਬਰ ਨੂੰ ਮੋਬਾਈਲ ਨੰਬਰ ਨਾਲ ਜੋੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਹੁਣ ਗਾਹਕ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਦੇ ਸਟੋਰ 'ਤੇ ਜਾਏ ਬਿਨਾਂ ਹੀ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਜੋੜ ਸਕਦੇ ਹਨ।
ਇਸ ਤਰ੍ਹਾਂ ਕਰੋ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ
ਵਨ ਟਾਈਮ ਪਾਸਵਰਡ (otp)
ਸਰਕਾਰ ਨੇ ਟੈਲੀਕਾਮ ਆਪਰੇਟਰਸ ਨੂੰ ਕਿਹਾ ਕਿ ਉਹ ਅਜਿਹੇ ਗਾਹਕਾਂ ਨੂੰ ਓ.ਟੀ.ਪੀ. ਭੇਜੇ ਜਿਨ੍ਹਾਂ ਦੇ ਮੋਬਾਈਲ ਨੰਬਰ ਪਹਿਲੇ ਹੀ ਆਧਾਰ ਨੰਬਰ ਨਾਲ ਰਜਿਸਟਰਡ ਹੋ ਚੁੱਕੇ ਹਨ। ਇਸ ਤਰੀਕੇ ਦਾ ਇਸਤੇਮਾਲ ਸਬਸਕਰਾਈਬਰਸ ਦੁਆਰਾ ਕੀਤੇ ਜਾ ਰਹੇ ਹੋਰ ਮੋਬਾਈਲ ਨੰਬਰ ਦਾ ਰੀ-ਵੇਰੀਫੀਕੇਸ਼ਨ ਕਰਨ 'ਚ ਕੀਤਾ ਜਾ ਸਕਦਾ ਹੈ। ਵੈੱਬਸਾਈਟ ਅਤੇ ਮੋਬਾਈਲ ਐਪ ਦੇ ਜ਼ਰੀਏ ਮੋਬਾਈਲ ਨੰਬਰ ਨੂੰ ਰੀ-ਵੇਰੀਫਾਈ ਕਰਨ 'ਚ ਓ.ਟੀ.ਪੀ. ਮਦਦ ਕਰੇਗਾ।
ਏਜੰਟ-ਅਸਿਸਟੇਡ ਆਥੇਂਟੀਕੇਸ਼ਨ
ਪ੍ਰਕਿਰਿਆ ਵੱਲੋ ਹੋਰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਟੈਲੀਕਾਮ ਆਪਰੇਟਰਸ ਨੂੰ ਕਿਹਾ ਗਿਆ ਹੈ ਕਿ ਉਹ ਏਜੰਟਸ ਨੂੰ ਉਪਭੋਗਤਾਵਾਂ ਨੂੰ ਪੂਰੀ ਈ-ਕੇਵਾਯਸੀ ਦੀ ਜਾਣਕਾਰੀ ਦਾ ਖੁਲਾਸਾ ਨਾ ਕਰੇ। ਏਜੰਟ ਆਥੇਂਟੀਕੇਸ਼ਨ ਸੁਵਿਧਾ ਦਾ ਇਸਤੇਮਾਲ ਸਿਮ ਰੀ-ਵੇਰੀਫੀਕੇਸ਼ਨ ਨਾਲ ਹੀ ਨਾਲ ਜਾਰੀ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਧਾਰ ਡਾਟਾ ਨੂੰ ਏਜੰਟ ਦੇ ਡਿਵਾਈਸ 'ਚ ਜ਼ਿਆਦਾ ਦੇਰ ਤਕ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ ਹੈ।
ਇੰਟਰੈਕਟੀਵ ਵਾਈਸ ਰਿਸਪਾਂਸ ਸਿਸਟਮ
ਇੰਟਰੈਕਟੀਵ ਵਾਈਸ ਰਿਸਪਾਂਸ ਸਿਸਟਮ ਦਾ ਇਸਤੇਮਾਲ ਵੇਰੀਫੀਕੇਸ਼ਨ ਲਈ ਕੀਤਾ ਜਾ ਸਕਦਾ ਹੈ। ਇਸ ਨੂੰ ਵਿਸ਼ੇਸ਼ਤੌਰ 'ਤੇ ਤਿਆਰ ਐਪ ਦੀ ਮਦਦ ਨਾਲ ਕੀਤਾ ਜਾਵੇਗਾ।


Related News