ਸਰਵੇਖਣ 'ਚ ਹੋਇਆ ਹੈਰਾਨੀਜਨਕ ਖੁਲਾਸਾ, ਜ਼ਿਆਦਾਤਰ ਨੌਜਵਾਨ ਲੈ ਰਹੇ ਇਸ ਕੰਮ ਲਈ ਕਰਜ਼ਾ

Saturday, Aug 10, 2019 - 05:48 PM (IST)

ਸਰਵੇਖਣ 'ਚ ਹੋਇਆ ਹੈਰਾਨੀਜਨਕ ਖੁਲਾਸਾ, ਜ਼ਿਆਦਾਤਰ ਨੌਜਵਾਨ ਲੈ ਰਹੇ ਇਸ ਕੰਮ ਲਈ ਕਰਜ਼ਾ

ਨਵੀਂ ਦਿੱਲੀ — ਅੱਜਕੱਲ੍ਹ ਭਾਰਤ ਦੇਸ਼ ਦੇ ਜ਼ਿਆਦਾਤਰ 20 ਤੋਂ 30 ਸਾਲ ਤੱਕ ਦੀ ਉਮਰ ਦੇ ਨੌਜਵਾਨ ਕਾਰੋਬਾਰ ਜਾਂ ਸਿੱਖਿਆ ਤੋਂ ਇਲਾਵਾ ਆਪਣੇ ਵਿਆਹ ਲਈ ਲੋਨ ਲੈ ਰਹੇ ਹਨ। 2018-19 'ਚ ਦਾਖਲ ਕੀਤੀਆਂ ਗਈਆਂ ਲੋਨ ਅਰਜ਼ੀਆਂ 'ਚ ਸਭ ਤੋਂ ਜ਼ਿਆਦਾ ਅਰਜ਼ੀਆਂ ਵਿਆਹ ਕਰਵਾਉਣ ਲਈ ਫੰਡਿੰਗ ਲੈਣ ਲਈ ਸਨ। ਡਿਜੀਟਲ ਲੈਂਡਿੰਗ ਪਲੇਟਫਾਰਮ ਇੰਡੀਆਲੈਂਡਸ ਦੀ ਰਿਪੋਰਟ ਮੁਤਾਬਕ 2018-19 'ਚ 11 ਫੀਸਦੀ ਨੌਜਵਾਨਾਂ ਨੇ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ, 19 ਫੀਸਦੀ ਨੇ ਸੈਰ-ਸਪਾਟੇ ਲਈ ਅਤੇ 7 ਫੀਸਦੀ ਨੇ ਲਾਈਫ ਸਟਾਈਲ 'ਚ ਬਦਲਾਅ ਕਰਨ ਲਈ ਲੋਨ ਦੀ ਅਰਜ਼ੀ ਦਿੱਤੀ।

ਮੈਟਰੋ ਸ਼ਹਿਰਾਂ ਵਿਚ ਹੋਇਆ ਸਰਵੇਖਣ

ਦੇਸ਼ ਦੇ 6 ਸ਼ਹਿਰਾਂ ਮੁੰਬਈ, ਦਿੱਲੀ, ਬੈਂਗਲੁਰੂ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ 'ਚ ਸੈਲਰੀ ਲੈਣ ਵਾਲੇ ਅਤੇ ਖੁਦ ਦਾ ਕਾਰੋਬਾਰ ਕਰਨ ਵਾਲੇ ਨੌਜਵਾਨਾਂ ਵਿਚ ਇਹ ਸਰਵੇਖਣ ਕੀਤਾ ਗਿਆ। ਇਸ ਸਰਵੇਖਣ 'ਚ ਨੌਜਵਾਨਾਂ ਨੇ ਆਪਣੀਆਂ ਜ਼ਰੂਰਤਾਂ ਬਾਰੇ ਵੀ ਦੱਸਿਆ। ਮੈਟਰੋ ਸ਼ਹਿਰਾਂ ਦੇ 5200 ਨੌਜਵਾਨਾਂ ਨੇ ਦੱਸਿਆ ਕਿ ਵਿਆਹ, ਸਟਾਰਟਅੱਪ, ਸਿੱਖਿਆ, ਸੈਰ-ਸਪਾਟਾ, ਲਾਈਫਸਟਾਈਲ, ਹੋਮ ਰੈਨੋਵੇਸ਼ਨ ਹੋਰ ਆਏ ਖਰਚੇ ਉਨ੍ਹਾਂ ਦੀਆਂ ਮੁੱਖ ਜ਼ਰੂਰਤਾਂ 'ਚ ਸ਼ਾਮਲ ਹਨ। 

ਸਰਵੇਖਣ ਦੌਰਾਨ ਸਾਹਮਣੇ ਆਏ ਹੈਰਾਨੀਜਨਕ ਤੱਥ

- ਦੇਸ਼ ਦੇ ਬਾਕੀ ਸ਼ਹਿਰਾਂ ਦੇ ਮੁਕਾਬਲੇ ਮੁੰਬਈ ਦੇ 22 ਫੀਸਦੀ ਨੌਜਵਾਨਾਂ  ਨੇ ਆਪਣੇ ਵਿਆਹ ਲਈ ਕਰਜ਼ਾ ਲਿਆ। ਇਸ ਤੋਂ ਬਾਅਦ 20 ਫੀਸਦੀ ਨੌਜਵਾਨਾਂ ਨੇ ਸਿੱਖਿਆ ਅਤੇ ਸੈਰ-ਸਪਾਟੇ ਲਈ ਕਰਜ਼ਾ ਲਿਆ।
- ਇਸ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਹੈ ਦਿੱਲੀ ਸ਼ਹਿਰ ਦਾ ਨਾਂ। ਇਥੋਂ ਦੇ 20 ਫੀਸਦੀ ਨੌਜਵਾਨਾਂ ਨੇ ਆਪਣੇ ਵਿਆਹ ਲਈ ਲੋਨ ਲਿਆ, 18 ਫੀਸਦੀ ਨੇ ਸਿੱਖਿਆ ਲਈ, 15 ਫੀਸਦੀ ਨੇ ਸੈਰ-ਸਪਾਟੇ ਲਈ ਅਤੇ 14 ਫੀਸਦੀ ਨੇ ਸਟਾਰਟ ਅੱਪ ਲਈ ਕਰਜ਼ਾ ਲਿਆ। ਦਿੱਲੀ ਦੇ ਸਭ ਤੋਂ ਜ਼ਿਆਦਾ ਨੌਜਵਾਨਾਂ 27 ਫੀਸਦੀ ਨੇ ਲਾਈਫਸਟਾਈਲ ਲਈ ਲੋਨ ਲਿਆ।
- ਕਾਰੋਬਾਰ ਲਈ ਆਈਆਂ 27 ਫੀਸਦੀ ਅਰਜ਼ੀਆਂ ਵਿਚੋਂ 11 ਫੀਸਦੀ ਬੇਂਗਲੁਰੂ ਤੋਂ ਹੀ ਸਨ। ਇਸ ਦੇ ਨਾਲ ਹੀ ਸਿੱਖਿਆ ਲਈ ਲੋਨ ਲੈਣ ਵਾਲਿਆਂ ਦੀ ਸੰਖਿਆ 20 ਫੀਸਦੀ ਰਹੀ।
- ਸਾਰੇ 6 ਸ਼ਹਿਰਾਂ ਵਿਚ ਲੋਨ ਲੈਣ ਲਈ ਅਰਜ਼ੀਆਂ 2016-17 'ਚ 7 ਫੀਸਦੀ ਅਤੇ 2017-18 ਵਿਚ 9 ਫੀਸਦੀ ਤੋਂ ਵਧ ਕੇ 2018-19 ਵਿਚ 15 ਫੀਸਦੀ ਹੋ ਗਏ।


Related News