ਚੌਲਾਂ ’ਤੇ ਬਰਾਮਦ ਟੈਕਸ ਨਾਲ ਦੁਨੀਆ ’ਚ ਮਹਿੰਗੇ ਹੋ ਸਕਦੇ ਹਨ ਚੌਲ!

Thursday, Feb 08, 2024 - 12:44 PM (IST)

ਚੌਲਾਂ ’ਤੇ ਬਰਾਮਦ ਟੈਕਸ ਨਾਲ ਦੁਨੀਆ ’ਚ ਮਹਿੰਗੇ ਹੋ ਸਕਦੇ ਹਨ ਚੌਲ!

ਨਵੀਂ ਦਿੱਲੀ (ਇੰਟ.)- ਵਿਸ਼ਵ ਪੱਧਰ ’ਤੇ ਮੋਹਰੀ ਚੌਲ ਬਰਾਮਦਕਾਰ ਭਾਰਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਖੁਰਾਕੀ ਕੀਮਤਾਂ ਨੂੰ ਕੰਟਰੋਲ ਕਰਨ ਲਈ ਉਬਲੇ (ਪਾਰਬੋਇਲਡ) ਚੌਲਾਂ ਦੀ ਬਰਾਮਦ ’ਤੇ ਟੈਕਸ ਲਾਉਣਾ ਜਾਰੀ ਰੱਖ ਸਕਦਾ ਹੈ। ਇਸ ਐਕਸ਼ਨ ਨਾਲ ਵਿਸ਼ਵ ਪੱਧਰੀ ਸਪਲਾਈ ਸੀਮਤ ਹੋ ਸਕਦੀ ਹੈ ਅਤੇ ਕੀਮਤਾਂ ਹੋਰ ਵਧ ਸਕਦੀਆਂ ਹਨ। ਮਾਮਲੇ ਤੋਂ ਜਾਣੂ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਐਕਸਪੋਰਟ ਡਿਊਟੀ ਨੂੰ 20 ਫ਼ੀਸਦੀ ’ਤੇ ਬਣਾਈ ਰੱਖਣ ਬਾਰੇ ਸੋਚ ਰਹੀ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ: RBI ਨੇ 2024 ਦੀ ਪਹਿਲੀ ਬੈਠਕ 'ਚ ਵੀ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ

ਉਨ੍ਹਾਂ ਦੱਸਿਆ ਕਿ ਉਬਲੇ ਚੌਲਾਂ ਦੀ ਬਰਾਮਦ ਰੋਕਣ ਦੀ ਤਤਕਾਲ ਕੋਈ ਯੋਜਨਾ ਨਹੀਂ ਹੈ। ਮੌਜੂਦਾ ਟੈਕਸ 31 ਮਾਰਚ ਨੂੰ ਖ਼ਤਮ ਹੋਣ ਵਾਲਾ ਹੈ। ਜੇ ਨਵੇਂ ਟੈਕਸ ਲਾਗੂ ਕੀਤੇ ਜਾਂਦੇ ਹਨ ਤਾਂ ਇਹ ਐਕਸ਼ਨ ਬੈਂਚਮਾਰਕ ਏਸ਼ੀਆਈ ਚੌਲਾਂ ਦੀਆਂ ਕੀਮਤਾਂ ’ਚ ਹੋਰ ਵਾਧਾ ਕਰ ਸਕਦੇ ਹਨ, ਜੋ 2023 ’ਚ ਪ੍ਰਮੁੱਖ ਕਿਸਮਾਂ ’ਤੇ ਭਾਰਤ ਦੀਆਂ ਪਾਬੰਦੀਆਂ ਕਾਰਨ ਪਹਿਲਾਂ ਤੋਂ ਹੀ 15 ਸਾਲ ਦੇ ਸਭ ਤੋਂ ਉੱਚੇ ਪੱਧਰ ਦੇ ਨੇੜੇ ਹੈ। ਇਸ ਨਾਲ ਪੱਛਮੀ ਅਫਰੀਕਾ ਅਤੇ ਮੱਧ ਪੂਰਬੀ ਦੇਸ਼ਾਂ ’ਤੇ ਨਾਂਹ-ਪੱਖੀ ਪ੍ਰਭਾਵ ਪੈ ਸਕਦਾ ਹੈ, ਜੋ ਉਨ੍ਹਾਂ ਦੀਆਂ ਚੌਲਾਂ ਦੀਆਂ ਲੋੜਾਂ ਲਈ ਭਾਰਤ ’ਤੇ ਬਹੁਤ ਜ਼ਿਆਦਾ ਨਿਰਭਰ ਹਨ।

ਇਹ ਵੀ ਪੜ੍ਹੋ - 20 ਸਾਲ ਦੀ ਹੋਈ Facebook, Mark Zuckerberg ਨੇ ਸਾਂਝੀ ਕੀਤੀ 2004 ਦੀ ਪ੍ਰੋਫਾਈਲ ਫੋਟੋ, ਆਖੀ ਇਹ ਗੱਲ

ਲੇਵੀ ਦਾ ਵਿਸਥਾਰ ਉੱਚੀ ਖੁਰਾਕ ਮਹਿੰਗਾਈ ਨਾਲ ਨਜਿੱਠਣ ਦੇ ਸਰਕਾਰ ਦੇ ਯਤਨਾਂ ਦਾ ਹਿੱਸਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਦਸੰਬਰ ’ਚ ਲਗਭਗ 10 ਫ਼ੀਸਦੀ ਤੱਕ ਵਧ ਗਈ ਹੈ। ਭਾਰਤ ਨੇ ਪਹਿਲਾਂ ਹੀ ਕਣਕ, ਖੰਡ ਅਤੇ ਜ਼ਿਆਦਾਤਰ ਕਿਸਮ ਦੇ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਜਮ੍ਹਾਂਖੋਰੀ ਵਿਰੁੱਧ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਖਾਣ ਵਾਲੇ ਤੇਲ ’ਤੇ ਘੱਟ ਇੰਪੋਰਟ ਡਿਊਟੀ ਨੂੰ ਇਕ ਹੋਰ ਸਾਲ ਲਈ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

ਇਸ ਦੇ ਬਾਵਜੂਦ ਦਿੱਲੀ ’ਚ ਚੌਲਾਂ ਦੀਆਂ ਕੀਮਤਾਂ ਅਜੇ ਵੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 11 ਫ਼ੀਸਦੀ ਵੱਧ ਹਨ। ਖੁਰਾਕ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਪੂਰੇ ਦੇਸ਼ ’ਚ ਪ੍ਰਚੂਨ ਗਾਹਕਾਂ ਨੂੰ ਸਬਸਿਡੀ ਵਾਲੇ ਚੌਲ ਮੁਹੱਈਆ ਕਰਾਉਣ ਲਈ ਇਕ ਪ੍ਰੋਗਰਾਮ ਲਾਂਚ ਕੀਤਾ। ਸਰਕਾਰ ਪਹਿਲਾਂ ਤੋਂ ਹੀ ਕਣਕ ਦਾ ਆਟਾ ਅਤੇ ਛੋਲੇ ਬਾਜ਼ਾਰ ਤੋਂ ਘੱਟ ਕੀਮਤ ’ਤੇ ਵੇਚ ਰਹੀ ਹੈ।

ਇਹ ਵੀ ਪੜ੍ਹੋ - ਆਉਣ ਵਾਲੇ ਸਮੇਂ 'ਚ ਵਧੇਗੀ ਸੂਰਜੀ ਊਰਜਾ ਦੀ ਹਿੱਸੇਦਾਰੀ, ਚਾਰਜ ਕੀਤੇ ਜਾ ਸਕਦੇ ਹਨ ਇਲੈਕਟ੍ਰਿਕ ਵਾਹਨ

ਕੀ ਹੁੰਦੇ ਹਨ ਉਬਲੇ ਚੌਲ
ਝੋਨੇ ਨੂੰ ਛਿਲਕੇ ਸਮੇਤ ਅੰਸ਼ਿਕ ਤੌਰ ’ਤੇ ਉਬਾਲਣ ਪਿੱਛੋਂ ਉਸ ਨੂੰ ਸੁਕਾ ਕੇ ਜੋ ਚੌਲ ਕੱਢੇ ਜਾਂਦੇ ਹਨ, ਉਸ ਨੂੰ ਉਬਲੇ ਚੌਲ ਕਹਿੰਦੇ ਹਨ। ਇਸ ਦੇ ਲਈ ਝੋਨੇ ਨੂੰ ਪਹਿਲਾਂ ਪਾਣੀ ’ਚ ਕੁਝ ਸਮੇਂ ਲਈ ਭਿਓਂ ਕੇ ਰੱਖਿਆ ਜਾਂਦਾ ਹੈ, ਫਿਰ ਉਸ ਨੂੰ ਉਬਾਲਿਆ ਜਾਂਦਾ ਹੈ ਅਤੇ ਬਾਅਦ ’ਚ ਸੁਕਾ ਲਿਆ ਜਾਂਦਾ ਹੈ। ਇਹ ਪ੍ਰਕਿਰਿਆ ਇਸ ਦੇ ਪੋਸ਼ਣ ਨੂੰ ਵਧਾਉਂਦੀ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸ਼ੁਰੂ ਹੋਵੇਗਾ 13 ਏਅਰਪੋਰਟ ਦਾ ਨਿਰਮਾਣ, ਉੱਤਰ ਪ੍ਰਦੇਸ਼ 'ਚ ਵੀ ਬਣਨਗੇ 5 ਨਵੇਂ ਹਵਾਈ ਅੱਡੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News