ਵਿਪਰੋ : ਅਜ਼ੀਮ ਪ੍ਰੇਮਜੀ ਦੀ ਸੈਲਰੀ 95 ਫੀਸਦੀ ਵਧੀ

06/12/2019 2:08:16 PM

ਮੁੰਬਈ—ਵਿਪਰੋ 'ਚ ਐਗਜ਼ੀਕਿਊਟਿਵ ਚੇਅਰਮੈਨ ਦਾ ਅਹੁਦਾ ਛੱਡਣ ਜਾ ਰਹੇ ਅਜ਼ੀਮ ਪ੍ਰੇਮਜੀ ਦਾ ਸੈਲਰੀ ਪੈਕੇਜ ਵਿੱਤੀ ਸਾਲ 2019 'ਚ 95 ਫੀਸਦੀ ਵਾਧੇ ਦੇ ਨਾਲ 262,054 ਡਾਲਰ (ਕਰੀਬ 1.81 ਕਰੋੜ ਰੁਪਏ) ਰਿਹਾ। ਬੰਗਲੁਰੂ ਬੇਸਡ ਆਈ.ਟੀ. ਕੰਪਨੀ ਨੂੰ ਸੰਭਾਲਣ ਜਾ ਰਹੇ ਉਨ੍ਹਾਂ ਦੇ ਬੇਟੇ ਰੀਸ਼ਦ ਪ੍ਰੇਮਜੀ 2018-19 'ਚ ਕਰੀਬ 6.8 ਕਰੋੜ ਰੁਪਏ ਦਾ ਪੈਕੇਜ ਘਰ ਲੈ ਗਏ। ਰੀਸ਼ਦ ਪ੍ਰੇਮਜੀ ਦੀ ਸੈਲਰੀ 'ਚ ਵਿੱਤੀ ਸਾਲ 2018 ਦੀ ਤੁਲਨਾ 'ਚ 9.1 ਫੀਸਦੀ ਵਾਧਾ ਹੋਇਆ ਹੈ। ਵਿਪਰੋ ਦੇ ਸੀ.ਈ.ਓ. ਆਬਿਦਾਲੀ ਜੇਡ ਨੀਮਚਵਾਲਾ ਦੇ ਪੈਕੇਜ 'ਚ 41 ਫੀਸਦੀ ਦਾ ਵਾਧਾ ਹੋਇਆ ਅਤੇ ਉਨ੍ਹਾਂ ਨੂੰ ਕਰੀਬ 27.3 ਕਰੋੜ ਰੁਪਏ ਮਿਲੇ। ਵਿਪਰੋ ਨੇ ਮੰਗਲਵਾਰ ਨੂੰ ਰੈਗੂਲੇਟਰੀ ਫਾਈਲਿੰਗ 'ਚ ਇਹ ਜਾਣਕਾਰੀ ਦਿੱਤੀ ਹੈ। 
ਪਿਛਲੇ ਹਫਤੇ ਵਿਪਰੋ ਨੇ ਕਿਹਾ ਸੀ ਕਿ ਸੰਸਥਾਪਕ ਅਜ਼ੀਮ ਪ੍ਰੇਮਜੀ ਕੰਪਨੀ ਦੀ ਵਾਗਡੋਰ ਬੇਟੇ ਰੀਸ਼ਦ ਦੇ ਹੱਥ 'ਚ ਸੌਂਪ ਕੇ ਜੁਲਾਈ ਅੰਤ 'ਚ ਰਿਟਾਇਰ ਹੋ ਜਾਣਗੇ। ਕੰਪਨੀ ਦੀ 53 ਸਾਲ ਤੱਕ ਅਗਵਾਈ ਕਰਨ ਵਾਲੇ ਪ੍ਰੇਮਜੀ ਅਗਲੇ ਮਹੀਨੇ 74 ਸਾਲ ਦੇ ਹੋ ਜਾਣਗੇ। ਉਹ ਕੰਪਨੀ 'ਚ ਐਗਜ਼ੀਕਿਊਟਿਵ ਚੇਅਰਮੈਨ ਅਹੁਦੇ ਤੋਂ ਰਿਟਾਇਰ ਹੋਣ ਜਾ ਰਹੇ ਹਨ। 
ਅਜ਼ੀਮ ਪ੍ਰੇਮਜੀ ਦਾ ਅਜਿਹਾ ਸੀ ਪੈਕੇਜ
ਮੰਗਲਵਾਰ ਦੀ ਫਾਈਲਿੰਗ ਦੇ ਮੁਤਾਬਕ ਅਜ਼ੀਮ ਪ੍ਰੇਮਜੀ ਨੂੰ 2018-19 'ਚ ਕਰੀਬ 43 ਲੱਖ ਰੁਪਏ ਸੈਲਰੀ ਅਤੇ ਅਲਾਊਂਸ ਦੇ ਰੂਪ 'ਚ ਮਿਲੇ। 91 ਲੱਖ ਵੈਰੀਏਬਲ ਪੇਅ ਸੀ, 38 ਲੱਖ ਹੋਰ ਮਦ ਅਤੇ ਕਰੀਬ 9 ਲੱਖ ਰੁਪਏ ਲਾਂਗ ਟਰਮ ਕਾਮਪੇਂਸੇਸ਼ਨ ਮਿਲਿਆ।
ਨੀਮਚਵਾਲਾ ਦਾ ਸੈਲਰੀ ਪੈਕੇਜ
ਨੀਮਚਵਾਲਾ ਨੂੰ ਕਰੀਬ 7 ਕਰੋੜ ਰੁਪਏ ਸੈਲਰੀ ਅਤੇ ਅਲਾਊਂਸੇਜ ਦੇ ਰੂਪ 'ਚ ਮਿਲੇ, ਜਦੋਂਕਿ 6 ਕਰੋੜ ਰੁਪਏ ਕਮੀਸ਼ਨ ਵੈਲੀਏਬਲ ਪੇਅ ਦਿੱਤਾ ਗਿਆ। ਉਨ੍ਹਾਂ ਨੇ 13 ਕਰੋੜ ਹੋਰ ਮਦਾਂ 'ਚ ਅਤੇ ਬਾਕੀ ਲਾਂਗ ਟਰਮ ਕਾਮਪੇਂਸੇਸ਼ਨ ਦੇ ਰੂਪ 'ਚ ਮਿਲੇ।


Aarti dhillon

Content Editor

Related News